ਗਰਮੀਆਂ ’ਚ ਕਾਟਨ ਫੈਬਰਿਕ ਹੈ ਅੰਮ੍ਰਿਤਸਰੀ ਔਰਤਾਂ ਦੀ ਪਹਿਲੀ ਪਸੰਦ

Thursday, Jul 04, 2024 - 02:38 PM (IST)

ਗਰਮੀਆਂ ’ਚ ਕਾਟਨ ਫੈਬਰਿਕ ਹੈ ਅੰਮ੍ਰਿਤਸਰੀ ਔਰਤਾਂ ਦੀ ਪਹਿਲੀ ਪਸੰਦ

ਅੰਮ੍ਰਿਤਸਰ- ਗਰਮੀਆਂ ਵਿਚ ਔਰਤਾਂ ਕਾਟਨ ਫੈਬਰਿਕ ਪਾਉਣਾ ਜ਼ਿਆਦਾ ਪਸੰਦ ਕਰਦੀਆਂ ਹਨ, ਭਾਵੇਂ ਪਹਿਰਾਵਾ ਭਾਰਤੀ ਹੋਵੇ ਜਾਂ ਪੱਛਮੀ ਪਰ ਗਰਮੀਆਂ ਦਾ ਪਸੰਦੀਦਾ ਕੱਪੜਾ ਕਾਟਨ ਹੀ ਰਹਿੰਦਾ ਹੈ। ਕਾਟਨ ਦੀ ਗੱਲ ਕਰੀਏ ਤਾਂ ਇਸ ਵਿਚ ਕਈ ਬਦਲ ਹਨ, ਜਿਵੇਂ ਕਿ ਪ੍ਰਿੰਟਿਡ ਸੂਟ, ਪਲੇਨ ਸੂਟ ’ਤੇ ਕਢਾਈ, ਵੱਖ-ਵੱਖ ਕਾਟਨ ਕੱਪੜਿਆਂ ’ਤੇ ਡਿਜ਼ਾਈਨਰ ਲੇਸ ਦੇ ਆਕਰਸ਼ਕ ਡਿਜ਼ਾਈਨ ਆਦਿ ਇਸ ਲਈ ਕਾਟਨ ਸੂਟ ਨੂੰ ਹਲਕੀ ਕਢਾਈ ਜਾਂ ਵੱਖ-ਵੱਖ ਪੈਟਰਨਾਂ ਨਾਲ ਬਣਾ ਕੇ ਡਿਜ਼ਾਈਨਰ ਬਣਾਇਆ ਜਾ ਸਕਦਾ ਹੈ।
ਸੁੰਦਰ ਲੇਸ ਦੇ ਕਈ ਕਿਸਮ ਦੇ ਸੂਟ ਇਕ ਦਿਖ ਦੇਣ ਲਈ ਤਿਆਰ ਕੀਤੇ ਜਾਂਦੇ ਹਨ ਜੋ ਗਰਮੀਆਂ ਵਿਚ ਪਹਿਨਣ ਵਿੱਚ ਕਾਫ਼ੀ ਆਰਾਮਦਾਇਕ ਹੁੰਦੇ ਹਨ।
ਇਸ ਦੇ ਨਾਲ ਹੀ ਇਨ੍ਹਾਂ ’ਚ ਕਈ ਤਰ੍ਹਾਂ ਦੇ ਖੂਬਸੂਰਤ ਅਤੇ ਡਿਜ਼ਾਈਨਰ ਲੇਸ ਹੋਣ ਕਾਰਨ ਉਹ ਬਹੁਤ ਆਕਰਸ਼ਕ ਲੱਗਦੇ ਹਨ। ਇਸ ਕਾਰਨ ਗਰਮੀਆਂ ਵਿਚ ਔਰਤਾਂ ਵੱਲੋਂ ਹਲਕੇ ਕਾਟਨ ਸੂਟ ਨੂੰ ਤਰਜੀਹ ਦਿੱਤੀ ਜਾਂਦੀ ਹੈ ਅਤੇ ਜਦੋਂ ਉਨ੍ਹਾਂ ’ਤੇ ਵੱਖ-ਵੱਖ ਤਰ੍ਹਾਂ ਦੇ ਲੇਸ ਨਾਲ ਕੰਮ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਖੂਬਸੂਰਤੀ ਦੇਖਣ ਨੂੰ ਮਿਲਦੀ ਹੈ।
ਇਸ ਤਰ੍ਹਾਂ ਦੇ ਕਾਟਨ ਸੂਟ ਅੱਜ ਕੱਲ ਬਹੁਤ ਪ੍ਰਚਲਿਤ ਹਨ।
ਜੇਕਰ ਅਸੀਂ ਅੰਮ੍ਰਿਤਸਰ ਦੀਆਂ ਔਰਤਾਂ ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਸੂਟ ਨੂੰ ਅੰਮ੍ਰਿਤਸਰ ਦੀਆਂ ਔਰਤਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਹ ਸੁੰਦਰ ਡਿਜ਼ਾਈਨਰ ਸੂਟਾਂ ਨੂੰ ਹੀ ਕਾਫੀ ਪਸੰਦੀਦਾ ਕਰਦੀਆਂ ਹਨ।
ਵੱਖ-ਵੱਖ ਸਟਾਈਲਾਂ ਦੇ ਨਾਲ ਉਹ ਲੇਸ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਹੋਰ ਆਕਰਸ਼ਕ ਬਣਾ ਕੇ ਪਾਉਂਦੀਆਂ ਨਜ਼ਰ ਆਉਂਦੀਆਂ ਹਨ। ਜਗ ਬਾਣੀ ਟੀਮ ਨੇ ਵੱਖ-ਵੱਖ ਮੌਕਿਆਂ ’ਤੇ ਕਾਟਨ ਡਿਜ਼ਾਈਨਰ ਸੂਟ ਪਾਉਣ ਵਾਲੀਆਂ ਅੰਮ੍ਰਿਤਸਰੀ ਔਰਤਾਂ ਦੀਆਂ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆ।


author

Aarti dhillon

Content Editor

Related News