ਪਾਕਿ ਫੌਜ ਨੇ ਰਾਤ ਭਰ ਚੱਲੀਆਂ ਮੁਹਿੰਮਾਂ ’ਚ ਅਫਗਾਨ ਤਾਲਿਬਾਨ ਦੇ 67 ਲੜਾਕੇ ਕੀਤੇ ਢੇਰ

Wednesday, Mar 04, 2026 - 02:29 PM (IST)

ਪਾਕਿ ਫੌਜ ਨੇ ਰਾਤ ਭਰ ਚੱਲੀਆਂ ਮੁਹਿੰਮਾਂ ’ਚ ਅਫਗਾਨ ਤਾਲਿਬਾਨ ਦੇ 67 ਲੜਾਕੇ ਕੀਤੇ ਢੇਰ

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨੀ ਸੁਰੱਖਿਆ ਬਲਾਂ ਨੇ ਮੰਗਲਵਾਰ ਤੜਕੇ ਦੱਖਣ-ਪੱਛਮੀ ਸਰਹੱਦ ’ਤੇ 16 ਸਥਾਨਾਂ ’ਤੇ ਹੋਏ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਅਤੇ ਰਾਤ ਭਰ ਜਾਰੀ ਮੁਹਿੰਮਾਂ ਵਿਚ ਅਫਗਾਨ ਤਾਲਿਬਾਨ ਦੇ 67 ਹੋਰ ਲੜਾਕਿਆਂ ਨੂੰ ਮਾਰ ਮੁਕਾਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਅਫਗਾਨ ਤਾਲਿਬਾਨ ਦੇ ਹਮਲਿਆਂ ਦੇ ਜਵਾਬ ਵਿਚ 26 ਫਰਵਰੀ ਨੂੰ ਸ਼ੁਰੂ ਕੀਤੇ ਗਏ ਆਪ੍ਰੇਸ਼ਨ ‘ਗਜ਼ਬ-ਲਿਲ-ਹੱਕ’ ਬਾਰੇ ਜਾਣਕਾਰੀ ਦਿੱਤੀ। ਤਰਾਰ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਸੂਬੇ ਨਾਲ ਲੱਗਦੇ ਸਰਹੱਦੀ ਖੇਤਰ ਵਿਚ ਰਾਤ ਭਰ ਚੱਲੀਆਂ ਕਾਰਵਾਈਆਂ ਵਿਚ ਅਫਗਾਨ ਤਾਲਿਬਾਨ ਦੇ 40 ਲੜਾਕੇ ਮਾਰੇ ਗਏ।

ਉਨ੍ਹਾਂ ਨੇ ‘ਐਕਸ’ ’ਤੇ ਇਕ ਪੋਸਟ ਵਿਚ ਦੱਸਿਆ, ‘12 ਥਾਵਾਂ ’ਤੇ ਗੋਲੀਬਾਰੀ ਕੀਤੀ ਗਈ, ਜਿਨ੍ਹਾਂ ਨੂੰ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਨਾਕਾਮ ਕਰ ਦਿੱਤਾ ਗਿਆ।’ ਅਫਗਾਨ ਤਾਲਿਬਾਨ ਨੇ ਉੱਤਰੀ ਬਲੋਚਿਸਤਾਨ ਦੇ ਕਿਲਾ ਸੈਫੁੱਲਾ, ਨੋਸ਼ਕੀ ਅਤੇ ਚਮਨ ਜ਼ਿਲਿਆਂ ਵਿਚ 16 ਸਥਾਨਾਂ ’ਤੇ ਸਰਹੱਦ ਪਾਰੋਂ ਹਮਲੇ ਕੀਤੇ, ਜਦੋਂ ਕਿ ਪਾਕਿਸਤਾਨੀ ਫੌਜੀਆਂ ਨੇ 25 ਸਥਾਨਾਂ ’ਤੇ ਗੋਲੀਬਾਰੀ ਕੀਤੀ।

ਉਨ੍ਹਾਂ ਕਿਹਾ, ‘ਸਾਰੇ ਟਿਕਾਣਿਆਂ ’ਤੇ ਹੋਏ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ, ਜਿਸ ਵਿਚ ਅਫਗਾਨ ਤਾਲਿਬਾਨ ਦੇ 27 ਲੜਾਕੇ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ।’ ਮੰਤਰੀ ਨੇ ਇਹ ਵੀ ਦੱਸਿਆ ਕਿ ਉੱਤਰੀ ਬਲੋਚਿਸਤਾਨ ਵਿਚ ਤਾਇਨਾਤ ਅਰਧ ਸੈਨਿਕ ਬਲ ਫਰੰਟੀਅਰ ਕੋਰ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ 5 ਜਵਾਨ ਜ਼ਖ਼ਮੀ ਹੋ ਗਏ। ਸੋਮਵਾਰ ਨੂੰ ਮੰਤਰੀ ਨੇ ਇਕ ਬਿਆਨ ’ਚ ਕਿਹਾ ਸੀ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਹੁਣ ਤੱਕ 435 ਅਫਗਾਨ ਤਾਲਿਬਾਨ ਲੜਾਕਿਆਂ ਨੂੰ ਮਾਰ ਦਿੱਤਾ ਹੈ ਅਤੇ 630 ਹੋਰ ਜ਼ਖ਼ਮੀ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News