ਛੱਤੀਸਗੜ੍ਹ ਦੇ ਕਾਂਕੇਰ ''ਚ ਚੋਣ ਡਿਊਟੀ ''ਚ ਲੱਗੇ ਇਕ ਅਧਿਕਾਰੀ ਦੀ ਮੌਤ

04/18/2019 12:07:52 PM

ਕਾਂਕੇਰ— ਛੱਤੀਸਗੜ੍ਹ ਦੇ ਕਾਂਕੇਰ ਜ਼ਿਲੇ 'ਚ ਚੋਣ ਡਿਊਟੀ ਦੌਰਾਨ ਵੀਰਵਾਰ ਨੂੰ ਇਕ ਪੋਲਿੰਗ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਕਾਂਕੇਰ ਲੋਕ ਸਭਾ ਖੇਤਰ ਦੇ ਪੋਲਿੰਗ ਬੂਥ ਨੰਬਰ 186 ਵੋਟਿੰਗ ਕੇਂਦਰ 'ਚ ਤਾਇਨਾ ਚੋਣ ਅਧਿਕਾਰੀ ਤੁਕਾਲੂ ਰਾਮ ਨਰੇਟੀ ਦੀ ਸਿਹਤ ਅਚਾਨਕ ਵਿਗੜ ਗਈ। ਸਵੇਰੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਤੁਕਾਲੂ ਰਾਮ ਨਰੇਟੀ ਦੀ ਛਾਤੀ 'ਚ ਦਰਦ ਸ਼ੁਰੂ ਹੋ ਗਿਆ ਅਤੇ ਕੁਝ ਹੀ ਦੇਰ ਬਾਅਦ ਵੋਟਿੰਗ ਰੂਮ 'ਚ ਉਨ੍ਹਾਂ ਦੀ ਮੌਤ ਹੋ ਗਈ।

ਉਨ੍ਹਾਂ ਦੀ ਲਾਸ਼ ਨੂੰ ਹਸਪਤਾਲ ਭੇਜਿਆ ਗਿਆ ਹੈ। ਕਾਂਕੇਰ ਕਲੈਕਟਰ ਕੇ.ਐੱਲ. ਚੌਹਾਨ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਦੂਜੇ ਕਰਮਚਾਰੀ ਨੂੰ ਉਨ੍ਹਾਂ ਦੀ ਜਗ੍ਹਾ ਤਾਇਨਾਤ ਕੀਤਾ ਗਿਆ ਹੈ। ਲੋਕ ਸਭਾ ਚੋਣਾਂ 2019 ਦੇ ਦੂਜੇ ਪੜਾਅ 'ਚ ਵੀਰਵਾਰ ਨੂੰ ਛੱਤੀਸਗੜ੍ਹ ਦੇ ਰਾਜਨਾਂਦਗਾਓਂ, ਮਹਾਸਮੁੰਦ ਅਤੇ ਕਾਂਕੇਰ ਲੋਕ ਸਭਾ ਖੇਤਰਾਂ 'ਚ ਵੋਟਿੰਗ ਹੋ ਰਹੀ ਹੈ।


DIsha

Content Editor

Related News