ਭਲਕੇ ਤੋਂ 15 ਤੋਂ 18 ਸਾਲ ਦੇ ਬੱਚਿਆਂ ਨੂੰ ਲੱਗੇਗਾ ਕੋਰੋਨਾ ਟੀਕਾ, ਇਕ ਦਿਨ ’ਚ ਇੰਨੇ ਲੱਖ ਹੋਈ ਰਜਿਸਟ੍ਰੇਸ਼ਨ

Sunday, Jan 02, 2022 - 12:21 PM (IST)

ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਚਲਾਏ ਜਾ ਰਹੇ ਟੀਕਾਕਰਨ ਮੁਹਿੰਮ ਤਹਿਤ ਪਹਿਲੇ ਦਿਨ 3 ਲੱਖ ਤੋਂ ਵੱਧ ਬੱਚਿਆਂ ਨੇ ਵੈਕਸੀਨ ਦੀ ਖ਼ੁਰਾਕ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ। ਦੱਸ ਦੇਈਏ ਕਿ ਭਲਕੇ ਤੋਂ ਯਾਨੀ ਕਿ 3 ਜਨਵਰੀ ਤੋਂ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਕੋਵਿਨ ਪੋਰਟਲ ’ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ਨੀਵਾਰ ਯਾਨੀ ਕਿ ਨਵੇਂ ਸਾਲ ਤੋਂ ਸ਼ੁਰੂ ਹੋਈ।

ਇਹ ਵੀ ਪੜ੍ਹੋ: 15 ਤੋਂ 18 ਸਾਲ ਦੇ ਬੱਚਿਆਂ ਲਈ ਕੋਵਿਨ ਐਪ ’ਤੇ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ, 3 ਜਨਵਰੀ ਤੋਂ ਲਾਈ ਜਾਵੇਗੀ ਵੈਕਸੀਨ

ਸਰਕਾਰੀ ਪੋਰਟਲ ਮੁਤਾਬਕ ਸ਼ਨੀਵਾਰ ਰਾਤ 11.59 ਵਜੇ ਤੱਕ 3,26,591 ਬੱਚਿਆਂ ਦਾ ਟੀਕਾਕਰਨ ਲਈ ਰਜਿਸਟ੍ਰੇਸ਼ਨ ਹੋਈ ਸੀ। ਬੱਚਿਆਂ ਲਈ ਕੋਵਿਡ ਟੀਕਾਕਰਨ ਤਹਿਤ ਕੇਂਦਰ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਕਿ ਵਾਕ-ਇਨ ਅਤੇ ਆਨਲਾਈਨ ਰਜਿਸਟ੍ਰੇਸ਼ਨ ਦੋਵੇਂ ਤਰ੍ਹਾਂ ਨਾਲ ਬੱਚਿਆਂ ਦੇ ਟੀਕਾਕਰਨ ਉਪਲਬੱਧ ਹੋਣਗੇ। ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਰਕਾਰੀ ਆਈ. ਡੀ. ਕਾਰਡ ਤੋਂ ਇਲਾਵਾ ਬੱਚੇ 1 ਜਨਵਰੀ ਤੋਂ ਆਪਣੀ ਆਈ. ਡੀ. ਕਾਰਡ ਦਾ ਇਸਤੇਮਾਲ ਕਰ ਕੇ ਕੋਵਿਨ ਪੋਰਟਲ ’ਤੇ ਟੀਕਾਕਰਨ ਲਈ ਸਲਾਟ ਬੁਕ ਕਰ ਸਕਦੇ ਹਨ।

ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲੇ 27 ਹਜ਼ਾਰ ਤੋਂ ਵੱਧ, ਓਮੀਕ੍ਰੋਨ ਦੇ ਇੰਨੇ ਕੇਸ ਆਏ ਸਾਹਮਣੇ

ਬੱਚੇ ਆਪਣੇ ਮਾਤਾ-ਪਿਤਾ ਦੇ ਮੌਜੂਦਾ ਕੋਵਿਨ ਖਾਤਿਆਂ ਦੀ ਵਰਤੋਂ ਕਰ ਕੇ ਜਾਂ ਦੂਜੇ ਮੋਬਾਇਲ ਨੰਬਰ ਜ਼ਰੀਏ ਇਕ ਨਵਾਂ ਖਾਤਾ ਬਣਾਉਣ ਮਗਰੋਂ ਵੀ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕੇਂਦਰੀ ਸਿਹਤ ਮੰਤਰਾਲਾ ਨੇ ਕਿਹਾ ਕਿ 2007 ਅਤੇ ਉਸ ਤੋਂ ਪਹਿਲਾਂ ਪੈਦਾ ਹੋਏ ਬੱਚੇ ਵੈਕਸੀਨ ਲਗਵਾਉਣ ਦੇ ਯੋਗ ਹੋਣਗੇ। 


Tanu

Content Editor

Related News