ਈ-ਕਾਮਰਸ ਬੂਸਟ ਕੰਪਨੀ ਦੇ ਨਾਂ ’ਤੇ ਮਾਰੀ ਲੱਖਾਂ ਦੀ ਠੱਗੀ, ਧੋਖੇਬਾਜ਼ਾਂ ਖ਼ਿਲਾਫ਼ ਕੇਸ ਦਰਜ
Sunday, Dec 29, 2024 - 06:32 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਆਨ ਲਾਈਨ ਵਸਤੂਆਂ ਵੇਚਣ ਦਾ ਧੰਦਾ ਕਰਨ ਦੇ ਬਹਾਨੇ ਲੋਕਾਂ ਤੋਂ 2.98 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਦਰ ਦੀ ਪੁਲਸ ਨੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਾਈਬਰ ਕ੍ਰਾਈਮ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਭਿਮੰਨਿਊ ਸ਼ਰਮਾ ਪੁੱਤਰ ਸ਼ਿਵ ਕੁਮਾਰ ਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਉਸ ਨੂੰ ਟੈਲੀਗ੍ਰਾਮ ਐਪ ’ਤੇ ਸੁਨੇਹਾ ਮਿਲਿਆ ਸੀ ਕਿ ਉਹ ਈ-ਕਾਮਰਸ ਬੂਸਟ ਕੰਪਨੀ ਦਾ ਏਜੰਟ ਹੈ। ਕਾਲਰ ਨੇ ਉਸ ਨੂੰ ਦੱਸਿਆ ਕਿ ਉਹ ਆਨਲਾਈਨ ਵਸਤੂਆਂ ਦੀ ਵਿਕਰੀ ਵਧਾਉਣ ਲਈ ਰੇਟਿੰਗ ਪੋਸਟ ਕਰਦੇ ਹਨ ਅਤੇ ਉਸ ਨੂੰ ਉਨ੍ਹਾਂ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ।
ਉਸ ਦੀ ਸਹਿਮਤੀ ਦੇਣ ਤੋਂ ਬਾਅਦ ਦੀਪਤੀ ਨਾਂ ਦੀ ਲੜਕੀ ਨੇ ਆਪਣੀ ਵੈੱਬਸਾਈਟ ’ਤੇ ਆਪਣਾ ਖਾਤਾ ਖੋਲ੍ਹਿਆ ਅਤੇ ਉਸ ਦੇ ਖ਼ਾਤੇ ’ਚ 10 ਹਜ਼ਾਰ ਰੁਪਏ ਦਾ ਬੋਨਸ ਜਮ੍ਹਾ ਕਰਵਾ ਦਿੱਤਾ। 30 ਆਈਟਮਾਂ ਨੂੰ ਰੇਟ ਕਰਨ ਤੋਂ ਬਾਅਦ, ਉਸ ਨੂੰ 6523 ਰੁਪਏ ਦਾ ਕਮਿਸ਼ਨ ਮਿਲਿਆ ਅਤੇ ਉਸ ਦਾ ਕੰਮਕਾਜੀ ਖ਼ਾਤਾ 16,523 ਰੁਪਏ ਹੋ ਗਿਆ ਅਤੇ ਉਸ ਨੇ ਸਾਰੇ ਪੈਸੇ ਕਢਵਾ ਲਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਉਸ ਨੇ ਉਸ ਨੂੰ 22,502 ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਤਾਂ ਜੋ ਉਹ ਹੋਰ ਕਮੀਸ਼ਨ ਕਮਾ ਸਕੇ ਅਤੇ ਉਸ ਦੇ ਕਹਿਣ ’ਤੇ ਉਸ ਨੇ ਪੈਸੇ ਜਮ੍ਹਾ ਕਰਵਾ ਦਿੱਤੇ। ਉਸ ਨੇ ਦੱਸਿਆ ਕਿ ਜਦੋਂ ਉਸਨੇ ਪਹਿਲਾਂ ਵਾਂਗ ਰੇਟਿੰਗ ਦਰਜ ਕੀਤੀ ਤਾਂ ਉਸ ਦੇ ਖ਼ਾਤੇ ਵਿੱਚ 39,987 ਰੁਪਏ ਆ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਹੋਰ ਕਮੀਸ਼ਨ ਲੈਣ ਲਈ 35 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ, ਜਿਸ ਤੋਂ ਬਾਅਦ ਉਸ ਨੇ ਪੈਸੇ ਜਮ੍ਹਾ ਕਰਵਾ ਦਿੱਤੇ।
ਇਹ ਵੀ ਪੜ੍ਹੋ- ਪੰਜਾਬ 'ਚ ਅਜੇ ਹੋਰ ਜ਼ੋਰ ਫੜੇਗੀ ਸੀਤ ਲਹਿਰ, ਮੌਸਮ ਵਿਭਾਗ ਨੇ 3 ਦਿਨਾਂ ਲਈ ਕਰ 'ਤੀ ਵੱਡੀ ਭਵਿੱਖਬਾਣੀ
ਉਸ ਨੇ ਦੱਸਿਆ ਕਿ ਉਕਤ ਦੀਪਤੀ ਨੇ ਉਸ ਨੂੰ ਦੱਸਿਆ ਕਿ ਉਹ ਉਨ੍ਹਾਂ ਦਾ ਖ਼ਾਸ ਗਾਹਕ ਬਣ ਗਿਆ ਹੈ ਅਤੇ ਹੁਣ ਉਸ ਨੂੰ 2 ਰਾਊਂਡ ਖੇਡਣ ਦਾ ਮੌਕਾ ਮਿਲੇਗਾ। ਉਸ ਨੇ ਦੱਸਿਆ ਕਿ ਉਸ ਨੇ ਆਈਟਮਾਂ ’ਤੇ ਰੇਟਿੰਗ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਜਿਸ ’ਤੇ ਉਸ ਨੂੰ ਆਫਰ ਮਿਲਿਆ ਕਿ ਜੇਕਰ ਉਹ ਖ਼ਾਤੇ ’ਚ 73,041 ਰੁਪਏ ਜਮ੍ਹਾ ਕਰਵਾ ਦਿੰਦਾ ਹੈ ਤਾਂ ਉਸ ਦੇ ਖ਼ਾਤੇ ’ਚ 1,35,219 ਰੁਪਏ ਆ ਜਾਣਗੇ। ਉਸ ਨੇ ਦੱਸਿਆ ਕਿ ਉਕਤ ਰਕਮ ਜਮ੍ਹਾ ਕਰਵਾਉਣ ਤੋਂ ਬਾਅਦ ਉਸ ਦੇ ਖ਼ਾਤੇ ਵਿੱਚ 1,51,669 ਰੁਪਏ ਬਣ ਗਏ, ਜਿਸ ਤੋਂ ਬਾਅਦ ਇਸ ਦਾ ਦੂਜਾ ਦੌਰ ਸ਼ੁਰੂ ਹੋਇਆ।
ਉਨ੍ਹਾਂ ਨੇ ਉਸ ਨੂੰ 1,67,703 ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਅਤੇ 3,43,286 ਰੁਪਏ ਦੇ ਲਾਭ ਦਾ ਭਰੋਸਾ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਵਲੋਂ ਉਸ ਨੇ ਉਸੇ ਦਿਨ 10 ਹਜਾਰ ਰੁਪਏ ਜਮ੍ਹਾ ਕਰਵਾ ਦਿੱਤੇ ਅਤੇ ਬਾਕੀ ਦੀ ਰਕਮ 1,57,717 ਰੁਪਏ ਉਨ੍ਹਾਂ ਦੇ ਦਿੱਤੇ ਖਾਤਾ ਨੰਬਰ ਵਿਚ ਪਾਓ। ਉਸ ਨੇ ਦੱਸਿਆ ਕਿ ਉਕਤ ਕੰਪਨੀ ਨੇ ਉਸ ਨੂੰ ਵਿਸ਼ੇਸ਼ ਹੁਲਾਰਾ ਦਿੱਤਾ ਤੇ 4,76,945 ਰੁਪਏ ਜਮ੍ਹਾ ਕਰਵਾ ਕੇ 8,50,064 ਰੁਪਏ ਕਢਵਾਉਣ ਦਾ ਝਾਂਸਾ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਕਤ ਧੋਖੇਬਾਜ਼ਾਂ ਨੇ ਉਸ ਨਾਲ ਈ-ਕਾਮਰਸ ਬੂਸਟ ਕੰਪਨੀ ਦੇ ਨਾਂ ’ਤੇ 2,98,260 ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਆਪਣੇ ਪੈਸੇ ਵਾਪਸ ਕਰਨ ਅਤੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਹੋਟਲਾਂ ਤੇ ਘਰਾਂ 'ਚ ਕਿਰਾਏਦਾਰ ਤੇ ਨੌਕਰ ਰੱਖਣ ਵਾਲੇ ਸਾਵਧਾਨ ! ਜਾਰੀ ਹੋ ਗਏ ਸਖ਼ਤ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e