ਕਰਮਚਾਰੀਆਂ ਦੀ ਬੱਲੇ-ਬੱਲੇ, ਇਸ ਕੰਪਨੀ ਨੇ ਦੀਵਾਲੀ ਗਿਫਟ ''ਚ ਦਿੱਤੀਆਂ ਕਾਰਾਂ
Wednesday, Oct 30, 2024 - 04:47 PM (IST)
ਚੇਨਈ- ਦੀਵਾਲੀ 'ਤੇ ਜਦੋਂ ਵੀ ਕਰਮਚਾਰੀਆਂ ਨੂੰ ਵੱਡੇ ਤੋਹਫ਼ੇ ਦੇਣ ਦੀ ਗੱਲ ਆਉਂਦੀ ਹੈ, ਗੁਜਰਾਤ ਦੇ ਸਾਵਜੀ ਢੋਲਕੀਆ ਦਾ ਨਾਂ ਸਾਹਮਣੇ ਆਉਂਦਾ ਹੈ। ਇਹ ਆਪਣੇ ਕਰਮਚਾਰੀਆਂ ਨੂੰ ਮਹਿੰਗੇ ਤੋਹਫ਼ੇ ਦੇਣ ਲਈ ਜਾਣੇ ਜਾਂਦੇ ਹਨ। ਹੁਣ ਅਜਿਹਾ ਹੀ ਕੁਝ ਚੇਨਈ ਦੀ ਇਕ ਕੰਪਨੀ ਦੇ ਮਾਲਕ ਨੇ ਵੀ ਕੀਤਾ ਹੈ। ਕੰਪਨੀ ਦੇ ਮਾਲਕ ਨੇ ਆਪਣੇ ਕਰਮਚਾਰੀਆਂ ਲਈ ਇਕ ਅਨੋਖਾ ਐਲਾਨ ਕੀਤਾ ਹੈ। ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਕਾਰਾਂ ਅਤੇ ਬਾਈਕ ਤੋਹਫ਼ੇ ਦੇ ਰੂਪ ਵਿਚ ਦੇਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਕਾਰਾਂ ਦੇ ਮਾਡਲ ਵਿਚ ਹੁੰਡਈ, ਟਾਟਾ, ਮਾਰੂਤੀ ਸੁਜ਼ੂਕੀ ਸ਼ਾਮਲ ਹਨ।
ਇਹ ਵੀ ਪੜ੍ਹੋ- ਸਕੂਲ-ਕਾਲਜਾਂ 'ਚ ਭਲਕੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਇਸ ਕੰਪਨੀ ਨੇ ਦਿੱਤੇ ਤੋਹਫ਼ੇ
ਚੇਨਈ ਦੀ ਜਿਸ ਕੰਪਨੀ ਨੇ ਇਹ ਤੋਹਫ਼ੇ ਦਿੱਤੇ ਹਨ, ਉਸ ਦਾ ਨਾਂ ਟੀਮ ਡਿਟੇਲਿੰਗ ਸਾਲਿਊਸ਼ੰਸ (Team Detailing Solutions) ਹੈ। ਇਹ ਕੰਪਨੀ ਸਟ੍ਰਕਚਰਲ ਸਟੀਲ ਡਿਜ਼ਾਈਨ ਅਤੇ ਡਿਟੇਲਿੰਗ ਸਰਵਿਸ ਨਾਲ ਜੁੜਿਆ ਕਾਰੋਬਾਰ ਕਰਦੀ ਹੈ। ਇਕ ਅਧਿਕਾਰੀ ਮੁਤਾਬਕ ਕੰਪਨੀ ਨੇ ਕਰਮਚਾਰੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਵੇਖਦੇ ਹੋਏ ਇੰਨੀਆਂ ਮਹਿੰਗੀਆਂ ਚੀਜ਼ਾਂ ਗਿਫਟ ਕੀਤੀਆਂ। ਇਸ ਕੰਪਨੀ ਵਿਚ ਕਰੀਬ 180 ਕਰਮਚਾਰੀ ਹਨ।
ਇਹ ਵੀ ਪੜ੍ਹੋ- ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਦੀਵਾਲੀ 'ਤੇ ਮਿਲਿਆ ਇਹ ਤੋਹਫ਼ਾ
ਕਰਮਚਾਰੀ ਸਭ ਤੋਂ ਵੱਡੀ ਸੰਪਤੀ
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀਧਰ ਕਨਨ ਨੇ ਕਿਹਾ ਕਿ ਅਸੀਂ ਕੰਪਨੀ ਦੀ ਸਫ਼ਲਤਾ ਵਿਚ ਉਨ੍ਹਾਂ ਦੇ ਕਰਮਚਾਰੀਆਂ ਦੀ ਅਣਥਕ ਕੋਸ਼ਿਸ਼ਾਂ ਹਨ। ਸਾਡਾ ਮੰਨਣਾ ਹੈ ਕਿ ਸਾਡੇ ਕਰਮਚਾਰੀ ਸਾਡੀ ਸਭ ਤੋਂ ਵੱਡੀ ਸੰਪਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਨੇ ਕਰਮਚਾਰੀਆਂ ਦੇ ਯੋਗਦਾਨ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਅਤੇ ਕੰਪਨੀ ਵਿਚ ਕਿੰਨੇ ਸਾਲ ਕੰਮ ਕੀਤਾ ਹੈ, ਉਸ ਦੇ ਆਧਾਰ 'ਤੇ ਮਾਪਿਆ ਗਿਆ ਹੈ। ਸਾਨੂੰ ਉਨ੍ਹਾਂ ਦੀਆਂ ਉਪਲੱਬਧੀਆਂ 'ਤੇ ਮਾਣ ਹੈ।
ਇਹ ਵੀ ਪੜ੍ਹੋ- ਕੱਟੇ ਜਾ ਸਕਦੇ ਹਨ BPL ਕਾਰਡ, ਆ ਗਈ ਨਵੀਂ ਅਪਡੇਟ
ਵਿਆਹ ਲਈ ਵੀ ਪੈਸੇ ਦੇ ਰਹੀ ਕੰਪਨੀ
ਇਹ ਕੰਪਨੀ ਕਰਮਚਾਰੀਆਂ ਨੂੰ ਸਿਰਫ਼ ਕਾਰ ਅਤੇ ਬਾਈਕ ਹੀ ਨਹੀਂ ਸਗੋਂ ਵਿਆਹ ਲਈ ਵੀ ਪੈਸੇ ਦੇ ਰਹੀ ਹੈ। ਸ਼੍ਰੀਧਰ ਨੇ ਦੱਸਿਆ ਕਿ ਜੇਕਰ ਕੰਪਨੀ ਦਾ ਕੋਈ ਕਰਮਚਾਰੀ ਵਿਆਹ ਕਰ ਰਿਹਾ ਹੈ ਤਾਂ ਉਸ ਨੂੰ ਮਦਦ ਦੇ ਰੂਪ ਵਿਚ 1 ਲੱਖ ਰੁਪਏ ਦਿੱਤੇ ਜਾ ਰਹੇ ਹਨ। ਪਹਿਲਾਂ ਇਹ ਰਕਮ 50 ਹਜ਼ਾਰ ਰੁਪਏ ਸੀ। ਇਸ ਨੂੰ ਇਸ ਸਾਲ ਵਧਾ ਕੇ ਇਕ ਲੱਖ ਰੁਪਏ ਕੀਤਾ ਗਿਆ ਹੈ।