ਇਨ੍ਹਾਂ ਦੇਸ਼ਾਂ ''ਚ ਵਿਕਦਾ ਹੈ ਸਭ ਤੋਂ ਸਸਤਾ ਪੈਟਰੋਲ, ਕੀਮਤਾਂ ਜਾਣ ਰਹਿ ਜਾਵੋਗੇ ਹੈਰਾਨ

Saturday, Dec 28, 2019 - 11:24 PM (IST)

ਇਨ੍ਹਾਂ ਦੇਸ਼ਾਂ ''ਚ ਵਿਕਦਾ ਹੈ ਸਭ ਤੋਂ ਸਸਤਾ ਪੈਟਰੋਲ, ਕੀਮਤਾਂ ਜਾਣ ਰਹਿ ਜਾਵੋਗੇ ਹੈਰਾਨ

ਵਾਸ਼ਿੰਗਟਨ/ਨਵੀਂ ਦਿੱਲੀ - ਭਾਰਤ 'ਚ ਪੈਟਰੋਲ ਦੀਆਂ ਕੀਮਤਾਂ 75 ਰੁਪਏ ਪ੍ਰਤੀ ਲੀਟਰ ਤੋਂ ਪਾਰ ਜਾ ਚੁੱਕੇ ਹਨ। ਉਥੇ ਹੀ ਸਰਕਾਰ ਦੀ ਕੋਸ਼ਿਸ਼ ਹੈ ਕਿ ਜਲਦ ਮੈਥੇਨਾਲ ਬਲੈਂਡੇਡ ਤੇਲ ਨੂੰ ਬਜ਼ਾਰ 'ਚ ਲਿਆਂਦਾ ਜਾਵੇ। ਅਜਿਹਾ ਹੋਣ 'ਤੇ 1 ਲੀਟਰ ਪੈਟਰੋਲ ਦੀ ਕੀਮਤ 10 ਰੁਪਏ ਪ੍ਰਤੀ ਲੀਟਰ ਤੱਕ ਘੱਟ ਹੋ ਸਕਦੀ ਹੈ। ਹੁਣ ਤੁਹਾਨੂੰ ਦੱਸਦੇ ਉਨ੍ਹਾਂ ਦੇਸ਼ਾਂ ਦੇ ਬਾਰੇ 'ਚ ਜਿੱਥੇ ਪੈਟਰੋਲ ਦੀਆਂ ਕੀਮਤਾਂ ਬੇਹੱਦ ਘੱਟ ਹਨ :-

1. ਵੈਨੇਜ਼ੁਏਲਾ
- ਦੁਨੀਆ 'ਚ ਸਭ ਤੋਂ ਸਸਤਾ ਪੈਟਰੋਲ ਵੈਨੇਜ਼ੁਏਲਾ 'ਚ ਮਿਲਦਾ ਹੈ। ਜਿੱਥੇ ਇਕ ਲੀਟਰ ਪੈਟਰੋਲ ਦੀ ਕੀਮਤ 7 ਪੈਸੇ ਪ੍ਰਤੀ ਲੀਟਰ ਹੈ।

2. ਈਰਾਨ
- ਦੁਨੀਆ 'ਚ ਦੂਜੇ ਨੰਬਰ 'ਤੇ ਸਭ ਤੋਂ ਸਸਤਾ ਪੈਟਰੋਲ ਈਰਾਨ 'ਚ ਮਿਲਦਾ ਹੈ। ਉਥੇ ਇਕ ਲੀਟਰ ਪੈਟਰੋਲ ਦੀ ਕੀਮਤ 8.55 ਰੁਪਏ ਹਨ। ਭਾਰਤ ਦੀ ਤੁਲਨਾ 'ਚ ਇਥੇ ਪੈਟਰੋਲ ਕਰੀਬ 66 ਰੁਪਏ ਪ੍ਰਤੀ ਲੀਟਰ ਸਸਤਾ ਹੈ।

3. ਸੂਡਾਨ
- ਸਸਤਾ ਪੈਟਰੋਲ ਵੇਚਣ ਵਾਲਾ ਸੂਡਾਨ ਤੀਜਾ ਅਜਿਹਾ ਦੇਸ਼ ਹੈ, ਜਿਥੇ ਇਕ ਲੀਟਰ ਪੈਟਰੋਲ ਦੀ ਕੀਮਤ 12.11 ਰੁਪਏ ਹੈ।

4. ਅਲਜ਼ੀਰੀਆ
- ਉਥੇ ਹੀ ਚੌਥੇ ਨੰਬਰ 'ਤੇ ਸਭ ਤੋਂ ਸਸਤਾ ਪੈਟਰੋਲ ਵੇਚਣ ਵਾਲਾ ਮੁਲਕ ਹੈ ਅਲਜ਼ੀਰੀਆ। ਜਿਥੇ ਇਕ ਲੀਟਰ ਪੈਟਰੋਲ ਦੀ ਕੀਮਤ 12.11 ਰੁਪਏ ਹੈ।

5. ਕੁਵੈਤ
- ਦੁਨੀਆ ਦਾ ਸਭ ਤੋਂ ਸਸਤਾ ਪੈਟਰੋਲ ਵੇਚਣ ਵਾਲਾ ਦੇਸ਼ ਕੁਵੈਤ ਹੈ। ਉਥੇ ਵੀ ਇਕ ਲੀਟਰ ਪੈਟਰੋਲ ਦੀ ਕੀਮਤ 12.11 ਰੁਪਏ ਹੈ।

ਦੱਸ ਦਈਏ ਕਿ ਸਾਰੇ ਅੰਕੜੇ 16 ਦਸੰਬਰ, 2019 ਤੱਕ ਦੀਆਂ ਕੀਮਤਾਂ ਦੇ ਹਿਸਾਬ ਨਾਲ ਗਲੋਬਲ ਪੈਟਰੋਲ ਪ੍ਰਾਈਸਜ ਡਾਟ ਕਾਮ ਵੱਲੋਂ ਜਾਰੀ ਕੀਤੇ ਗਏ ਹਨ।


author

Khushdeep Jassi

Content Editor

Related News