ਸਕੂਲ ਦੇ ਲਈ ਘਰ ਤੋਂ ਨਿਕਲੇ ਬੱਚਿਆਂ ਨੂੰ ਬੱਸ ਨੇ ਕੁਚਲਿਆ

Wednesday, Aug 09, 2017 - 04:35 PM (IST)

ਸਕੂਲ ਦੇ ਲਈ ਘਰ ਤੋਂ ਨਿਕਲੇ ਬੱਚਿਆਂ ਨੂੰ ਬੱਸ ਨੇ ਕੁਚਲਿਆ

ਰਾਂਚੀ— ਰਾਂਚੀ-ਟਾਟਾ ਰੋਡ 'ਤੇ ਬੁੱਧਵਾਰ ਦੀ ਸਵੇਰ ਜਮਸ਼ੇਦਪੁਰ ਤੋਂ ਆ ਰਹੀ ਇਕ ਬੱਸ ਨੇ ਦੋ ਸਾਈਕਲ ਸਵਾਰ ਬੱਚਿਆਂ ਨੂੰ ਕੁਚਲ ਦਿੱਤਾ। ਇਸ ਘਟਨਾ 'ਚ ਇਕ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਦੋਹੇਂ ਬੱਚੇ ਸਕੂਲ ਜਾਣ ਲਈ ਘਰ ਤੋਂ ਨਿਕਲੇ ਸੀ। ਹਾਦਸੇ ਦੇ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਬੱਸ ਲੈ ਕੇ ਫਰਾਰ ਹੋ ਗਿਆ। 

PunjabKesari
ਇਸ ਦੇ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਰਾਂਚੀ-ਟਾਟਾ ਰੋਡ ਨੂੰ ਜ਼ਾਮ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਬਹੁਤ ਮੁਸ਼ਕਲ ਨਾਲ ਲੋਕਾਂ ਨੂੰ ਸਮਝਾਇਆ, ਜਿਸ ਦੇ ਬਾਅਦ ਜ਼ਾਮ ਹੱਟ ਸਕਿਆ। ਜ਼ਾਮ ਕਾਰਨ ਸੜਕ ਦੇ ਦੋਹੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਘਟਨਾ ਤੈਮਾਰਾ ਘਾਟੀ ਦੇ ਪਹਿਲੇ ਬੇਯਾਂਗਡੀਹ ਨੇੜੇ ਦੀ ਹੈ। ਮ੍ਰਿਤਕ 10ਵੀਂ ਕਲਾਸ ਦਾ ਵਿਦਿਆਰਥੀ ਕ੍ਰਿਸ਼ਨਾ ਮੁੰਡਾ ਸੀ।

PunjabKesari

ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਦੀ ਸਪੀਡ ਬਹੁਤ ਤੇਜ਼ ਸੀ। ਇਸ ਕਾਰਨ ਡਰਾਈਵਰ ਨੇ ਬੱਸ ਸੰਤੁਲਨ ਖੋਹ ਦਿੱਤਾ ਅਤੇ ਸੜਕ ਕਿਨਾਰੇ ਜਾ ਰਹੇ ਦੋਹਾਂ ਬੱਚਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਦੇ ਬਾਅਦ ਟ੍ਰੈਫਿਕ ਪੁਲਸ ਨੇ ਬੱਸ ਨੂੰ ਡੋਰੰਡਾ ਨੇੜੇ ਫੜ ਲਿਆ। ਬੱਸ ਦਾ ਨਾਮ ਪਵਨਪੁੱਤਰ ਹੈ। ਬੱਸ ਅਤੇ ਉਸ ਦਾ ਡਰਾਈਵਰ ਪੁਲਸ ਦੀ ਹਿਰਾਸਤ 'ਚ ਹੈ।

PunjabKesari


Related News