ਛਠ ਪੂਜਾ ਦੌਰਾਨ ਵੱਡਾ ਹਾਦਸਾ: ਸੈਲਫੀ ਲੈਂਦੇ ਸਮੇਂ ਦਰਿਆ ’ਚ ਪਲਟੀ ਕਿਸ਼ਤੀ, ਕਈ ਡੁੱਬੇ
Tuesday, Oct 28, 2025 - 01:45 PM (IST)
ਚੰਦੌਲੀ (ਅਨਸ) - ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲ੍ਹੇ ’ਚ ਛਠ ਪੂਜਾ ਦੌਰਾਨ ਇਕ ਦੁਖਦਾਈ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਚੰਦਰਪ੍ਰਭਾ ਦਰਿਆ ’ਚ ਸਵਾਰੀਆਂ ਨਾਲ ਭਰੀ ਇਕ ਕਿਸ਼ਤੀ ਉਸ ਸਮੇਂ ਪਲਟ ਗਈ, ਜਦੋਂ ਕੁਝ ਲੋਕ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਸਿੱਟੇ ਵਜੋਂ ਸੈਲਫੀ ਲੈਂਦੇ ਸਮੇਂ ਕਿਸ਼ਟੀ ਅਚਾਨਕ ਬੇਕਾਬੂ ਹੋ ਗਈ, ਜਿਸ ਕਾਰਨ ਕਈ ਵਿਅਕਤੀ ਡੁੱਬ ਗਏ।
ਪੜ੍ਹੋ ਇਹ ਵੀ : ਬੱਸ 'ਚ ਮੁਫ਼ਤ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਟਰਾਂਸਪੋਰਟ ਕਾਰਪੋਰੇਸ਼ਨ ਨੇ ਕਰ 'ਤਾ ਵੱਡਾ ਐਲਾਨ
ਦੱਸ ਦੇਈਏ ਕਿ ਇਹ ਦੁਖਾਂਤ ਬਾਬੂਰੀ ਥਾਣਾ ਖੇਤਰ ਦੇ ਕੋਡੋਚਕ ਪਿੰਡ ’ਚ ਚੰਦਰਪ੍ਰਭਾ ਦਰਿਆ ਦੇ ਘਾਟ ’ਤੇ ਵਾਪਰਿਆ ਹੈ। ਇੱਥੇ ਹਜ਼ਾਰਾਂ ਸ਼ਰਧਾਲੂ ਛਠ ਪੂਜਾ ਲਈ ਇਕੱਠੇ ਹੋਏ ਸਨ। ਕੁਝ ਵਿਅਕਤੀ ਦਰਿਆ ’ਚ ਚੱਲ ਰਹੀ ਇਕ ਜੁਗਾੜੂ ਕਿਸ਼ਤੀ ’ਚ ਸਵਾਰ ਹੋ ਗਏ ਤੇ ਸੈਲਫੀ ਲੈਣ ਲੱਗ ਪਏ। ਇਸ ਦੌਰਾਨ ਅਚਾਨਕ ਕਿਸ਼ਤੀ ਬੇਕਾਬੂ ਹੋ ਗਈ ਤੇ ਪਲਟ ਗਈ। ਇਸ ਕਾਰਨ ਘਾਟ 'ਤੇ ਦਹਿਸ਼ਤ ਫੈਲ ਗਈ। ਮੌਕੇ ’ਤੇ ਮੌਜੂਦ ਕਈ ਲੋਕਾਂ ਨੇ ਦਰਿਆ ’ਚ ਛਾਲਾਂ ਮਾਰ ਕੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। 4 ਵਿਅਕਤੀਆਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਕਈਆਂ ਦੇ ਡੁੱਬ ਜਾਣ ਦਾ ਖਦਸ਼ਾ ਹੈ। ਇਸ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਸਹੀ ਗਿਣਤੀ ਪਤਾ ਨਹੀਂ ਲੱਗ ਸਕੀ।
ਪੜ੍ਹੋ ਇਹ ਵੀ : ਬਾਗੇਸ਼ਵਰ ਧਾਮ ਨੇੜੇ ਦਰਦਨਾਕ ਹਾਦਸਾ! ਪਸ਼ੂਆਂ ਕਾਰਨ ਉਬਲਦੇ ਤੇਲ 'ਚ ਡਿੱਗਾ ਪੋਤਾ, ਬਚਾਉਣ ਗਈ ਦਾਦੀ ਵੀ ਝੁਲਸੀ
