ਵਿਆਹ ਦਾ ਝਾਂਸਾ ਦੇ ਕੇ ਕੁੜੀ ਤੋਂ ਠੱਗੇ ਲੱਖਾਂ ਰੁਪਏ, ਨਾਈਜ਼ੀਰੀਆ ਨਾਗਰਿਕ ਗ੍ਰਿਫ਼ਤਾਰ

Friday, Oct 30, 2020 - 05:22 PM (IST)

ਕੋਰੀਆ- ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਦੀ ਪੁਲਸ ਨੇ ਵਿਆਹ ਦਾ ਝਾਂਸਾ ਦੇ ਕੇ 24 ਲੱਖ ਰੁਪਏ ਠੱਗਣ ਦੇ ਦੋਸ਼ 'ਚ ਉੱਤਰ ਪ੍ਰਦੇਸ਼ ਦੇ ਨੋਇਡਾ ਜ਼ਿਲ੍ਹੇ ਤੋਂ ਇਕ ਨਾਈਜ਼ੀਰੀਆਈ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਰੀਆ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੀ 27 ਸਾਲਾ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ 24 ਲੱਖ ਰੁਪਏ ਠੱਗਣ ਦੇ ਦੋਸ਼ 'ਚ ਨਾਈਜ਼ੀਰੀਆ ਦੇ ਨਾਗਰਿਕ ਏਜਿਡੇ ਪਿਟਰ ਚਿਨਾਕਾ (30) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਚਿਨਾਕਾ 'ਤੇ ਦੋਸ਼ ਹੈ ਕਿ ਉਸ ਨੇ ਪਿਛਲੇ ਸਾਲ ਇਕ ਵਿਆਹਿਕ ਸਾਈਟ 'ਤੇ ਰੋਹਨ ਮਿਸ਼ਰਾ ਨਾਂ ਤੋਂ ਇਕ ਫਰਜ਼ੀ ਪ੍ਰੋਫਾਈਲ ਬਣਾਈ ਅਤੇ ਕੋਰੀਆ ਜ਼ਿਲ੍ਹੇ ਦੀ ਵਾਸੀ ਕੁੜੀ ਨਾਲ ਦੋਸਤੀ ਕਰ ਲਈ। ਚਿਨਾਕਾ ਨੇ ਖ਼ੁਦ ਨੂੰ ਐੱਨ.ਆਰ.ਆਈ. ਦੱਸਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਚਿਨਾਕਾ ਨੇ ਕੁੜੀ ਨੂੰ ਦੱਸਿਆ ਕਿ ਉਹ ਵਿਆਹ ਕਰਨਾ ਚਾਹੁੰਦਾ ਹੈ ਅਤੇ ਉਸ ਨੂੰ ਇਕ ਕੁੜੀ ਦੀ ਭਾਲ ਹੈ। ਉਸ ਨੇ ਕੁੜੀ ਨੂੰ ਦੱਸਿਆ ਕਿ ਉਹ ਵਿਦੇਸ਼ 'ਚ ਜਾਇਦਾਦ ਵੇਚ ਕੇ ਭਾਰਤ 'ਚ ਰਹਿਣਾ ਚਾਹੁੰਦਾ ਹੈ। ਇਸ ਤੋਂ ਬਾਅਦ ਉਹ ਉਸ ਨਾਲ ਵਿਆਹ ਕਰੇਗਾ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਭਾਜਪਾ ਦੇ ਤਿੰਨ ਵਰਕਰਾਂ ਦੀ ਮੌਤ, PM ਮੋਦੀ ਨੇ ਕੀਤੀ ਨਿੰਦਾ

ਉਨ੍ਹਾਂ ਨੇ ਦੱਸਿਆ ਕਿ ਚਿਨਾਕਾ ਨੇ ਕੁੜੀ ਤੋਂ 24 ਲੱਖ ਰੁਪਏ ਦੀ ਮੰਗ ਕੀਤੀ। ਕੁੜੀ ਨੇ ਚਿਨਾਕਾ ਦੇ ਦੱਸੇ ਹੋਏ ਖਾਤੇ 'ਚ 24 ਲੱਖ ਰੁਪਏ ਭੇਜ ਦਿੱਤੇ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਕੁੜੀ ਨੂੰ ਠਗੇ ਜਾਣ ਦਾ ਅਹਿਸਾਸ ਹੋਇਆ, ਉਦੋਂ ਉਸ ਨੇ ਇਸ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦਿੱਤੀ ਅਤੇ ਫਰਵਰੀ 'ਚ ਪਰਿਵਾਰ ਵਾਲਿਆਂ ਨੇ ਪੁਲਸ 'ਚ ਮਾਮਲਾ ਦਰਜ ਕਰਵਾਇਆ। ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ। ਪੁਲਸ ਨੂੰ ਜਾਣਕਾਰੀ ਮਿਲੀ ਕਿ ਚਿਨਾਕਾ ਫਰਜ਼ੀ ਪ੍ਰੋਫਾਈਲ ਤੋਂ ਇੰਟਰਨੈੱਟ ਕਾਲ ਦੇ ਮਾਧਿਅਮ ਨਾਲ ਕੁੜੀ ਨਾਲ ਗੱਲ ਕਰਦਾ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਜਾਣਕਾਰੀ ਮਿਲੀ ਕਿ ਦੋਸ਼ੀ ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਗੱਲ ਕਰਦਾ ਸੀ। ਬਾਅਦ 'ਚ ਪੁਲਸ ਦਲ ਨੇ ਚਿਨਾਕਾ ਨੂੰ ਲੱਭ ਲਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਚਿਨਾਕਾ ਤੋਂ 2 ਪਾਸਪੋਰਟ ਬਰਾਮਦ ਕੀਤੇ, ਜਿਨ੍ਹਾਂ 'ਚੋਂ ਇਕ ਦੱਖਣੀ ਅਫਰੀਕੀ ਵਾਸੀ ਕੋਕੋ ਡੇਨੀਅਲ ਦੇ ਨਾਂ 'ਤੇ ਹੈ। ਉੱਥੇ ਹੀ ਉਸ ਤੋਂ 2 ਨਾਈਜ਼ੀਰੀਆਈ ਡੈਬਿਟ ਕਾਰਡ, ਚਾਰ ਮੋਬਾਇਲ, 14 ਸਿਮ ਕਾਰਡ, ਇਕ ਵਾਈ-ਫਾਈ ਡਿਵਾਈਸ ਅਤੇ ਇਕ ਲੈਪਟਾਪ ਬਰਾਮਦ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਜਾਣਕਾਰੀ ਮਿਲੀ ਕਿ ਦੋਸ਼ੀ ਨੇ ਤੇਲੰਗਾਨਾ, ਆਂਧਰਾ ਪ੍ਰਦੇਸ਼, ਝਾਰਖੰਡ, ਓਡੀਸ਼ਾ, ਹਿਮਾਚਲ ਪ੍ਰਦੇਸ਼ ਸਮੇਤ ਹੋਰ ਸੂਬਿਆਂ ਤੋਂ ਖ਼ੁਦ ਨੂੰ ਡਾਕਟਰ, ਇੰਜੀਨੀਅਰ ਅਤੇ ਵਪਾਰੀ ਦੱਸਦੇ ਹੋਏ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ। ਉਹ ਠੱਗੀ ਕੀਤੇ ਗਏ ਕੁਝ ਪੈਸਿਆਂ ਨੂੰ ਆਪਣੇ ਕੋਲ ਰੱਖ ਕੇ ਬਾਕੀ ਰਕਮ ਨੂੰ ਨਾਈਜ਼ੀਰੀਆ ਟਰਾਂਸਫਰ ਕਰ ਦਿੰਦਾ ਸੀ।

ਇਹ ਵੀ ਪੜ੍ਹੋ : ਇਕ ਮਹੀਨੇ ਦੀ ਦੋਸਤੀ ਪਿੱਛੋਂ ਕਰਾਏ ਪ੍ਰੇਮ ਵਿਆਹ ਦਾ ਇੰਝ ਹੋਇਆ ਖ਼ੌਫਨਾਕ ਅੰਤ


DIsha

Content Editor

Related News