ਸ਼ਰਮਨਾਕ: 1 ਸਾਲ ਦੇ ਮਾਸੂਮ ਬੱਚੇ ਨੂੰ ਵਾਰ-ਵਾਰ ਜ਼ਮੀਨ ''ਤੇ ਸੁੱਟਣ ਕਾਰਨ ਮੌਤ, ਰਜਾਈ ''ਚ ਲੁਕਾਈ ਲਾਸ਼

Saturday, Nov 07, 2020 - 10:33 AM (IST)

ਸ਼ਰਮਨਾਕ: 1 ਸਾਲ ਦੇ ਮਾਸੂਮ ਬੱਚੇ ਨੂੰ ਵਾਰ-ਵਾਰ ਜ਼ਮੀਨ ''ਤੇ ਸੁੱਟਣ ਕਾਰਨ ਮੌਤ, ਰਜਾਈ ''ਚ ਲੁਕਾਈ ਲਾਸ਼

ਧੌਲਪੁਰ- ਰਾਜਸਥਾਨ ਦੇ ਧੌਲਪੁਰ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਰਾਬੀ ਤਾਏ ਨੇ ਆਪਣੇ ਇਕ ਸਾਲ ਦੇ ਭਤੀਜੇ ਦੀ ਜ਼ਮੀਨ 'ਤੇ ਪਟਕ ਕੇ ਹੱਤਿਆ ਕਰ ਦਿੱਤੀ। ਜਿਸ ਤੋਂ ਬਾਅਦ ਉਹ ਬੱਚੇ ਦੀ ਲਾਸ਼ ਨੂੰ ਆਪਣੇ ਚਾਚੇ ਦੇ ਘਰ 'ਚ ਰਜਾਈ 'ਚ ਲੁਕਾ ਕੇ ਚੱਲਾ ਗਿਆ। ਜਾਣਕਾਰੀ ਅਨੁਸਾਰ ਪਿੰਡ ਕੈਥਰੀ ਵਾਸੀ ਦਿਲੀਪ ਵਾਲਮੀਕਿ ਦਾ ਇਕ ਸਾਲ ਦਾ ਬੇਟਾ ਅਮਿਤ ਦੇਰ ਸ਼ਾਮ ਅਚਾਨਕ ਘਰੋਂ ਗਾਇਬ ਹੋ ਗਿਆ। ਬੱਚਾ ਜਦੋਂ ਲੰਬੇ ਸਮੇਂ ਤੱਕ ਪਰਿਵਾਰ ਵਾਲਿਆਂ ਨੂੰ ਦਿਖਾਈ ਨਹੀਂ ਤਾਂ ਉਨ੍ਹਾਂ ਨੇ ਬੱਚੇ ਨੂੰ ਨੇੜਲੇ ਮੁੱਹਲੇ ਅਤੇ ਪਿੰਡ 'ਚ ਲੱਭਿਆ। ਪਰ ਬੱਚਾ ਕਿਤੇ ਨਹੀਂ ਮਿਲਿਆ। ਦੇਰ ਸ਼ਾਮ ਬੱਚਾ ਦੋਸ਼ੀ ਦੇ ਚਾਚੇ ਪੱਪੂ ਦੇ ਘਰ 'ਚ ਰਜਾਈ 'ਚ ਲਿਪਟਿਆ ਹੋਇਆ ਮਿਲਿਆ। ਮਾਸੂਮ ਦੀ ਲਾਸ਼ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ। ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਹਾਦਸੇ ਵਾਲੀ ਜਗ੍ਹਾ 'ਤੇ ਸਥਾਨਕ ਲੋਕਾਂ ਦੀ ਭਾਰੀ ਭੀੜ ਜਮ੍ਹਾ ਹੋ ਗਈ।

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਬੱਚੇ ਦੀ ਲਾਸ਼ ਲੈ ਕੇ ਪਿਤਾ ਅਤੇ ਹੋਰ ਪਰਿਵਾਰ ਵਾਲੇ ਸਥਾਨਕ ਪੁਲਸ ਥਾਣੇ ਪਹੁੰਚੇ। ਜਿੱਥੇ ਪੁਲਸ ਨੂੰ ਘਟਨਾ ਬਾਰੇ ਦੱਸਿਆ। ਪੁਲਸ ਨੇ ਪਿੰਡ ਪਹੁੰਚ ਕੇ ਦੋਸ਼ੀ ਤਾਏ ਬਨਵਾਰੀ ਪੁੱਤਰ ਬੇਤਾਲ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਹੈ। ਦੋਸ਼ੀ ਤਾਏ ਨੇ ਸ਼ਰਾਬ ਦੇ ਨਸ਼ੇ 'ਚ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਸ ਨੇ ਮ੍ਰਿਤਕ ਮਾਸੂਮ ਦੀ ਲਾਸ਼ ਕਬਜ਼ੇ 'ਚ ਲੈ ਕੇ ਸਥਾਨਕ ਹਸਪਤਾਲ ਦੀ ਮੁਰਦਾਘਰ ਰੱਖਵਾ ਦਿੱਤੀ ਹੈ। ਜਿਸ ਦਾ ਪਰਿਵਾਰ ਵਾਲਿਆਂ ਦੀ ਮੌਜੂਦਗੀ 'ਚ ਪੋਸਟਮਾਰਟਮ ਕੀਤਾ ਗਿਆ। ਪੁਲਸ ਡਿਪਟੀ ਸੁਪਰਡੈਂਟ ਮੁਨੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀ ਤਾਏ ਵਲੋਂ ਇਕ ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ। ਉਸ ਨੇ ਬੱਚੇ ਨੂੰ ਜ਼ਮੀਨ 'ਤੇ ਪਟਕ ਕੇ ਮਾਰ ਦਿੱਤੀ। ਲਾਸ਼ ਮੁਰਦਾਘਰ ਭੇਜ ਦਿੱਤੀ ਗਈ ਹੈ। ਰਿਪੋਰਟ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਟੀ.ਵੀ. ਬੰਦ ਕਰਨ ਨੂੰ ਲੈ ਕੇ ਹੋਇਆ ਬਖੇੜਾ, ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ


author

DIsha

Content Editor

Related News