48 ਘੰਟਿਆਂ 'ਚ ਕਲਾਕਾਰ ਨੇ ਬਣਾਇਆ ਸੋਨੇ ਦਾ ਚੰਦਰਯਾਨ-3, 1.5 ਇੰਚ ਲੰਬਾ ਮਾਡਲ ਕੀਤਾ ਤਿਆਰ

Tuesday, Aug 22, 2023 - 01:37 PM (IST)

48 ਘੰਟਿਆਂ 'ਚ ਕਲਾਕਾਰ ਨੇ ਬਣਾਇਆ ਸੋਨੇ ਦਾ ਚੰਦਰਯਾਨ-3, 1.5 ਇੰਚ ਲੰਬਾ ਮਾਡਲ ਕੀਤਾ ਤਿਆਰ

ਨੈਸ਼ਨਲ ਡੈਸਕ- ਕੋਇੰਬਟੂਰ ਸਥਿਤ ਇਕ ਲਘੂ ਕਲਾਕਾਰ ਨੇ 4 ਗ੍ਰਾਮ ਸੋਨੇ ਦੀ ਵਰਤੋਂ ਕਰਕੇ ਭਾਰਤ ਦੇ ਚੰਦਰਮਾ ਮਿਸ਼ਨ ਚੰਦਰਯਾਨ-3 ਦਾ 1.5 ਇੰਚ ਲੰਬਾ ਮਾਡਲ ਡਿਜ਼ਾਈਨ ਕੀਤਾ ਹੈ। ਲਘੂ ਕਲਾਕਾਰ ਮਰਿਯੱਪਨ ਨੇ ਕਿਹਾ ਕਿ ਉਨ੍ਹਾਂ ਨੇ ਚੰਦਰਯਾਨ ਪ੍ਰਾਜੈਕਟ 'ਚ ਸ਼ਾਮਲ ਸਾਰੇ ਵਿਗਿਆਨੀਆਂ ਦਾ ਧੰਨਵਾਦ ਪ੍ਰਗਟਾਉਣ ਲਈ ਬਣਾਇਆ ਗਿਆ ਹੈ। 

ਵਿਸ਼ੇਸ਼ ਰੂਪ ਨਾਲ ਚੰਦਰਯਾਨ-3 ਦਾ ਚੰਦਰ ਲੈਂਡਰ ਵਿਕਰਮ ਬੁੱਧਵਾਰ 23 ਅਗਸਤ ਨੂੰ ਚੰਦਰਮਾ 'ਤੇ ਸਾਫਟ ਲੈਂਡਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ।

ਮਰਿਯੱਪਨ ਨੇ ਕਿਹਾ ਕਿ ਜਦੋਂ ਵੀ ਕੋਈ ਮਹੱਤਵਪੂਰਨ ਘਟਨਾ ਹੁੰਦੀ ਹੈ ਤਾਂ ਮੈਂ ਸੋਨੇ ਦੀ ਵਰਤੋਂ ਕਰਕੇ ਲਘੂ ਮਾਡਲ ਬਣਾਉਂਦਾ ਹਾਂ। ਇਹ ਹਰ ਭਾਰਤੀ ਲਈ ਮਾਣ ਵਾਲਾ ਪਲ ਹੈ। ਚੰਦਰਯਾਨ ਪ੍ਰਾਜੈਕਟ 'ਚ ਸ਼ਾਮਲ ਸਾਰੇ ਵਿਗਿਆਨੀਆਂ ਦਾ ਧੰਨਵਾਦ ਕਰਨ ਲਈ ਮੈਂ 4 ਗ੍ਰਾਮ ਸੋਨੇ ਦੀ ਵਰਤੋਂ ਕਰਕੇ ਇਸ ਮਾਡਲ ਨੂੰ ਡਿਜ਼ਾਈਨ ਕੀਤਾ ਹੈ। ਇਸ ਨੂੰ ਡਿਜ਼ਾਈਨ ਕਰਨ ਵਿਚ ਮੈਨੂੰ 48 ਘੰਟਿਆਂ ਦਾ ਸਮਾਂ ਲੱਗਾ ਹੈ।

ਇਹ ਵੀ ਪੜ੍ਹੋ– ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)

PunjabKesari

ਇਹ ਵੀ ਪੜ੍ਹੋ– ਭਾਰਤ ਦੇ ਸਭ ਜ਼ਿਆਦਾ ਉਮਰ ਦੇ ਪਾਲਤੂ ਹਾਥੀ ਦੀ ਮੌਤ

ਇਸ ਵਿਚਕਾਰ ਪੂਰੇ ਭਾਰਤ 'ਚ ਲੋਕ ਉਮੀਦ ਕਰ ਰਹੇ ਹਨ ਕਿ ਇਸਰੋ ਦਾ ਇਹ ਮਿਸ਼ਨ ਸਫਲ ਹੋਵੇ ਅਤੇ ਇਸ ਲਈ ਦੇਸ਼ ਭਰ 'ਚ ਵਿਸ਼ੇਸ਼ ਹਵਨ ਕੀਤੇ ਜਾ ਰਹੇ ਹਨ। ਇਸਤੋਂ ਪਹਿਲਾਂ ਇਸਰੋ ਨੇ ਚੰਦਰਯਾਨ-3 ਦੁਆਰਾ ਲਈਆਂ ਗਈਆਂ ਚੰਦਰਮਾ ਦੇ ਦੂਰ ਵਾਲੇ ਪਾਸੇ ਦੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਭਾਰਤ ਦੁਨੀਆ ਦਾ ਚੌਥਾ ਦੇਸ਼ ਹੋਵੇਗਾ ਪਰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਭਾਰਤ ਦੁਨੀਆ ਦਾ ਇਕਲੌਦਾ ਦੇਸ਼ ਹੋਵੇਗਾ।

ਚੰਦਰਯਾਨ-3 ਮਿਸ਼ਨ ਦੇ ਮੁੱਖ ਉਦੇਸ਼ ਤਿੰਨ ਹਨ - ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਅਤੇ ਨਰਮ ਲੈਂਡਿੰਗ ਦਾ ਪ੍ਰਦਰਸ਼ਨ ਕਰਨਾ, ਚੰਦਰਮਾ 'ਤੇ ਰੋਵਰ ਵਾਕ ਦਾ ਪ੍ਰਦਰਸ਼ਨ ਕਰਨਾ ਅਤੇ ਸਥਿਤੀ ਵਿਗਿਆਨਕ ਪ੍ਰਯੋਗ ਕਰਨਾ। ਚੰਦਰਯਾਨ-3 ਦਾ ਵਿਕਾਸ ਪੜਾਅ ਜਨਵਰੀ 2020 ਵਿਚ ਸ਼ੁਰੂ ਹੋਇਆ ਸੀ ਅਤੇ 2021 ਵਿਚ ਲਾਂਚ ਕਰਨ ਦੀ ਯੋਜਨਾ ਬਣਾਈ ਗਈ ਸੀ। ਹਾਲਾਂਕਿ, ਕੋਵਿਡ-19 ਮਹਾਂਮਾਰੀ ਦੇ ਕਾਰਨ ਮਿਸ਼ਨ ਦੀ ਪ੍ਰਗਤੀ ਵਿਚ ਅਚਾਨਕ ਦੇਰੀ ਹੋਈ ਸੀ।

ਇਹ ਵੀ ਪੜ੍ਹੋ– WhatsApp 'ਚ ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼, ਆ ਰਿਹੈ ਟੈਕਸਟ ਫਾਰਮੈਟਿੰਗ ਦਾ ਨਵਾਂ ਟੂਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News