ਕੇਜਰੀਵਾਲ ਦੀ ਰੈਲੀ ''ਚ ਦਿਸੀ ਵਿਰੋਧੀ ਇਕਜੁਟਤਾ

Wednesday, Feb 13, 2019 - 05:58 PM (IST)

ਕੇਜਰੀਵਾਲ ਦੀ ਰੈਲੀ ''ਚ ਦਿਸੀ ਵਿਰੋਧੀ ਇਕਜੁਟਤਾ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਬੁੱਧਵਾਰ ਨੂੰ ਜੰਤਰ-ਮੰਤਰ 'ਤੇ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਵਿਰੋਧੀ ਦਲ ਦੇ ਕਈ ਨੇਤਾ ਸ਼ਾਮਲ ਹੋਏ। ਰੈਲੀ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸੀ.ਪੀ.ਐੱਮ. ਦੇ ਸੀਤਾਰਮਨ ਯੇਚੁਰੀ, ਐੱਨ.ਸੀ.ਪੀ. ਦੇ ਸ਼ਰਦ ਪਵਾਰ ਅਤੇ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਭਾਜਪਾ ਦੇ ਬਾਗੀ ਨੇਤਾ ਸ਼ਤਰੂਘਨ ਸਿਨਹਾ ਆਦਿ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ. (ਭਾਰਤੀ ਕਮਿਊਨਿਸਟ ਪਾਰਟੀ) ਨੇਤਾ ਡੀ. ਰਾਜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ 'ਚ ਸੰਵਿਧਾਨ ਖਤਰੇ 'ਚ ਹੈ। ਮੋਦੀ ਦੇ ਸ਼ਾਸਨ 'ਚ ਸੰਸਦ ਦਾ ਮਾਣ ਘਟਿਆ ਹੈ ਅਤੇ ਉਸ ਦੀ ਭੂਮਿਕਾ ਨੂੰ ਵੀ ਨਜ਼ਰਅੰਦਾਜ ਕੀਤਾ ਗਿਆ। ਰਾਜਾ ਨੇ ਕਿਹਾ ਕਿ ਭਾਜਪਾ ਦਾ ਸੱਤਾ 'ਚ ਹੋਣਾ ਸੰਵਿਧਾਨ ਅਤੇ ਲੋਕਤੰਤਰ ਲਈ ਖਤਰਾ ਹੈ। ਉਨ੍ਹਾਂ ਨੂੰ ਹਰਾਉਣਾ ਹੋਵੇਗਾ।PunjabKesariਉੱਥੇ ਹੀ ਸੀ.ਪੀ.ਐੱਮ. (ਭਾਰਤੀ ਕਮਿਊਨਿਸਟ ਪਾਰਟੀ) (ਮਾਰਕਸਵਾਦੀ) ਨੇਤਾ ਸੀਤਾਰਾਮ ਯੇਚੁਰੀ ਨੇ ਦੋਸ਼ ਲਗਾਇਆ ਕਿ ਭਾਜਪਾ ਭਰਾ-ਭਰਾ ਨੂੰ ਲੜਾ ਕੇ ਦੁਸ਼ਾਸਨ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਿਹਤਰ ਭਾਰਤ ਲਈ ਇਸ ਸਰਕਾਰ ਨੂੰ ਬਦਲਣ ਦੀ ਲੋੜ ਹੈ। ਦੇਸ਼ ਨੂੰ ਬਚਾਉਣ ਲਈ ਚੌਕੀਦਾਰ ਨੂੰ ਹਟਾਉਣਾ ਹੋਵੇਗਾ। ਦੂਜੇ ਪਾਸੇ ਸ਼ਰਦ ਯਾਦਵ ਨੇ ਕਿਹਾ,''ਭਾਜਪਾ ਨੇ ਚੋਣਾਂ ਨੂੰ ਬੇਹੱਦ ਗੈਰ-ਮਰਿਆਦਾ ਵਾਲਾ ਬਣਾ ਦਿੱਤਾ ਹੈ, ਜੇਕਰ ਲਾਲ ਬਹਾਦਰ ਸ਼ਾਸਤਰੀ ਅਤੇ ਜੈ ਪ੍ਰਕਾਸ਼ ਨਾਰਾਇਣ ਚੋਣਾਂ ਲੜਦੇ ਤਾਂ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲਦੀ। ਸਮਾਂ ਆ ਗਿਆ ਹੈ ਕਿ ਉਸ ਨੂੰ ਬਾਹਰ ਦਾ ਦਰਵਾਜ਼ਾ ਦਿਖਾਇਆ ਜਾਵੇ। ਭਾਰਤ ਨੂੰ ਬਚਾਉਣ ਦੀ  ਲੋੜ ਹੈ। ਮਮਤਾ ਬੈਨਰਜੀ ਦੇ ਪਹੁੰਚਣ ਦੇ ਕੁਝ ਮਿੰਟ ਪਹਿਲਾਂ ਦੋਵੇਂ ਖੱਬੇ ਪੱਖੀ ਨੇਤਾ ਮੰਚ ਤੋਂ ਉਤਰ ਗਏ।PunjabKesari


author

DIsha

Content Editor

Related News