ਚੀਨ ਤੋਂ ਬਿਹਾਰ ਆਈ ਕੁੜੀ ਨੂੰ ਕੋਰੋਨਾ ਵਾਇਰਸ ਹੋਣ ਦਾ ਖਦਸ਼ਾ

01/27/2020 10:14:19 AM

ਛਪਰਾ— ਬਿਹਾਰ ਦੇ ਛਪਰਾ ਨਗਰ ਥਾਣਾ ਖੇਤਰ ਦੇ ਇਕ ਮੁਹੱਲੇ ਦੀ ਕੁੜੀ 'ਚ ਜਾਨਲੇਵਾ ਕੋਰੋਨਾ ਵਾਇਰਸ ਪਾਏ ਜਾਣ ਸ਼ੱਕ ਹੈ। ਇਸ ਕਾਰਨ ਕੁੜੀ ਨੂੰ ਬਿਹਤਰ ਇਲਾਜ ਲਈ ਉਸ ਨੂੰ ਪਟਨਾ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ ਹੈ। ਸਾਰਣ ਦੇ ਸਿਵਲ ਸਰਜਨ ਮਧੇਸ਼ਵਰ ਝਾਅ ਨੇ ਦੱਸਿਆ ਕਿ ਨਗਰ ਥਾਣਾ ਖੇਤਰ ਦੀ 22 ਸਾਲਾ ਕੁੜੀ ਚੀਨ 'ਚ ਮੈਡੀਕਲ ਦੀ ਪੜ੍ਹਾਈ ਕਰਦੀ ਹੈ ਅਤੇ ਉਹ 22 ਜਨਵਰੀ ਨੂੰ ਇੱਥੇ ਆਈ ਸੀ। ਕੁੜੀ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਸ ਨੂੰ 2 ਦਿਨ ਪਹਿਲਾਂ ਛਪਰਾ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਸ਼ੱਕ ਹੈ ਕਿ ਵਿਦਿਆਰਥਣ ਚੀਨ 'ਚ ਕੋਰੋਨਾ ਵਾਇਰਸ ਦੀ ਲਪੇਟ 'ਚ ਆਈ ਹੈ। ਸ਼੍ਰੀ ਝਾਅ ਨੇ ਦੱਸਿਆ ਕਿ ਵਿਦਿਆਰਥਣ ਨੂੰ ਭਰਤੀ ਤੋਂ ਬਾਅਦ ਹਸਪਤਾਲ 'ਚ ਪੂਰੀ ਤਰ੍ਹਾਂ ਸਾਵਧਾਨੀ ਵਰਤੀ ਗਈ ਅਤੇ ਡਾਕਟਰਾਂ ਦੀ ਇਕ ਟੀਮ ਨੇ ਉਸ ਦੀ ਜਾਂਚ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥਣ ਦੀ ਸਿਹਤ ਜ਼ਿਆਦਾ ਖਰਾਬ ਹੋਣ ਤੋਂ ਬਾਅਦ ਐਤਵਾਰ ਸ਼ਾਮ ਉਸ ਨੂੰ ਬਿਹਤਰ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ। ਦੱਸਣਯੋਗ ਹੈ ਕਿ ਚੀਨ ਦੇ ਵੱਖ-ਵੱਖ ਸੂਬਿਆਂ 'ਚ ਤੇਜ਼ੀ ਨਾਲ ਫੈਲ ਰਹੇ ਜਾਨਲੇਵਾ ਕੋਰੋਨਾ ਵਾਇਰਸ ਦੇ ਪਰਲੋ ਕਾਰਨ ਹੁਣ ਤੱਕ 80 ਲੋਕਾਂ ਦੀ ਮੌਤ ਹੋ ਗਈ ਹੈ। ਚੀਨ 'ਚ ਇਸ ਵਾਇਰਸ ਦੇ ਹਾਲੇ ਤੱਕ 2454 ਮਾਮਲੇ ਸਾਹਮਣੇ ਆਏ ਹਨ, ਜਦਕਿ ਵਿਸ਼ਵਭਰ 'ਚ 2504 ਲੋਕਾਂ ਦੇ ਇਸ ਵਾਇਰਸ ਨਾਲ ਇਨਫੈਕਟਡ ਹੋਣ ਦੀ ਰਿਪੋਰਟ ਹੈ।


DIsha

Content Editor

Related News