ਸੜਕ ''ਤੇ ਦਿੱਤਾ ਬੱਚੇ ਨੂੰ ਜਨਮ, ਗੋਦ ''ਚ ਚੁੱਕ 160 ਕਿ.ਮੀ. ਪੈਦਲ ਕੀਤਾ ਸਫਰ

05/10/2020 11:45:04 PM

ਬਡਵਾਨੀ (ਐਮ.ਪੀ.), (ਇੰਟ) : ਦੂਜੇ ਸੂਬਿਆਂ 'ਚ ਫਸੇ ਜਿਹੜੇ ਮਜ਼ਦੂਰ ਹਜ਼ਾਰਾਂ ਕਿਲੋਮੀਟਰ ਦਾ ਸਫਰ ਪੈਦਲ ਹੀ ਤੈਅ ਕਰ ਰਹੇ ਹਨ, ਉਨ੍ਹਾਂ ਦੀ ਕਹਾਣੀ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਹਨ। ਮੱਧ ਪ੍ਰਦੇਸ਼-ਮਹਾਰਾਸ਼ਟਰ ਦੇ ਬਿਜਾਸਨ ਬਾਰਡਰ 'ਤੇ ਨਵਜਾਤ ਬੱਚੇ ਨਾਲ ਪਹੁੰਚੀ ਮਹਿਲਾ ਮਜ਼ਦੂਰ ਦੀ ਕਹਾਣੀ ਰੂਹ ਕੰਬਾਊ ਹੈ। ਬੱਚੇ ਦੇ ਜਨਮ ਦੇ ਇਕ ਘੰਟੇ ਬਾਅਦ ਹੀ ਉਸ ਨੂੰ ਗੋਦ 'ਚ ਲੈ ਕੇ ਮਹਿਲਾ 160 ਕਿਲੋਮੀਟਰ ਤਕ ਪੈਦਲ ਚੱਲ ਕੇ ਬਿਜਾਸਨ ਬਾਰਡਰ ਤਕ ਪਹੁੰਚੀ। 5 ਦਿਨ ਦੇ ਬੱਚੇ ਨੂੰ ਗੋਦ 'ਚ ਲੈ ਕੇ ਬੈਠੀ ਮਹਿਲਾ ਦਾ ਨਾਮ ਸ਼ਕੁੰਤਲਾ ਹੈ। ਉਹ ਆਪਣੇ ਪਤੀ ਦੇ ਨਾਲ ਨਾਸਿਕ 'ਚ ਰਹਿੰਦੀ ਸੀ। ਗਰਭ ਦੇ 9ਵੇਂ ਮਹੀਨੇ 'ਚ ਉਹ ਆਪਣੇ ਪਤੀ ਨਾਲ ਨਾਸਿਕ ਤੋਂ ਸਤਨਾ ਲਈ ਪੈਦਲ ਨਿਕਲੀ। ਨਾਸਿਕ ਤੋਂ ਸਤਨਾ ਦੀ ਦੂਰੀ ਕਰੀਬ ਇਖ ਹਜ਼ਾਰ ਕਿਲੋਮੀਟਰ ਹੈ। ਸ਼ਨੀਵਾਰ ਨੂੰ ਸ਼ਕੁੰਤਲਾ ਬਿਜਾਸਨ ਬਾਰਡਰ ਪਹੁੰਚੀ ਤਾਂ ਉਸ ਦੀ ਗੋਦ 'ਚ ਨਵਜਾਤ ਬੱਚੇ ਨੂੰ ਦੇਖ ਚੈਕ ਪੋਸਟ ਦੀ ਇੰਚਾਰਜ ਕਵਿਤਾ ਕਨੇਸ਼ ਉਸ ਦੇ ਕੋਲ ਜਾਂਚ ਲਈ ਪਹੁੰਚੀ। ਉਨ੍ਹਾਂ ਨੂੰ ਲੱਗਾ ਕਿ ਮਹਿਲਾ ਨੂੰ ਮਦਦ ਦੀ ਲੋੜ ਹੈ। ਸ਼ਕੁੰਤਲਾ ਨੇ 70 ਕਿਲੋਮੀਟਰ ਚੱਲਣ ਤੋਂ ਬਾਅਦ ਰਸਤੇ ਵਿਚ ਮੁੰਬਈ-ਆਗਰਾ ਹਾਈਵੇ 'ਤੇ ਬੱਚੇ ਨੂੰ ਜਨਮ ਦਿੱਤਾ ਸੀ।
ਇਸ ਵਿਚ 4 ਔਰਤਾਂ ਨੇ ਮਦਦ ਕੀਤੀ ਸੀ। ਸ਼ਕੁੰਤਲਾ ਦੀ ਗੱਲ ਸੁਣ ਕੇ ਪੁਲਸ ਟੀਮ ਹੈਰਾਨ ਰਹਿ ਗਈ। ਮਹਿਲਾ ਨੇ ਦੱਸਿਆ ਕਿ ਬੱਚੇ ਦੇ ਜਨਮ ਤੋਂ ਬਾਅਦ ਇਕ ਘੰਟਾ ਸੜਕ ਕਿਨਾਰੇ ਹੀ ਰੁੱਕੀ ਅਤੇ ਪੈਦਲ ਚੱਲਣ ਲੱਗੀ। ਤਪਦੀ ਧੁੱਪ ਵਿਚ ਚੱਲਦੇ-ਚੱਲਦੇ ਚੱਪਲਾਂ ਘੱਸ ਗਈਆਂ। ਸ਼ਕੁੰਤਲਾ ਦੇ ਪਤੀ ਰਾਕੇਸ਼ ਕੌਲ ਨੇ ਦੱਸਿਆ ਕਿ ਅਸੀਂ ਜਿਵੇਂ ਹੀ ਪਿੰਪਲਗਾਓਂ ਪਹੁੰਚੇ, ਉਥੇ ਪਤਨੀ ਨੂੰ ਦਰਦ ਸ਼ੁਰੂ ਹੋ ਗਿਆ।

ਰਾਸਤੇ 'ਚ ਸਿੱਖ ਪਰਿਵਾਰ ਨੇ ਬੱਚੇ ਨੂੰ ਕੱਪੜੇ ਤੇ ਸਾਮਾਨ ਦਿੱਤਾ
ਸ਼ਕੁੰਤਲਾ ਦੇ ਪਤੀ ਰਾਕੇਸ਼ ਕੌਲ ਨੇ ਕਿਹਾ ਕਿ ਯਾਤਰਾ ਕਾਫੀ ਮੁਸ਼ਕਿਲ ਸੀ ਪਰ ਰਾਸਤੇ 'ਚ ਅਸੀਂ ਇਨਸਾਨੀਅਤ ਵੀ ਦੇਖੀ। ਇਕ ਸਿੱਖ ਪਰਿਵਾਰ ਨੇ ਧੁਲੇ 'ਚ ਨਵਜਾਤ ਬੱਚੇ ਲਈ ਕੱਪੜੇ ਅਤੇ ਜ਼ਰੂਰੀ ਸਾਮਾਨ ਦਿੱਤਾ।

 


Inder Prajapati

Content Editor

Related News