ਮਕਸੂਦਾਂ ਸਬਜ਼ੀ ਮੰਡੀ ’ਚ ਪਸ਼ੂਆਂ ਲਈ ਸਵੀਮਿੰਗ ਪੂਲ ਦੀ ਸੁਵਿਧਾ!, ਗੰਦਗੀ ''ਚ ਹੋ ਰਿਹੈ ਕਰੋੜਾਂ ਦਾ ਕਾਰੋਬਾਰ

Thursday, Jul 04, 2024 - 02:24 PM (IST)

ਮਕਸੂਦਾਂ ਸਬਜ਼ੀ ਮੰਡੀ ’ਚ ਪਸ਼ੂਆਂ ਲਈ ਸਵੀਮਿੰਗ ਪੂਲ ਦੀ ਸੁਵਿਧਾ!, ਗੰਦਗੀ ''ਚ ਹੋ ਰਿਹੈ ਕਰੋੜਾਂ ਦਾ ਕਾਰੋਬਾਰ

ਜਲੰਧਰ (ਜ. ਬ.)– ਮਕਸੂਦਾਂ ਸਬਜ਼ੀ ਮੰਡੀ ਵਿਚ ਅਵਿਵਸਥਾ ਦੇ ਹਾਲਾਤ ਵੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਮੰਡੀ ਬੋਰਡ ਪ੍ਰਸ਼ਾਸਨ ਨੇ ਮੰਡੀ ਵਿਚ ਗੰਦਗੀ ਨੂੰ ਹਟਾਉਣ ਦੀ ਕੋਈ ਵਿਵਸਥਾ ਨਹੀਂ ਕੀਤੀ ਹੋਈ ਪਰ ਪਸ਼ੂਆਂ ਲਈ ਸਵੀਮਿੰਗ ਪੂਲ ਦੀ ਸੁਵਿਧਾ ਜ਼ਰੂਰ ਦਿੱਤੀ ਹੋਈ ਹੈ। ਦਰਅਸਲ ਮਕਸੂਦਾਂ ਸਬਜ਼ੀ ਮੰਡੀ ਵਿਚ ਗੰਦਗੀ ਦੇ ਇਹ ਹਾਲਾਤ ਬਣ ਚੁੱਕੇ ਹਨ ਕਿ ਸਰਕਾਰੀ ਥਾਂ ’ਤੇ ਛੱਪੜ ਬਣ ਚੁੱਕੇ ਹਨ, ਜੋ ਹੁਣ ਪਸ਼ੂਆਂ ਦੇ ਕੰਮ ਆਉਂਦੇ ਹਨ।

ਸ਼ੁਰੂਆਤੀ ਸਮੇਂ ਵਿਚ ਜੇਕਰ ਸਫ਼ਾਈ ’ਤੇ ਧਿਆਨ ਦਿੱਤਾ ਹੁੰਦਾ ਹੈ ਤਾਂ ਇਸ ਤਰ੍ਹਾਂ ਦੇ ਹਾਲਾਤ ਨਾ ਬਣਦੇ। ਸਫ਼ਾਈ ਠੇਕੇਦਾਰਾਂ ਨੇ ਤਾਂ ਸਰਕਾਰੀ ਪੈਸਿਆਂ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਅਤੇ ਸਫ਼ਾਈ ਦੇ ਨਾਂ ’ਤੇ ਸਿਰਫ਼ ਠੇਕੇ ਦਾ ਸਮਾਂ ਹੀ ਕੱਢਿਆ। ਇਸ ਤੋਂ ਇਲਾਵਾ ਮੰਡੀ ਦੇ ਅੰਦਰ ਥਾਂ-ਥਾਂ ਕੂੜੇ ਦੇ ਢੇਰ ਸਫ਼ਾਈ ਵਿਵਸਥਾ ਨੂੰ ਮੂੰਹ ਚਿੜਾ ਰਹੇ ਹਨ। ਆਮ ਲੋਕਾਂ ਲਈ ਬਣਾਏ ਪਖਾਨੇ ਕੂੜੇ ਦੇ ਢੇਰਾਂ ਨਾਲ ਢਕੇ ਜਾ ਚੁੱਕੇ ਹਨ, ਜਿਸ ਕਾਰਨ ਮੰਡੀ ਵਿਚ ਪਖਾਨੇ ਵੀ ਹੁਣ ਕਿਸੇ ਕੰਮ ਦੇ ਨਹੀਂ ਰਹੇ ਅਤੇ ਲੋਕਾਂ ਨੂੰ ਮਜਬੂਰੀ ਵਿਚ ਖੁੱਲ੍ਹੇ ਵਿਚ ਹੀ ਜਾਣਾ ਪੈ ਰਿਹਾ ਹੈ।

PunjabKesari

ਇਹ ਵੀ ਪੜ੍ਹੋ- ਗਰਮੀ ਤੋਂ ਬਚਣ ਲਈ ਕੰਢੀ ਕਨਾਲ ਨਹਿਰ 'ਚ ਗਿਆ 28 ਸਾਲਾ ਨੌਜਵਾਨ ਡੁੱਬਿਆ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਕੂੜੇ ਦੇ ਢੇਰਾਂ ’ਤੇ ਹੀ ਹਰ ਰੋਜ਼ ਕਰੋੜਾਂ ਦਾ ਕਾਰੋਬਾਰ ਹੋ ਰਿਹਾ ਹੈ, ਹਾਲਾਤ ਇਹ ਬਣ ਚੁੱਕੇ ਹਨ ਕਿ ਗੰਦਗੀ ਵਿਚ ਪੈਦਾ ਹੋ ਰਹੇ ਮੱਛਰਾਂ ਕਾਰਨ ਵੀ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਗੰਦਗੀ ਵਿਚ ਹੀ ਮੰਡੀ ਦੇ ਅੰਦਰ ਅਨਾਜ ਅਤੇ ਮੱਕੀ ਸੁਕਾਈ ਜਾ ਰਹੀ ਹੈ। 2023-24 ਦਾ ਸਫ਼ਾਈ ਦਾ ਠੇਕਾ ਲੈਣ ਵਾਲੇ ਠੇਕੇਦਾਰ ਨੇ ਮੰਡੀ ਵਿਚ ਸਫ਼ਾਈ ਦੇ ਜਿਸ ਤਰ੍ਹਾਂ ਦੇ ਹਾਲਾਤ ਬਣਾਏ ਹੋਏ ਹਨ, ਉਹ ਪਹਿਲਾਂ ਕਦੇ ਨਹੀਂ ਬਣੇ। ਉਸ ਦੀ ਲਾਪਰਵਾਹੀ ਕਾਰਨ ਮੰਡੀ ਅੰਦਰ ਕੂੜੇ ਦੇ ਵੱਡੇ-ਵੱਡੇ ਢੇਰ ਬਣਨੇ ਸ਼ੁਰੂ ਹੋ ਗਏ ਹਨ। ਹਾਲਾਂਕਿ ਐਗਰੀਮੈਂਟ ਵਿਚ ਤੈਅ ਹੋਇਆ ਸੀ ਕਿ ਠੇਕੇਦਾਰ ਮੰਡੀ ਦਾ ਸਾਰਾ ਕੂੜਾ ਬਾਹਰ ਸੁੱਟਣ ਦਾ ਪ੍ਰਬੰਧ ਕਰੇਗਾ ਪਰ ਅਜਿਹਾ ਨਹੀਂ ਹੋਇਆ ਅਤੇ ਹਰ ਰੋਜ਼ ਟਨਾਂ ਦੇ ਹਿਸਾਬ ਨਾਲ ਨਿਕਲਣ ਵਾਲਾ ਕੂੜਾ ਮੰਡੀ ਦੇ ਅੰਦਰ ਹੀ ਸੁੱਟ ਦਿੱਤਾ ਜਾਂਦਾ ਹੈ, ਜਿਸ ਕਾਰਨ ਹੁਣ ਮੰਡੀ ਦੇ ਕੁਝ ਹਿੱਸਿਆਂ ਦੀਆਂ ਤਸਵੀਰਾਂ ਵਰਿਆਣਾ ਡੰਪ ਵਰਗੀਆਂ ਬਣ ਗਈਆਂ ਹਨ।

ਇਹ ਵੀ ਪੜ੍ਹੋ- ਜਲੰਧਰ 'ਚ ਅਕਾਲੀ ਦਲ ਨੂੰ ਝਟਕਾ, ਸੀਨੀਅਰ ਆਗੂ ਪਾਰਟੀ ਨੂੰ ਅਲਵਿਦਾ ਕਹਿ 'ਆਪ' ਹੋਇਆ ਸ਼ਾਮਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News