ਪੁੱਤਰ ਦੇ ਵਿਆਹ ਦੀਆਂ ਰਸਮਾਂ ਦੌਰਾਨ ਮਾਂ ਨੀਤਾ ਅੰਬਾਨੀ ਦਾ ਸ਼ਾਹੀ ਲੁੱਕ, ਸਾਹਮਣੇ ਆਈਆਂ ਤਸਵੀਰਾਂ

Thursday, Jul 04, 2024 - 02:58 PM (IST)

ਪੁੱਤਰ ਦੇ ਵਿਆਹ ਦੀਆਂ ਰਸਮਾਂ ਦੌਰਾਨ ਮਾਂ ਨੀਤਾ ਅੰਬਾਨੀ ਦਾ ਸ਼ਾਹੀ ਲੁੱਕ, ਸਾਹਮਣੇ ਆਈਆਂ ਤਸਵੀਰਾਂ

ਮੁੰਬਈ (ਬਿਊਰੋ) - ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਪਿਛਲੇ ਮਹੀਨਿਆਂ ਤੋਂ ਲਗਾਤਾਰ ਸੁਰਖੀਆਂ ਵਿਚ ਹਨ।

PunjabKesari

ਜਿਵੇਂ ਹੀ ਜੋੜੇ ਦੇ ਡੀ-ਡੇ ਲਈ ਅੰਤਿਮ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ, ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਅਤੇ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ। ਅਨੰਤ ਅਤੇ ਰਾਧਿਕਾ ਦਾ ਇੱਕ ਸ਼ਾਨਦਾਰ ਸੰਗੀਤ ਸਮਾਰੋਹ 5 ਜੁਲਾਈ ਨੂੰ ਮੁੰਬਈ 'ਚ ਹੋਵੇਗਾ।

PunjabKesari

ਦਿਲਚਸਪ ਗੱਲ ਇਹ ਹੈ ਕਿ, ਅਨੰਤ ਅਤੇ ਰਾਧਿਕਾ ਦਾ ਸੰਗੀਤ ਸੱਦਾ ਪੱਤਰ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ।  ਜਾਣਕਾਰੀ ਅਨੁਸਾਰ, ਸੰਗੀਤ ਸਮਾਰੋਹ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਗ੍ਰੈਂਡ ਥੀਏਟਰ ਵਿਚ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ।

PunjabKesari

ਦੱਸ ਦਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਉਥੇ ਹੀ ਅਨੰਤ ਦੀ ਮਾਂ ਨੀਤਾ ਅੰਬਾਨੀ ਦਾ ਸ਼ਾਹੀ ਲੁੱਕ ਵੇਖਣ ਨੂੰ ਮਿਲਿਆ।

PunjabKesari

ਉਸ ਦਾ ਇਹ ਸ਼ਾਹੀ ਲੁੱਕ ਹਰੇਕ ਨੂੰ ਆਪਣੇ ਪ੍ਰਤੀ ਆਕਰਸ਼ਿਤ ਕਰ ਰਿਹਾ ਹੈ। ਇਸ ਦੌਰਾਨ ਨੀਤਾ ਅੰਬਾਨੀ ਨੇ ਰਾਣੀ ਰੰਗ ਦੀ ਸਾੜ੍ਹੀ ਪਹਿਨੀ ਸੀ, ਜੋ ਉਸ ਦੀ ਲੁੱਕ ਨੂੰ ਚਾਰ ਚੰਨ੍ਹ ਲਾ ਰਹੀ ਹੈ। 

PunjabKesari

 


author

sunita

Content Editor

Related News