ਚਿਦਾਂਬਰਮ ਦੀ ਗ੍ਰਿਫਤਾਰੀ ਦੇ ਤਰੀਕੇ ਨਾਲ ਕਮਜ਼ੋਰ ਹੋਇਆ ਲੋਕਤੰਤਰ : ਮਮਤਾ

Thursday, Aug 22, 2019 - 09:04 PM (IST)

ਚਿਦਾਂਬਰਮ ਦੀ ਗ੍ਰਿਫਤਾਰੀ ਦੇ ਤਰੀਕੇ ਨਾਲ ਕਮਜ਼ੋਰ ਹੋਇਆ ਲੋਕਤੰਤਰ : ਮਮਤਾ

ਕੋਲਕਾਤਾ— ਦ੍ਰਮੁਕ ਨੇਤਾ ਐੱਮ. ਕੇ. ਸਟਾਲਿਨ ਕੇ ਪੀ. ਚਿਦਾਂਬਰਮ ਦੇ ਸਮਰਥਨ 'ਚ ਆਉਣ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕਾਂਗਰਸ ਦੇ ਸੀਨੀਅਰ ਨੇਤਾ ਨੂੰ ਕੇਂਦਰੀ ਜਾਂਚ ਬਿਊਰੋ ਵੱਲੋਂ ਬੁੱਧਵਾਰ ਦੀ ਰਾਤ ਗ੍ਰਿਫਤਾਰ ਕੀਤੇ ਜਾਣ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ।
ਮਮਤਾ ਨੇ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, 'ਪ੍ਰਕਿਰਿਆ ਸਹੀ ਨਹੀਂ ਹੈ।  ਮੈਂ ਮਾਮਲੇ ਦੀ ਵੈਧਤਾ ਬਾਰੇ ਗੱਲ ਨਹੀਂ ਕਰ ਰਹੀ ਹਾਂ। ਚਿਦਾਂਬਰਮ ਇਕ ਸੀਨੀਅਰ ਆਗੂ ਹਨ। ਉਹ ਦੇਸ਼ ਦੇ ਸਾਬਕਾ ਵਿੱਤ ਤੇ ਗ੍ਰਹਿ ਮੰਤਰੀ ਰਹੇ ਹਨ। ਜੋ ਤਰੀਕਾ ਅਪਣਾਇਆ ਗਿਆ, ਉਹ ਕਾਫੀ ਨਿਰਾਸ਼ਾਜਨਕ ਹੈ।' ਮਮਤਾ ਨੇ ਕਿਹਾ ਕਿ ਲੋਕਤੰਤਰ ਖਤਰੇ 'ਚ ਹੈ। ਉਨ੍ਹਾਂ ਕਿਹਾ, 'ਅੱਜ ਦੇਸ਼ 'ਚ ਲੋਕਤੰਤਰ ਦੇ ਕਮਜ਼ੋਰ ਹੋਣ ਦਾ ਅਹਿਸਾਸ ਹੋ ਰਿਹਾ ਹੈ। ਇਹ ਅੱਜ ਹੋਰ ਧੁੰਧਲਾ ਹੋਇਆ ਹੈ।'
ਇਹ ਪਹਿਲੀ ਵਾਰ ਨਹੀਂ ਹੈ ਕਿ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਖਿਲਾਫ ਸਵਾਲ ਚੁੱਕੇ ਹਨ। ਇਸੇ ਤਰ੍ਹਾਂ ਉਨ੍ਹਾਂ ਨੇ ਨਕਾਰਾਤਮਕ ਰੂਪ ਨਾਲ ਵਿਦਿਆਸਾਗਰ ਪੁੱਲ 'ਤੇ ਭਾਰਤੀ ਫੌਜ ਨੂੰ ਤਾਇਨਾਤ ਕਰਨ ਨੂੰ ਲੈ ਕੇ ਵੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਸੀ।
ਮੁੱਖ ਮੰਤਰੀ ਨੇ ਮੀਡੀਆ ਦਾ ਵੀ ਮਜ਼ਾਕ ਉਡਾਇਆ। ਉਨ੍ਹਾਂ ਕਿਹਾ ਕਿ ਮੀਡੀਆ ਕੇਂਦਰ ਸਰਕਾਰ ਲਈ ਪ੍ਰੋਪਗੈਂਡਾ ਮਸ਼ੀਨਰੀ ਦਾ ਕੰਮ ਕਰ ਰਹੀ ਹੈ। ਮਮਤਾ ਨੇ ਕਿਹਾ, 'ਮੀਡੀਆ ਭਾਜਪਾ ਦੀ ਗੱਲ ਨੂੰ ਦੋਹਰਾ ਰਹੀ ਹੈ।' ਸਾਬਕਾ ਵਿੱਤ ਮੰਤਰੀ ਤੇ ਗ੍ਰਹਿ ਮੰਤਰੀ ਚਿਦਾਂਬਰਮ ਨੂੰ ਬੁੱਧਵਾਰ ਦੀ ਰਾਤ ਸੀ.ਬੀ.ਆਈ. ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹ ਆਈ.ਐੱਨ.ਐੱਕਸ. ਮੀਡੀਆ ਨੂੰ ਸਿੱਧੇ ਵਿਦੇਸ਼ੀ ਨਿਵੇਸ਼ ਲਈ ਐੱਫ.ਆਈ.ਪੀ.ਬੀ. ਦੀ ਮਨਜ਼ੂਰੀ ਦੇਣ ਦੇ ਦੋਸ਼ੀ ਹਨ।


author

Inder Prajapati

Content Editor

Related News