ਖੇਡ-ਖੇਡ ''ਚ ਬੱਚਿਆਂ ਨੇ ਲਗਾਈ ਬੋਤਲ ਨੂੰ ਅੱਗ, 2 ਸਾਲਾ ਬੱਚੀ ਝੁਲਸੀ

05/08/2018 3:29:39 PM

ਨਾਹਨ— ਉਦਯੋਗਿਕ ਨਗਰੀ ਕਾਲਾਅੰਬ ਦੇ ਮੋਗੀਨੰਦ 'ਚ ਇਕ 2 ਸਾਲ ਦੀ ਬੱਚੀ ਮਿੱਟੀ ਦੇ ਤੇਲ ਨਾਲ ਭਰੀ ਬੋਤਲ 'ਚ ਬਲਾਸਟ ਹੋਣ ਨਾਲ ਬੁਰੀ ਤਰ੍ਹਾਂ ਝੁਲਸ ਗਈ। ਗੰਭੀਰ ਰੂਪ ਤੋਂ ਜ਼ਖਮੀ ਬੱਚੀ ਨੂੰ 108 ਐਂਬੂਲੈਂਸ 'ਚ ਪ੍ਰਾਇਮਰੀ ਇਲਾਜ ਦੇ ਕੇ ਰਾਤ ਦੇ ਸਮੇਂ ਡਾ. ਵਾਈ. ਐੱਸ. ਪਰਮਾਰ ਮੈਡੀਕਲ ਕਾਲਜ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਘਟਨਾ ਸੋਮਵਾਰ ਦੇਰ ਰਾਤ ਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਆਂਢ-ਗੁਆਂਢ ਦੇ ਬੱਚਿਆਂ ਨੇ ਖੇਡਦੇ ਸਮੇਂ ਮਿੱਟੀ ਦੇ ਤੇਲ ਨਾਲ ਭਰੀ ਇਕ ਬੋਤਲ 'ਚ ਫਰਨੈਲ ਮਿਕਸ ਕਰ ਦਿੱਤੀ। ਇਸ ਤੋਂ ਬਾਅਦ ਕੂੜੇ ਨੂੰ ਅੱਗ ਲਗਾ ਕੇ ਬੋਤਲ ਨੂੰ ਧਕੇਲਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਉਸ 'ਚ ਅੱਗ ਲੱਗਣ ਨਾਲ ਬਲਾਸਟ ਹੋ ਗਿਆ। ਇਸ ਦੌਰਾਨ ਉੱਥੇ ਖੇਡ ਰਹੇ ਬੱਚੇ ਤਾਂ ਮੌਕੇ 'ਤੇ ਭੱਜ ਗਏ ਪਰ ਨਾਲ ਹੀ ਖੜੀ ਇਕ ਮਜ਼ਦੂਰ ਰਾਜੇਂਦਰ ਦੀ ਬੱਚੀ ਪੱਲਵੀ ਇਸ ਦੀ ਲਪੇਟ 'ਚ ਆ ਗਈ। ਇਸ ਤੋਂ ਬਾਅਦ ਪਰਿਵਾਰ ਨੇ ਇਸ ਦੀ ਸੂਚਨਾ 108 ਐਂਬੂਲੈਂਸ ਨੂੰ ਦਿੱਤੀ।


Related News