ਸਕੂਲ-ਕਾਲਜਾਂ 'ਚ ਭਲਕੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ
Tuesday, Oct 29, 2024 - 05:44 PM (IST)
ਚੇਨਈ- ਦੀਵਾਲੀ ਦੇ ਤਿਉਹਾਰ ਮੌਕੇ ਬੁੱਧਵਾਰ ਯਾਨੀ ਕਿ ਭਲਕੇ 30 ਅਕਤੂਬਰ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੇ ਸਕੂਲ ਅਤੇ ਕਾਲਜ ਬੁੱਧਵਾਰ ਨੂੰ ਦੁਪਹਿਰ ਤੱਕ ਹੀ ਖੁੱਲ੍ਹੇ ਰਹਿਣਗੇ। ਇਹ ਹੁਕਮ ਤਾਮਿਲਨਾਡੂ ਸਰਕਾਰ ਵਲੋਂ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਦੀਵਾਲੀ ਵੀਰਵਾਰ (31 ਅਕਤੂਬਰ) ਨੂੰ ਪੈਣ ਕਾਰਨ ਸੂਬਾ ਸਰਕਾਰ ਨੇ ਪਹਿਲਾਂ ਹੀ ਤਿਉਹਾਰ ਲਈ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਨੇ ਵੀ 30 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਕੱਟੇ ਜਾ ਸਕਦੇ ਹਨ BPL ਕਾਰਡ, ਆ ਗਈ ਨਵੀਂ ਅਪਡੇਟ
ਦੀਵਾਲੀ ਦੇ ਤਿਉਹਾਰ ਕਾਰਨ 30 ਅਕਤੂਬਰ ਨੂੰ ਛੁੱਟੀ ਐਲਾਨੇ ਜਾਣ ਨਾਲ ਪੁਡੂਚੇਰੀ 'ਚ ਛੁੱਟੀਆਂ ਦਾ ਹਫ਼ਤਾ ਲੰਬਾ ਹੋਵੇਗਾ। ਪੁਡੂਚੇਰੀ 'ਚ ਭਾਰੀ ਭੀੜ ਹੈ ਕਿਉਂਕਿ ਲੋਕ ਵੱਡੀ ਗਿਣਤੀ 'ਚ ਖਰੀਦਦਾਰੀ ਲਈ ਘਰਾਂ ਵਿਚੋਂ ਬਾਹਰ ਆ ਰਹੇ ਹਨ। ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਅਤੇ ਕੇਂਦਰੀ ਖੁਫੀਆ ਜਾਣਕਾਰੀ ਦੇ ਮੱਦੇਨਜ਼ਰ ਪੁਡੂਚੇਰੀ ਸਰਕਾਰ ਨੇ ਖੇਤਰ ਵਿਚ ਸੁਰੱਖਿਆ ਵਧਾ ਦਿੱਤੀ ਹੈ। 31 ਅਕਤੂਬਰ ਨੂੰ ਦੀਵਾਲੀ ਦੇ ਤਿਉਹਾਰ ਲਈ ਤਾਮਿਲਨਾਡੂ ਟਰਾਂਸਪੋਰਟ ਵਿਭਾਗ ਨੇ ਚੇਨਈ ਦੇ ਮੁੱਖ ਬੱਸ ਟਰਮੀਨਲ ਤੋਂ ਸੂਬੇ ਭਰ ਦੇ ਵੱਖ-ਵੱਖ ਸਥਾਨਾਂ ਲਈ 9,658 ਬੱਸਾਂ ਤਾਇਨਾਤ ਕੀਤੀਆਂ ਹਨ।
ਇਹ ਵੀ ਪੜ੍ਹੋ- ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਦੀਵਾਲੀ 'ਤੇ ਮਿਲਿਆ ਇਹ ਤੋਹਫ਼ਾ
ਇਸ ਵਿਚ 3,408 ਰੁਟੀਨ ਰੋਜ਼ਾਨਾ ਸੇਵਾਵਾਂ, 4,250 ਵਿਸ਼ੇਸ਼ ਬੱਸਾਂ ਅਤੇ 2,000 ਬੱਸਾਂ ਸ਼ਾਮਲ ਹਨ। ਤਾਮਿਲਨਾਡੂ ਦੇ ਟਰਾਂਸਪੋਰਟ ਮੰਤਰੀ ਸ਼ਿਵਸ਼ੰਕਰ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਯਾਤਰਾ ਨੂੰ ਹੋਰ ਜ਼ਿਆਦਾ ਸੌਖਾਲਾ ਬਣਾਉਣ ਅਤੇ ਭੀੜ-ਭੜੱਕੇ ਤੋਂ ਬਚਣ ਲਈ ਮੁੱਖ ਸਕੱਤਰ ਐਨ. ਮਿਰੂਗਨੰਦਮ ਟੋਲ ਪਲਾਜ਼ਿਆਂ 'ਤੇ ਰੁਕਾਵਟਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਨਾਲ ਤਾਲਮੇਲ ਕਰ ਰਹੇ ਹਨ।
ਇਹ ਵੀ ਪੜ੍ਹੋ- ਜ਼ਿਲ੍ਹਾ ਕੋਰਟ 'ਚ ਆਪਸ 'ਚ ਭਿੜੇ ਜੱਜ ਅਤੇ ਵਕੀਲ, ਭੱਖ ਗਿਆ ਮਾਹੌਲ