ਅਮਰੀਕਾ ਦਾ ਵੱਡਾ ਕਦਮ, ਇਸ ਭਾਰਤੀ ਕੰਪਨੀ 'ਤੇ ਲਾਈ ਪਾਬੰਦੀ
Friday, Dec 20, 2024 - 01:04 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਨੇ ਵੀਰਵਾਰ ਨੂੰ ਭਾਰਤ ਸਥਿਤ ਅਟਲਾਂਟਿਕ ਨੇਵੀਗੇਸ਼ਨ ਓਪੀਸੀ ਪ੍ਰਾਈਵੇਟ ਲਿਮਟਿਡ 'ਤੇ ਈਰਾਨੀ ਪੈਟਰੋਲੀਅਮ ਅਤੇ ਪੈਟਰੋਕੈਮੀਕਲਸ ਦਾ ਵਪਾਰ ਕਰਨ ਦੇ ਦੋਸ਼ ਵਿਚ ਪਾਬੰਦੀ ਲਗਾ ਦਿੱਤੀ ਹੈ। ਅਟਲਾਂਟਿਕ ਨੈਵੀਗੇਸ਼ਨ ਓਪੀਸੀ ਪ੍ਰਾਈਵੇਟ ਲਿਮਟਿਡ ਇੱਕ ਭਾਰਤ-ਅਧਾਰਤ ਕੰਪਨੀ ਹੈ ਜੋ ਜਹਾਜ਼ ਵਿਗੋਰ ਅਤੇ ਆਈ.ਐੱਸ.ਐੱਮ. ਦਾ ਪ੍ਰਬੰਧਨ ਕਰਦੀ ਹੈ। ਦੋਸ਼ ਹੈ ਕਿ ਇਹ ਜਹਾਜ਼ ਈਰਾਨੀ ਤੇਲ ਦੀ ਢੋਆ-ਢੁਆਈ ਵਿਚ ਸ਼ਾਮਲ ਹਨ।ਅਮਰੀਕਾ ਦੇ ਵਿੱਤ ਮੰਤਰਾਲਾ ਨੇ ਕਿਹਾ ਕਿ ਅਮਰੀਕਾ ਨੇ ਵੀਰਵਾਰ ਨੂੰ ਈਰਾਨ ਦੇ ਪੈਟਰੋਲੀਅਮ ਅਤੇ ਪੈਟਰੋਕੈਮੀਕਲ ਦੇ ਕਾਰੋਬਾਰ ਵਿਚ ਸ਼ਾਮਲ 4 ਕੰਪਨੀਆਂ ਅਤੇ 3 ਜਹਾਜ਼ਾਂ 'ਤੇ ਪਾਬੰਦੀਆਂ ਲਗਾਈਆਂ ਹਨ। ਅਮਰੀਕਾ ਨੇ ਕਿਹਾ ਕਿ ਈਰਾਨ ਸਰਕਾਰ ਇਨ੍ਹਾਂ ਕੰਪਨੀਆਂ ਅਤੇ ਜਹਾਜ਼ਾਂ ਰਾਹੀਂ ਅਰਬਾਂ ਡਾਲਰ ਦਾ ਮਾਲੀਆ ਕਮਾਉਂਦੀ ਸੀ।
ਇਹ ਵੀ ਪੜ੍ਹੋ: ਵਿਸ਼ਵ ਪ੍ਰਸਿੱਧ ਤਬਲਾ ਵਾਦਕ ਜ਼ਾਕਿਰ ਹੁਸੈਨ ਸਾਨ ਫਰਾਂਸਿਸਕੋ 'ਚ ਸਪੁਰਦ-ਏ-ਖਾਕ
ਅੱਤਵਾਦ ਅਤੇ ਵਿੱਤੀ ਖੁਫੀਆ ਮਾਮਲਿਆਂ ਦੇ ਕਾਰਜਕਾਰੀ ਅੰਡਰ ਸੈਕਟਰੀ ਬ੍ਰੈਡਲੀ ਟੀ. ਸਮਿਥ ਨੇ ਕਿਹਾ, "ਇਰਾਨ ਆਪਣੇ ਪਰਮਾਣੂ ਪ੍ਰੋਗਰਾਮ ਦੇ ਵਿਕਾਸ, ਆਪਣੇ ਹਥਿਆਰ ਪ੍ਰਣਾਲੀਆਂ ਦੇ ਪ੍ਰਸਾਰ ਅਤੇ ਆਪਣੇ ਸਹਿਯੋਗੀਆਂ ਨੂੰ ਸਮਰਥਨ ਦੇਣ ਲਈ ਸਮੁੰਦਰੀ ਜਹਾਜ਼ਾਂ, ਕੰਪਨੀਆਂ ਅਤੇ ਸਹੂਲਤਾਂ ਦੇਣ ਵਾਲੀਆਂ ਕੰਪਨੀਆਂ ਦੇ ਸ਼ੱਕੀ ਨੈੱਟਵਰਕ 'ਤੇ ਨਿਰਭਰ ਕਰਦਾ ਹੈ।" ਅਮਰੀਕੀ ਸਰਕਾਰ ਨੇ ਜਿਨ੍ਹਾਂ ਹੋਰ ਕੰਪਨੀਆਂ 'ਤੇ ਪਾਬੰਦੀਆਂ ਲਗਾਈਆਂ ਹਨ, ਉਨ੍ਹਾਂ ਵਿਚ ਸੇਸ਼ੇਲਸ-ਅਧਾਰਤ ਕੰਪਨੀ ਸ਼ਾਇਨੀ ਸੇਲਜ਼ ਸ਼ਿਪਿੰਗ ਲਿਮਟਿਡ, ਸੂਰੀਨਾਮ ਦੀ ਕੰਪਨੀ ਗਲੈਕਸੀ ਮੈਨੇਜਮੈਂਟ ਐੱਨਵੀ ਅਤੇ ਹਾਂਗਕਾਂਗ ਸਥਿਤ ਬ੍ਰੇਕਲਿਨ ਹਾਂਗਕਾਂਗ ਕੰਪਨੀ ਲਿਮਟਿਡ ਸ਼ਾਮਲ ਹਨ। ਅਮਰੀਕਾ ਨੇ ਦੋਸ਼ ਲਾਇਆ ਕਿ ਇਹ ਸਾਰੇ ਈਰਾਨ ਤੋਂ ਪੈਟਰੋਲੀਅਮ ਜਾਂ ਪੈਟਰੋਲੀਅਮ ਉਤਪਾਦਾਂ ਦੀ ਖਰੀਦ, ਪ੍ਰਾਪਤੀ, ਵਿਕਰੀ, ਆਵਾਜਾਈ ਜਾਂ ਮਾਰਕੀਟਿੰਗ ਦੇ ਲੈਣ-ਦੇਣ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਕੈਮਰੂਨ ਦੇ ਝੰਡੇ ਵਾਲੇ ਜਹਾਜ਼ ਅਤੇ ਪਨਾਮਾ ਦੇ ਝੰਡੇ ਵਾਲੇ ਜਹਾਜ਼ਾਂ 'ਤੇ ਵੀ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ: ਗੂਗਲ ਮੈਪਸ ਨੇ ਸੁਲਝਾਈ ਇਕ ਸਾਲ ਪੁਰਾਣੇ ਕਤਲ ਕੇਸ ਦੀ ਗੁੱਥੀ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8