ਰੇਪ ਦਾ ਵਿਰੋਧ ਕਰਨ ''ਤੇ ਨੌਜਵਾਨ ਨੇ 14 ਸਾਲਾ ਕੁੜੀ ਨੂੰ ਜਿਉਂਦੇ ਸਾੜਿਆ

Thursday, Jul 02, 2020 - 01:51 PM (IST)

ਰੇਪ ਦਾ ਵਿਰੋਧ ਕਰਨ ''ਤੇ ਨੌਜਵਾਨ ਨੇ 14 ਸਾਲਾ ਕੁੜੀ ਨੂੰ ਜਿਉਂਦੇ ਸਾੜਿਆ

ਮੁੰਗੇਲੀ- ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲ੍ਹੇ 'ਚ ਇਕ ਨੌਜਵਾਨ ਨੇ ਬਲਾਤਕਾਰ ਦਾ ਵਿਰੋਧ ਕਰਨ 'ਤੇ 14 ਸਾਲਾ ਕੁੜੀ ਨੂੰ ਜਿਉਂਦੇ ਸਾੜ ਦਿੱਤਾ। ਮੁੰਗੇਲੀ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ ਦੇ ਅਧੀਨ ਨਵਾਗਾਂਵ ਘੁਟੇਰਾ ਪਿੰਡ 'ਚ ਬੱਬਲੂ ਭਾਸਕਰ (30) ਨੇ ਪਿੰਡ ਦੀ ਹੀ 14 ਸਾਲਾ ਕੁੜੀ ਨੂੰ ਰੇਪ ਦਾ ਵਿਰੋਧ ਕਰਨ 'ਤੇ ਕਥਿਤ ਤੌਰ 'ਤੇ ਜਿਉਂਦੇ ਸਾੜ ਦਿੱਤਾ। ਕੁੜੀ ਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 30 ਜੂਨ ਦੀ ਰਾਤ ਭਾਸਕਰ ਗੁਆਂਢ 'ਚ ਰਹਿਣ ਵਾਲੀ ਕੁੜੀ ਦੇ ਘਰ ਆਇਆ ਅਤੇ ਉਸ ਨੂੰ ਇਕੱਲਾ ਦੇਖ ਕੇ ਉਸ ਨੇ ਇਸ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਕੁੜੀ ਨੇ ਇਸ ਦਾ ਵਿਰੋਧ ਕੀਤਾ ਤਾਂ ਭਾਸਕਰ ਨੇ ਉਸ 'ਤੇ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਭਾਸਕਰ ਉੱਥੋਂ ਫਰਾਰ ਹੋ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬਾਅਦ 'ਚ ਗੁਆਂਢੀ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਅੱਗ ਬੁਝਾ ਕੇ ਕੁੜੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ 'ਚ ਇਲਾਜ ਦੌਰਾਨ ਕੁੜੀ ਦੀ ਇਕ ਜੁਲਾਈ ਨੂੰ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕੁੜੀ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਭਾਸਕਰ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।


author

DIsha

Content Editor

Related News