ਚਾਰਜਰ ਨਾਲ ਬੱਚੀ ਦਾ ਹੋਇਆ ਇਹ ਹਾਲ, ਮਾਂ ਨੇ ਕੀਤੀ ਭਾਵੁਕ ਅਪੀਲ (ਤਸਵੀਰਾਂ)

10/13/2017 10:04:37 AM

ਕੈਂਟਕੀ(ਬਿਊਰੋ)— ਅਮਰੀਕਾ ਵਿਚ ਫੋਨ ਦਾ ਚਾਰਜਰ ਚਬਾਉਣ ਨਾਲ ਇਕ ਬੱਚੀ ਦਾ ਮੂੰਹ ਸੜ ਗਿਆ। ਸ਼ਹਿਰ ਕੈਂਟਕੀ ਦੀ ਰਹਿਣ ਵਾਲੀ ਕੋਰਟਨੀ ਐਨ ਡੇਵਿਸ ਨਾਂ ਦੀ ਔਰਤ ਨੇ 5 ਅਕਤੂਬਰ ਨੂੰ ਫੇਸਬੁੱਕ 'ਤੇ ਆਪਣੀ ਬੱਚੀ ਦੇ ਸੜੇ ਹੋਏ ਮੂੰਹ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਹੋਰ ਬੱਚਿਆਂ ਦੇ ਮਾਤਾ-ਪਿਤਾ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਕੋਰਟਨੀ ਨੇ ਪੋਸਟ ਵਿਚ ਦੱਸਿਆ ਕਿ 28 ਸਤੰਬਰ ਨੂੰ ਉਸ ਦੀ 19 ਮਹੀਨੇ ਦੀ ਬੱਚੀ ਫੋਨ ਨੇ ਚਾਰਜਰ ਨੂੰ ਮੂੰਹ ਵਿਚ ਪਾ ਲਿਆ, ਜਿਸ ਤੋਂ ਕੁੱਝ ਦੇਰ ਬਾਅਦ ਹੀ ਉਸ ਨੂੰ ਸੜਨ ਪੈਣ ਲੱਗ ਗਈ। ਜਦੋਂ ਉਹ ਉਸ ਨੂੰ ਇਲਾਜ ਲਈ ਲੈ ਕੇ ਗਏ ਤਾਂ ਡਾਕਟਰ ਨੇ ਦੱਸਿਆ ਕਿ ਚਾਰਜਰ ਵਿਚ ਕਰੰਟ ਹੋਣ ਕਾਰਨ ਬੱਚੀ ਦਾ ਮੂੰਹ ਸੜ ਗਿਆ।
ਡੇਵਿਸ ਨੇ ਲਿਖਿਆ ਕਿ ਅਕਸਰ ਉਹ ਚਾਰਜਰ ਨੂੰ ਆਪਣੀ ਬੱਚੀ ਤੋਂ ਦੂਰ ਰੱਖਦੀ ਸੀ ਪਰ ਉਸ ਦਿਨ ਅਣਜਾਣੇ ਵਿਚ ਉਸ ਨੇ ਚਾਰਜਰ ਨੂੰ ਮੂੰਹ ਵਿਚ ਪਾ ਲਿਆ ਅਤੇ ਇਹ ਹਾਦਸਾ ਹੋ ਗਿਆ। ਡੇਵਿਸ ਨੇ ਅਪੀਲ ਕੀਤੀ ਕਿ ਕ੍ਰਿਪਾ ਸਾਰੇ ਮਾਤਾ-ਪਿਤਾ, ਦਾਦਾ-ਦਾਦੀ ਫੋਨ ਦੇ ਚਾਰਜਰ ਨੂੰ ਆਪਣੇ ਬੱਚਿਆਂ ਤੋਂ ਦੂਰ ਰੱਖਣ। ਉਸ ਨੇ ਲਿਖਿਆ ਕਿ ਮੋਬਾਇਲ ਫੋਨ ਦੇ ਵਿਸਫੋਟ ਹੋਣ ਦੀਆਂ ਕਈ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਪਰ ਫੋਨ ਚਾਰਜਰ ਨਾਲ ਜੁੜੀ ਇਸ ਤਰ੍ਹਾ ਦੀ ਘਟਨਾ ਪਹਿਲੀ ਵਾਰ ਸਾਹਮਣੇ ਆਈ ਹੈ। ਡੇਵਿਸ ਦੀ ਇਸ ਪੋਸਟ ਨੂੰ 300,000 ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਗਿਆ ਹੈ।


Related News