ਸਿਗਰਟ ਤੋਂ ਲੈ ਕੇ ਸੈਕਿੰਡ ਹੈਂਡ ਕਾਰਾਂ ਦੀ ਸਵਾਰੀ ਹੋਵੇਗੀ ਮਹਿੰਗੀ, GST ਬੈਠਕ ’ਚ ਹੋ ਸਕਦਾ ਹੈ ਵੱਡਾ ਫੈਸਲਾ

Friday, Dec 20, 2024 - 06:54 PM (IST)

ਸਿਗਰਟ ਤੋਂ ਲੈ ਕੇ ਸੈਕਿੰਡ ਹੈਂਡ ਕਾਰਾਂ ਦੀ ਸਵਾਰੀ ਹੋਵੇਗੀ ਮਹਿੰਗੀ, GST ਬੈਠਕ ’ਚ ਹੋ ਸਕਦਾ ਹੈ ਵੱਡਾ ਫੈਸਲਾ

ਨਵੀਂ ਦਿੱਲੀ (ਏਜੰਸੀ)- ਜੀ. ਐੱਸ. ਟੀ. ਕੌਂਸਲ ਦੀ 55ਵੀਂ ਮੀਟਿੰਗ ਅੱਜ ਤੋਂ ਜੈਸਲਮੇਰ ’ਚ ਸ਼ੁਰੂ ਹੋ ਗਈ ਹੈ ਅਤੇ ਕੱਲ ਯਾਨੀ 21 ਦਸੰਬਰ ਨੂੰ ਕੌਂਸਲ ਆਪਣਾ ਫੈਸਲਾ ਸੁਣਾਏਗੀ। ਜੀ. ਐੱਸ. ਟੀ ਕੌਂਸਲ ਦੀ ਮੀਟਿੰਗ ’ਚ ਪੁਰਾਣੀਆਂ ਕਾਰਾਂ ਅਤੇ ਯੂਜ਼ਡ ਇਲੈਕਟ੍ਰਿਕ ਵਾਹਨਾਂ ’ਤੇ ਜੀ. ਐੱਸ. ਟੀ. ਵਧਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਤੰਬਾਕੂ ਅਤੇ ਸਿਗਰਟ ਵਰਗੇ ਉਤਪਾਦਾਂ ’ਤੇ ਵੀ ਜੀ. ਐੱਸ. ਟੀ. ਨੂੰ 7 ਤੋਂ ਵਧਾ ਕੇ 35 ਫੀਸਦੀ ਕੀਤੇ ਜਾਣ ਦੀ ਉਮੀਦ ਹੈ। ਗੱਡੀਆਂ ’ਤੇ ਜੀ. ਐੱਸ. ਟੀ. ਨੂੰ ਵਧਾ ਕੇ 12 ਤੋਂ 18 ਫੀਸਦੀ ਕੀਤਾ ਜਾ ਸਕਦਾ ਹੈ। ਕੌਂਸਲ ਦੇ ਇਸ ਫੈਸਲੇ ਨਾਲ ਸੈਕਿੰਡ ਹੈਂਡ ਗੱਡੀਆਂ ਮਹਿੰਗੀਆਂ ਹੋ ਜਾਣਗੀਆਂ। ਇਨ੍ਹਾਂ ਬਦਲਾਵਾਂ ਦਾ ਸਿੱਧਾ ਅਸਰ ਆਮ ਆਦਮੀ ’ਤੇ ਪਵੇਗਾ ਅਤੇ ਗੱਡੀਆਂ ਦੀਆਂ ਕੀਮਤਾਂ ਵਧਣਗੀਆਂ। ਉੱਧਰ ਸਿਗਰਟ ਅਤੇ ਤੰਬਾਕੂ ਖਾਣ ਵਾਲਿਆਂ ਨੂੰ ਵੀ ਝਟਕਾ ਲੱਗੇਗਾ।

ਇਹ ਵੀ ਪੜ੍ਹੋ: ਟਰੰਪ ਦੇ ਅਹੁੱਦਾ ਸੰਭਾਲਣ ਤੋਂ ਪਹਿਲਾਂ ਦੇਸ਼ ਮੁੜ ਆਉਣ ਅੰਤਰਰਾਸ਼ਟਰੀ ਵਿਦਿਆਰਥੀ, ਨਹੀਂ ਤਾਂ....

ਫਿਟਮੈਂਟ ਕਮੇਟੀ ਨੇ ਪੇਸ਼ ਕੀਤਾ ਮਤਾ

ਪੁਰਾਣੀਆਂ ਕਾਰਾਂ ਅਤੇ ਈ. ਵੀ. ’ਤੇ ਜੀ. ਐੱਸ. ਟੀ. ਵਾਧੇ ਦਾ ਮਤਾ ਜੀ. ਐੱਸ. ਟੀ. ਫਿਟਮੈਂਟ ਕਮੇਟੀ ਨੇ ਦਿੱਤਾ ਹੈ। ਅਜੇ ਜ਼ਿਆਦਾਤਰ ਪੁਰਾਣੀਆਂ ਕਾਰਾਂ ਅਤੇ ਈ. ਵੀ. ’ਤੇ ਜੀ. ਐੱਸ. ਟੀ. ਲੱਗਦਾ ਹੈ। ਜੇ ਇਹ ਮਤਾ ਮਨਜ਼ੂਰ ਹੋ ਗਿਆ ਤਾਂ ਪੁਰਾਣੀਆਂ ਗੱਡੀਆਂ ਮਹਿੰਗੀਆਂ ਹੋ ਜਾਣਗੀਆਂ। ਐੱਸ. ਯੂ. ਵੀ. ’ਤੇ ਵੀ 22 ਫੀਸਦੀ ਦਾ ਕੰਪਨਸੇਸ਼ਨ ਸੈੱਸ ਲੱਗਦਾ ਹੈ। ਇਸ ਬਾਰੇ ਕੌਂਸਲ ਬੈਠਕ ’ਚ ਸਪਸ਼ਟੀਕਰਨ ਆ ਸਕਦਾ ਹੈ। ਇਹ ਸੈੱਸ ਅਜੇ ਤੱਕ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਹੋ ਸਕਿਆ ਹੈ।

ਇਹ ਵੀ ਪੜ੍ਹੋ: ਇਸ ਦੇਸ਼ 'ਚ ਫੈਲਿਆ 'ਡਿੰਗਾ ਡਿੰਗਾ' ਵਾਇਰਸ, ਸੰਕਰਮਣ ਨਾਲ ਨੱਚਣ ਲੱਗਦੇ ਨੇ ਲੋਕ!

ਬੀਮਾ ਪ੍ਰੀਮੀਅਮ ਅਤੇ ਘੜੀਆਂ ਹੋਣਗੀਆਂ ਮਹਿੰਗੀਆਂ

ਬੈਠਕ ’ਚ ਜੀਵਨ ਅਤੇ ਸਿਹਤ ਬੀਮ ਪ੍ਰੀਮੀਅਮ ’ਤੇ ਕਾਰ ਦੀ ਦਰ ਘੱਟ ਕਰਨ, ਮਹਿੰਗੀਆਂ ਗੁੱਟ ਘੜੀਆਂ, ਜੁੱਤੀਆਂ ਅਤੇ ਕੱਪੜਿਆਂ ’ਤੇ ਟੈਕਸ ਦੀ ਦਰ ਵਧਾਉਣ ਤੇ ਹਾਨੀਕਾਰਕ ਵਸਤੂਆਂ ਲਈ ਵੱਖ ਤੋਂ 35 ਫੀਸਦੀ ਟੈਕਸ ਲਗਾਉਣ ’ਤੇ ਵਿਚਾਰ ਹੋ ਸਕਦਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਪ੍ਰਧਾਨਗੀ ’ਚ ਜੀ. ਐੱਸ. ਟੀ. ਪਰਿਸ਼ਦ ਦੀ 55ਵੀਂ ਬੈਠਕ ’ਚ ਲੱਗਭਗ 148 ਵਸਤੂਆਂ ਦੀ ਦਰ ’ਚ ਫੇਰਬਦਲ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਹਵਾਬਾਜ਼ੀ ਉਦਯੋਗ ਦੀ ਸੰਚਾਲਨ ਲਾਗਤ ਦੇ ਇਕ ਮੁੱਖ ਹਿੱਸੇ ਏਵੀਏਸ਼ਨ ਟਰਬਾਈਨ ਈਂਧਣ (ਏ. ਟੀ. ਐੱਫ.) ਨੂੰ ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.) ਦੇ ਘੇਰੇ ’ਚ ਲਿਆਉਣ ’ਤੇ ਵੀ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਸਵਿਗੀ ਅਤੇ ਜ਼ਮੈਟੋ ਵਰਗੇ ਖੁਰਾਕ ਵੰਡ ਮੰਚਾਂ ’ਤੇ ਜੀ. ਐੱਸ. ਟੀ. ਦਰ ਨੂੰ ਮੌਜੂਦਾ 18 ਫੀਸਦੀ (ਆਈ. ਟੀ. ਸੀ. ਦੇ ਨਾਲ) ਤੋਂ ਘਟਾ ਕੇ 5 ਫੀਸਦੀ (ਇਨਪੁਟ ਟੈਕਸ ਕ੍ਰੈਡਿਟ ਤੋਂ ਬਿਨ੍ਹਾਂ) ਕਰਨ ਦਾ ਮਤਾ ਹੈ।

ਇਹ ਵੀ ਪੜ੍ਹੋ: ਜੋਅ ਬਾਈਡਨ ਨੇ ਲਾ 'ਤੀ ਪੰਜਾਬੀਆਂ ਦੀ ਲਾਟਰੀ, ਅਹੁਦਾ ਛੱਡਣ ਤੋਂ ਪਹਿਲਾਂ ਕਰ 'ਤਾ ਆਹ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News