ਬੁੱਢੇ ਨਾਲੇ ਦੀ ਸਫਾਈ ਵਿਚ ਅੜਿੱਕਾ ਪਾ ਰਹੀਆਂ ਕੂੜਾ ਸੁੱਟਣ ਤੋਂ ਰੋਕਣ ਦੇ ਨਾਂ ’ਤੇ ਲਗਾਈਆਂ ਕਰੋੜਾਂ ਦੀਆਂ ਜਾਲੀਆਂ

Thursday, Jul 04, 2024 - 02:29 PM (IST)

ਬੁੱਢੇ ਨਾਲੇ ਦੀ ਸਫਾਈ ਵਿਚ ਅੜਿੱਕਾ ਪਾ ਰਹੀਆਂ ਕੂੜਾ ਸੁੱਟਣ ਤੋਂ ਰੋਕਣ ਦੇ ਨਾਂ ’ਤੇ ਲਗਾਈਆਂ ਕਰੋੜਾਂ ਦੀਆਂ ਜਾਲੀਆਂ

ਲੁਧਿਆਣਾ (ਹਿਤੇਸ਼)- ਨਗਰ ਨਿਗਮ ਵੱਲੋਂ ਬੁੱਢੇ ਨਾਲੇ ਵਿਚ ਕੂੜਾ ਡਿੱਗਣ ਤੋਂ ਰੋਕਣ ਦੇ ਨਾਂ ’ਤੇ ਲਗਾਈਆਂ ਕਰੋੜਾਂ ਦੀਆਂ ਜਾਲੀਆਂ ਦੇ ਡਿਜ਼ਾਈਨ ’ਤੇ ਪਹਿਲੇ ਦਿਨ ਤੋਂ ਸਵਾਲ ਖੜ੍ਹੇ ਹੁੰਦੇ ਰਹੇ ਹਨ। ਹੁਣ ਇਹ ਜਾਲੀਆਂ ਬੁੱਢੇ ਨਾਲੇ ਦੀ ਸਫਾਈ ਵਿਚ ਅੜਿੱਕਾ ਪਾ ਰਹੀਆਂ ਹਨ। ਇਹ ਗੱਲ ਡੀ.ਸੀ. ਸਾਕਸ਼ੀ ਸਾਹਨੀ ਵੱਲੋਂ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮਸਿਆ ਦਾ ਹੱਲ ਕਰਨ ਦੇ ਲਈ ਗਰਾਊਂਡ ਜ਼ੀਰੋ ’ਤੇ ਪੁੱਜਣ ਦੌਰਾਨ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ ਡੀ.ਸੀ. ਨੇ ਲਗਭਗ ਦੋ 2 ਮਹੀਨੇ ਪਹਿਲਾਂ ਮੀਟਿੰਗਾਂ ਦੌਰਾਨ ਅਤੇ ਲਿਖਤ ਰੂਪ ਵਿਚ ਆਰਡਰ ਜਾਰੀ ਕਰਨ ਦੇ ਬਾਵਜੂਦ ਹੁਣ ਤੱਕ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਪੂਰਾ ਨਾ ਹੋਣ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਭਾਂਵੇ ਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ ਬੁੱਢੇ ਨਾਲੇ ਦੀ ਸਫਾਈ ਦੇ ਲਈ ਜ਼ੋਨ ਵਾਈਸ ਲਗਾਈ ਗਈ ਪੋਕਲੇਨ ਮਸ਼ੀਨਾਂ, ਜੇ.ਸੀ.ਬੀ ਅਤੇ ਟਿੱਪਰਾਂ ਦੇ ਰੈਗੂਲਰ ਕੰਮ ਕਰਨ ਦਾ ਦਾਅਵਾ ਕੀਤਾ ਗਿਆ ਹੈ, ਪਰ ਨਾਲ ਹੀ ਇਹ ਮੁੱਦਾ ਵੀ ਚੁੱਕਿਆ ਗਿਆ ਹੈ ਕਿ ਬੁੱਢੇ ਨਾਲੇ ’ਚ ਕੂੜਾ ਡਿੱਗਣ ਤੋਂ ਰੋਕਣ ਦੇ ਨਾਂ ’ਤੇ ਸਮਾਰਟ ਸਿਟੀ ਮਿਸ਼ਨ ਦੇ ਫੰਡ ਵਿਚ ਲਗਾਈਆਂ ਕਰੋੜਾਂ ਦੀਆਂ ਜਾਲੀਆਂ ਹੁਣ ਸਫਾਈ ਦਾ ਅੜਿੱਕਾ ਪਾ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਇੱਕੋ ਝਟਕੇ 'ਚ ਉੱਜੜ ਗਿਆ ਪਰਿਵਾਰ! 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਹੱਥ

ਇਹ ਗੱਲ ਡੀ.ਸੀ. ਆਰਡਰ ’ਤੇ ਤਾਜਪੁਰ ਰੋਡ ਦੇ ਨਾਲ ਲੱਗਦੇ ਏਰੀਆ ਵਿਚ ਬੁੱਢੇ ਨਾਲੇ ਦੇ ਕਿਨਾਰੇ ’ਤੇ ਜਾਇਜ਼ਾ ਲੈਣ ਪੁੱਜੇ ਜ਼ੋਨਲ ਕਮਿਸ਼ਨਰ ਨੀਰਜ ਜੈਨ ਦੀ ਵਿਜੀਟ ਦੇ ਦੌਰਾਨ ਵੀ ਸਾਹਮਣੇ ਆਈ । ਜਿੱਥੇ ਕਿਨਾਰੇ ਲੱਗੀਆਂ ਜਾਲੀਆਂ ਦੇ ਉੱਪਰ ਤੋਂ ਪੋਕਲੇਨ ਮਸ਼ੀਨਾਂ ਦੇ ਜ਼ਰੀਏ ਬੁੱਢੇ ਨਾਲੇ ਦੀ ਸਫਾਈ ਕਰਨ ਵਿਚ ਆ ਰਹੀ ਰੁਕਾਵਟ ਨੂੰ ਦੂਰ ਕਰਨ ਦੇ ਲਈ ਫੀਲਡ ਸਟਾਫ ਨੂੰ ਕਾਫੀ ਮੱਥਾਪੋਚੀ ਕਰਨੀ ਪੈ ਰਹੀ ਹੈ।

ਦੋ ਮਹੀਨੇ ਬਾਅਦ ਵੀ ਪੂਰਾ ਨਹੀਂ ਹੋਇਆ ਕਿਨਾਰਿਆਂ ਨੂੰ ਪੱਕਾ ਕਰਨ ਦਾ ਕੰਮ

ਬੁੱਢੇ ਨਾਲੇ ਦੀ ਸਫਾਈ ਦੇ ਇਲਾਵਾ ਬਾਰਿਸ਼ ਦੇ ਮੌਸਮ ਵਿਚ ਪਾਣੀ ਓਵਰਫਲੋਅ ਹੋ ਕੇ ਨਾਲ ਲੱਗਦੇ ਇਲਾਕੇ ਵਿਚ ਵੜਨ ਵਿਚ ਰੋਕਣ ਦੇ ਲਈ ਕਿਨਾਰਿਆਂ ਨੂੰ ਪੱਕਾ ਕਰਨ ਦਾ ਕੰਮ ਵੀ ਜਲਦ ਹੁਣ ਤੱਕ ਪੂਰਾ ਨਹੀਂ ਹੋਇਆ ਹੈ।

ਜਿਸ ਦੇ ਲਈ ਡੀ.ਸੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਲਗਭਗ ਦੋ ਮਹੀਨੇ ਪਹਿਲਾ ਮੀਟਿੰਗ ਦੇ ਦੌਰਾਨ ਅਤੇ ਲਿਖਤ ਰੂਪ ਵਿਚ ਆਰਡਰ ਜਾਰੀ ਕੀਤਾ ਗਿਆ ਸੀ ਪਰ ਹੁਣ ਕਮਿਸ਼ਨਰ ਦੇ ਛੁੱਟੀ ’ਤੇ ਜਾਣ ਦੀ ਵਜ੍ਹਾ ਨਾਲ ਨਗਰ ਨਿਗਮ ਦਾ ਚਾਰਜ ਸੰਭਾਲ ਰਹੀ ਡੀ.ਸੀ ਵਲੋਂ ਕੀਤੀ ਗਈ ਵਿਜੀਟ ਦੇ ਦੌਰਾਨ ਕਿਨਾਰਿਆਂ ਨੂੰ ਪੱਕਾ ਕਰਨ ਦੇ ਮਾਮਲੇ ਵਿਚ ਬੀ ਐਂਡ ਆਰ ਬਰਾਂਚ ਦੇ ਅਧਿਕਾਰੀਆਂ ਦੀ ਲਾਪਰਵਾਹੀ ਸਾਹਮਣੈ ਆਈ ਹੈ।

ਜਿਸ ਵਿਚ ਤਾਜਪੁਰ ਰੋਡ ਦੇ ਨਾਲ ਲੱਗਦੇ ਏਰੀਆ ਦੇ ਪੁਆਇੰਟ ਮੁੱਖ ਰੂਪ ਵਿਚ ਸ਼ਾਮਲ ਹਨ ਜਿੱਥੇ ਪਿਛਲੀ ਵਾਰ ਬਾਰਿਸ਼ ਦੇ ਬਾਅਦ ਬੁੱਢੇ ਨਾਲੇ ਦਾ ਪਾਣੀ ਓਵਰਫਲੋਅ ਹੋ ਕੇ ਨਾਲ ਲੱਗਦੇ ਇਲਾਕੇ ਵਿਚ ਵੜਨ ਦੀ ਵਜ੍ਹਾ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਪਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News