ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ''ਚ 17 ਨਕਸਲੀ ਢੇਰ
Friday, Jan 17, 2025 - 11:14 AM (IST)

ਛੱਤੀਸਗੜ੍ਹ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਅਤੇ ਤੇਲੰਗਾਨਾ ਦੀ ਸੰਯੁਕਤ ਮੁਹਿੰਮ 'ਚ ਸੁਰੱਖਿਆ ਫ਼ੋਰਸਾਂ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ 'ਚ 17 ਨਕਸਲੀ ਢੇਰ ਹੋ ਗਏ ਹਨ। ਬੀਜਾਪੁਰ 'ਚ ਵੀਰਵਾਰ ਕਰੀਬ 9 ਵਜੇ ਤੋਂ ਸ਼ੁਰੂ ਹੋਇਆ ਮੁਕਾਬਲਾ ਅੱਜ ਯਾਨੀ ਸ਼ੁੱਕਰਵਾਰ ਨੂੰ ਖ਼ਤਮ ਹੋ ਗਿਆ। ਹਾਦਸੇ ਵਾਲੀ ਜਗ੍ਹਾ ਤੋਂ ਜਵਾਨਾਂ ਦੀ ਟੀਮ ਵਾਪਸੀ ਕਰ ਰਹੀ ਹੈ। ਪੁਜਾਰੀ ਕਾਂਕੇਰ ਅਤੇ ਮਾਰੂਡਬਾਕਾ ਦੇ ਜੰਗਲਾਂ 'ਚ ਹੋਏ ਮੁਕਾਬਲੇ 'ਚ 17 ਨਕਸਲੀ ਢੇਰ ਹੋਏ ਹਨ, ਜਿਨ੍ਹਾਂ 'ਚੋਂ 12 ਦੀਆਂ ਲਾਸ਼ਾਂ ਬਰਾਮਦ ਵੀ ਕਰ ਲਈਆਂ ਗਈਆਂ ਹਨ। ਉੱਥੇ ਹੀ ਡੀਆਰਜੀ ਦਾ ਇਕ ਜਵਾਨ ਜ਼ਖ਼ਮੀ ਵੀ ਹੋਇਆ ਹੈ।
ਇਹ ਵੀ ਪੜ੍ਹੋ : ਜਲ ਸੈਨਾ ਨੂੰ ਮਿਜ਼ਾਈਲਾਂ ਦੇਵੇਗੀ ਇਹ ਕੰਪਨੀ, ਮਿਲਿਆ 2,960 ਕਰੋੜ ਦਾ ਠੇਕਾ
1100 ਤੋਂ ਵੱਧ ਸੁਰੱਖਿਆ ਕਰਮੀ ਬੀਜਾਪੁਰ, ਸੁਕਮਾ ਅਤੇ ਦੰਤੇਵਾੜਾ ਦੇ ਡੀਆਰਜੀ ਦੇ ਜਵਾਨ ਵੀ ਇਸ ਮੁਹਿੰਮ ਦਾ ਹਿੱਸਾ ਸਨ। ਇਸ ਤੋਂ ਇਲਾਵਾ ਕੋਬਰਾ ਬਟਾਲੀਅਨ ਦੇ ਸੀਆਰਪੀਐੱਫ ਜਵਾਨਾਂ ਦਾ ਵੀ ਇਸ ਆਪਰੇਸ਼ਨ 'ਚ ਸਹਿਯੋਗ ਰਿਹਾ। ਮੁਕਾਬਲੇ ਦਾ ਇਹ ਇਲਾਕਾ ਤੇਲੰਗਾਨਾ ਰਾਜ ਦੀ ਸਰਹੱਦ ਨਾਲ ਲੱਗਾ ਹੋਇਆ ਹੈ। ਦਰਅਸਲ ਬੀਜਾਪੁਰ ਅਤੇ ਤੇਲੰਗਾਨਾ ਦੀ ਸਰਹੱਦ 'ਤੇ ਤਿੰਨ ਜ਼ਿਲ੍ਹਿਆਂ ਦੇ ਨਕਸਲੀਆਂ ਖ਼ਿਲਾਫ਼ ਜਵਾਨ ਵੱਡਾ ਆਪਰੇਸ਼ਨ ਚਲਾ ਰਹੇ ਹਨ। ਵੀਰਵਾਰ ਨੂੰ ਸੁਰੱਖਿਆ ਕਰਮੀਆਂ ਦੀ ਇਕ ਸੰਯੁਕਤ ਟੀਮ ਨਕਸਲ ਵਿਰੋਧੀ ਮੁਹਿੰਮ 'ਤੇ ਨਿਕਲੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8