ਭਾਰਤੀ ਰੇਲਵੇ ਦਾ ਕਮਾਲ, ਚਨਾਬ ਦਰਿਆ 'ਤੇ ਬਣਾਇਆ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ਼ (ਤਸਵੀਰਾਂ)

Monday, Apr 05, 2021 - 04:52 PM (IST)

ਭਾਰਤੀ ਰੇਲਵੇ ਦਾ ਕਮਾਲ, ਚਨਾਬ ਦਰਿਆ 'ਤੇ ਬਣਾਇਆ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ਼ (ਤਸਵੀਰਾਂ)

ਜੰਮੂ- ਭਾਰਤੀ ਰੇਲਵੇ ਨੇ ਸੋਮਵਾਰ ਨੂੰ ਚਨਾਬ ਨਦੀ 'ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦਾ ਨਿਰਮਾਣ ਕੰਮ ਪੂਰਾ ਕਰ ਕੇ ਦੇਸ਼ ਨੂੰ ਮਾਣ ਮਹਿਸੂਸ ਕਰਨ ਵਾਲੀ ਉਪਲੱਬਧੀ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਮੈਸੇਜ ਰਾਹੀਂ ਕਿਹਾ ਕਿ ਸਾਰੇ ਭਾਰਤੀਆਂ ਲਈ ਇਹ ਬਹੁਤ ਮਾਣ ਭਰੇ ਪਲ ਹਨ ਅਤੇ ਇਹ ਪੁਲ ਹਰ ਭਾਰਤੀ ਦਾ ਦਿਲ ਖੁਸ਼ ਕਰ ਦੇਵੇਗਾ। ਇਕ ਕੇਬਲ ਕਰੇਨ ਰਾਹੀਂ ਜਦੋਂ ਇਸ ਪੁਲ ਦਾ ਅੰਤਿਮ ਕੰਮ ਪੂਰਾ ਕੀਤਾ ਗਿਆ ਤਾਂ ਪੁਲ 'ਤੇ ਕੰਮ ਕਰਨ ਵਾਲੇ ਸਾਰੇ ਲੋਕਾਂ ਨੇ ਵੰਦੇ ਮਾਤਰਮ ਦੇ ਨਾਅਰੇ ਲਗਾਏ ਅਤੇ ਇਕ-ਦੂਜੇ ਨਾਲ ਹੱਥ ਮਿਲਾਇਆ। ਉੱਥੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਇਹ ਲੰਬੇ ਸਮੇਂ ਤੋਂ ਚੱਲ ਰਹੇ ਕਸ਼ਮੀਰ ਰੇਲ ਟਰੈਕ ਦੇ ਮਾਰਗ ਨੂੰ ਪੂਰਾ ਕਰੇਗਾ, ਇਸ ਨਾਲ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਟਰੇਨ ਪਹੁੰਚਣ 'ਚ ਸਮਰੱਥ ਹੋ ਸਕੇਗੀ।

PunjabKesariਪੁਲ ਦੇ ਨਿਰਮਾਣ 'ਚ ਲੱਗਾ 10 ਸਾਲ ਤੋਂ ਵੱਧ ਦਾ ਸਮਾਂ
ਇਸ ਨੂੰ ਦੁਨੀਆ ਦਾ ਸਭ ਤੋਂ ਉੱਚਾ ਪੁਲ ਕਿਹਾ ਜਾਂਦਾ ਹੈ, ਜੋ ਬੀਪਨ ਨਦੀ 'ਤੇ ਚੀਨ ਦੇ ਡਿਊਗ ਪੁਲ ਦੀ ਉੱਚਾਈ ਨੂੰ ਪਾਰ ਕਰਦਾ ਹੈ। ਚਨਾਬ ਰੇਲਵੇ ਪੁਲ ਨਦੀ ਦੇ ਪੱਧਰ ਤੋਂ 359 ਮੀਟਰ ਤੋਂ ਵੱਧ ਉੱਪਰ ਬਣਿਆ ਹੈ, ਜੋ ਇਕ ਇੰਜੀਨੀਅਰਿੰਗ ਚਮਤਕਾਰ ਹੈ। ਪੁਲ ਦੇ ਨਿਰਮਾਣ 'ਚ 10 ਸਾਲ ਤੋਂ ਵੱਧ ਦਾ ਸਮਾਂ ਲੱਗਾ ਹੈ, ਜੋ 1315 ਮੀਟਰ ਲੰਬੇ ਪੁਲ ਦੇ ਦੋਹਾਂ ਪਾਸੇ ਬੱਕਲ ਅਤੇ ਕੌਰੀ ਖੇਤਰਾਂ ਨੂੰ ਜੋੜਦਾ ਹੈ। ਪੁਲ ਜ਼ੋਨ-ਵੀ ਦੀ ਉੱਚ ਤੀਬਰਤਾ ਨਾਲ ਭੂਚਾਲ ਦੇ ਝਟਕੇ ਸਹਿਨ ਕਰ ਸਕਦਾ ਹੈ। ਪੁਲ ਤੋਂ ਪਾਕਿਸਤਾਨ ਦੀ ਹਵਾਈ ਦੂਰੀ ਸਿਰਫ਼ 65 ਕਿਲੋਮੀਟਰ ਹੈ। ਇਸ ਸਮਾਰੋਹ 'ਚ ਰੇਲਵੇ ਮੰਤਰੀ ਪੀਊਸ਼ ਗੋਇਲ, ਰੇਲਵੇ ਦੇ ਸੀ.ਈ.ਓ. ਅਤੇ ਪ੍ਰਧਾਨ ਸੁਨੀਤ ਸ਼ਰਮਾ, ਉੱਤਰ ਰੇਲਵੇ ਦੇ ਮਹਾਪ੍ਰਬੰਧਕ ਆਸ਼ੂਤੋਸ਼ ਗੰਗਾਲ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਰਹੇ।

PunjabKesari

PunjabKesari


author

DIsha

Content Editor

Related News