2 ਤੋਂ 4 ਹਫਤਿਆਂ ਲਈ ਸ਼ਹਿਰਾਂ ਦੀਆਂ ਹੱਦਾਂ ਨੂੰ ਕਰ ਦਿੱਤਾ ਜਾਵੇ ਸੀਲ: ਚਿਦਾਂਬਰਮ
Thursday, Mar 19, 2020 - 05:38 PM (IST)
ਨਵੀਂ ਦਿੱਲੀ—ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ.ਚਿਦਾਂਬਰਮ ਨੇ ਅੱਜ ਭਾਵ ਵੀਰਵਾਰ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਪ੍ਰਸਾਰ ਰੋਕਣ ਲਈ ਸਾਰਿਆਂ ਸ਼ਹਿਰਾਂ ਦੀਆਂ ਹੱਦਾਂ ਨੂੰ 2 ਤੋਂ 4 ਹਫਤਿਆਂ ਲਈ ਸੀਲ ਕਰ ਦਿੱਤਾ ਜਾਣਾ ਚਾਹੀਦਾ ਹੈ। ਇਕ ਟਵੀਟ ਰਾਹੀਂ ਉਨ੍ਹਾਂ ਕਿਹਾ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਵੱਲੋਂ ਵੱਖ-ਵੱਖ ਥਾਵਾਂ 'ਤੇ ਲੋਕਾਂ ਦੇ ਲਏ ਗਏ ਨਮੂਨਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੁਣ ਤੱਕ ਕੋਰੋਨਾ ਵਾਇਰਸ ਦੀ ਸਟੇਜ-3 ਸ਼ੁਰੂ ਨਹੀਂ ਹੋਈ ਹੈ। ਇਸ ਲਈ ਇਸ ਬੀਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਇਸ ਲਈ ਅਸਥਾਈ ਸਮੇਂ ਲਈ ਸਾਰਿਆਂ ਸ਼ਹਿਰਾਂ ਦੀਆਂ ਹੱਦਾਂ ਬੰਦ ਕਰ ਦਿਓ।
ਚਿਦਾਂਬਰਮ ਨੇ ਕਿਹਾ ਹੈ, ''ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਦੇ ਕੱਲ ਦਿੱਤੇ ਗਏ ਬਿਆਨ ਤੋਂ ਬਾਅਦ ਸਾਰਿਆਂ ਸ਼ਹਿਰਾਂ ਦੀਆਂ ਹੱਦਾਂ ਨੂੰ 2 ਤੋਂ 4 ਹਫਤਿਆਂ ਤੱਕ ਲਈ ਸੀਲ ਕਰਨ 'ਚ ਕੋਈ ਝਿੱਜਕਣਾ ਨਹੀਂ ਚਾਹੀਦਾ ।''