ਇਸਰੋ ਦੀ ਵੱਡੀ ਸਫਲਤਾ, ਚੰਦਰਮਾ ਦੇ ਪੰਧ 'ਚ ਦਾਖਲ ਹੋਇਆ ਚੰਦਰਯਾਨ-2

08/20/2019 10:38:40 AM

ਬੈਂਗਲੁਰੂ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਭਾਰਤ ਦੇ ਮਿਸ਼ਨ ਚੰਦਰਯਾਨ-2 ਨੂੰ ਚੰਦਰਮਾ ਦੇ ਪੰਧ 'ਚ ਸਫਲਤਾਪੂਰਵਕ ਪ੍ਰਵੇਸ਼ ਕਰਵਾ ਦਿੱਤਾ ਹੈ। ਇਸਰੋ ਵਿਗਿਆਨੀਆਂ ਨੇ ਸਵੇਰੇ 9.30 ਵਜੇ ਦੇ ਕਰੀਬ ਚੰਦਰਯਾਨ-2 ਨੂੰ ਚੰਦਰਮਾ ਦੇ ਪੰਧ 'ਚ ਪ੍ਰਵੇਸ਼ ਕਰਵਾਇਆ। ਇਸ ਦੇ ਨਾਲ ਹੀ ਪੁਲਾੜ 'ਚ ਭਾਰਤ ਨੂੰ ਇਕ ਵਾਰ ਫਿਰ ਵੱਡੀ ਸਫਲਤਾ ਮਿਲ ਗਈ ਹੈ। ਇਸ ਤੋਂ ਬਾਅਦ 7 ਸਤੰਬਰ ਨੂੰ ਚੰਦਰਯਾਨ-2 ਚੰਦਰਮਾ 'ਤੇ ਇਤਿਹਾਸਕ ਹਾਜ਼ਰੀ ਦਰਜ ਕਰੇਗਾ। ਇਸਰੋ ਮੁਤਾਬਕ ਚੰਦਰਯਾਨ-2 'ਤੇ ਲੱਗੇ 2 ਮੋਟਰਾਂ ਨੂੰ ਸਰਗਰਮ ਕਰਨ ਨਾਲ ਇਹ ਸਪੇਸਕ੍ਰਾਫਟ ਚੰਦਰਮਾ ਦੇ ਪੰਧ ਵਿਚ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ ਚੰਦਰਯਾਨ-2 ਦੀ ਲਾਂਚਿੰਗ 22 ਜੁਲਾਈ ਨੂੰ ਦੁਪਹਿਰ 2.43 ਵਜੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਕੇਂਦਰ ਤੋਂ ਕੀਤੀ ਗਈ ਸੀ।

Image result for Chandrayaan-2

ਓਧਰ ਇਸਰੋ ਦੇ ਚੇਅਰਮੈਨ ਕੇ. ਸਿਵਨ ਨੇ ਦੱਸਿਆ ਕਿ ਚੰਦਰਯਾਨ-2 ਚੰਦਰਮਾ ਦੇ ਪੰਧ 'ਚ ਪ੍ਰਵੇਸ਼ ਕਰਨ ਨਾਲ ਹੀ ਮੁਸ਼ਕਲ ਪ੍ਰੀਖਿਆ 'ਚੋਂ ਲੰਘੇਗਾ। ਚੰਦਰਮਾ ਦੇ ਪੰਧ ਵਿਚ ਪ੍ਰਵੇਸ਼ ਕਰਨ ਦੇ ਨਾਲ ਹੀ ਸਪੇਸਕ੍ਰਾਫਟ ਦੀ ਰਫਤਾਰ ਹੌਲੀ ਕਰਨ ਲਈ ਆਨਬੋਰਡ ਪ੍ਰੋਪਲਸ਼ਨ ਸਿਸਟਮ ਨੂੰ ਫਾਇਰ ਕੀਤਾ ਜਾਵੇਗਾ, ਤਾਂ ਕਿ ਸਪੇਸਕ੍ਰਾਫਟ ਚੰਦਰਮਾ ਦੇ ਗੁਰੂਤਵਾਕਰਸ਼ਣ (ਗਰੈਵੀਟੇਸ਼ਨਲ ਬਲ) ਪ੍ਰਭਾਵ 'ਚ ਆ ਸਕੇ। ਉਨ੍ਹਾਂ ਨੇ ਦੱਸਿਆ ਕਿ ਚੰਦਰਮਾ-2 ਦੇ ਚੰਦਰਮਾ ਦੇ ਪੰਧ 'ਚ ਪਹੁੰਚਣ ਤੋਂ ਬਾਅਦ ਇਸਰੋ ਪੰਧ ਅੰਦਰ ਸਪੇਸਕ੍ਰਾਫਟ ਦੀ ਦਿਸ਼ਾ 'ਚ 5 ਵਾਰ (20, 21, 28 ਅਤੇ 30 ਅਗਸਤ ਤੇ 1 ਸਤੰਬਰ) ਨੂੰ ਪਰਿਵਰਤਨ ਕਰੇਗਾ।

Image result for Chandrayaan-2 in moon

ਇਸ ਤੋਂ ਬਾਅਦ ਇਹ ਚੰਦਰਮਾ ਦੇ ਧਰੂਵ ਉਪਰੋਂ ਲੰਘ ਕੇ ਉਸ ਦੇ ਸਭ ਤੋਂ ਕਰੀਬ-100 ਕਿਲੋਮੀਟਰ ਦੀ ਦੂਰੀ ਦੇ ਆਪਣੇ ਆਖਰੀ ਪੰਧ 'ਚ ਪਹੁੰਚ ਜਾਵੇਗਾ। ਇਸ ਤੋਂ ਬਾਅਦ ਵਿਕਰਮ ਲੈਂਡਰ-2 ਸਤੰਬਰ ਨੂੰ ਚੰਦਰਯਾਨ-2 ਤੋਂ ਵੱਖ ਹੋ ਕੇ ਚੰਦਰਮਾ ਦੀ ਸਤ੍ਹਾ 'ਤੇ ਉਤਰੇਗਾ। ਚੰਦਰਮਾ ਦੀ ਗੁਰੂਤਵਾਕਰਸ਼ਣ (ਗਰੈਵੀਟੇਸ਼ਨਲ ਬਲ) 65000 ਕਿਲੋਮੀਟਰ ਤਕ ਹੈ, ਜਿਸ ਦਾ ਮਤਲਬ ਹੈ ਕਿ ਉਸ ਦੂਰੀ ਤਕ ਉਹ ਸਪੇਸ ਬਾਡੀ ਨੂੰ ਖਿੱਚ ਸਕਦਾ ਹੈ। 20 ਅਗਸਤ ਨੂੰ ਜਦੋਂ ਚੰਦਰਯਾਨ-2 ਇਸ ਦੇ ਪੰਧ ਤੋਂ ਲੱਗਭਗ 150 ਕਿਲੋਮੀਟਰ ਦੂਰ ਹੋਵੇਗਾ ਤਾਂ ਇਸਰੋ ਇਸ ਦੀ ਦਿਸ਼ਾ 'ਚ ਬਦਲਾਅ ਕਰੇਗਾ। ਇਸ ਦੌਰਾਨ ਅਸੀਂ ਚੰਦਰਯਾਨ-2 ਨੂੰ ਮਹੱਤਵਪੂਰਨ ਵੇਗ ਪ੍ਰਦਾਨ ਕਰਾਂਗੇ, ਜਿਸ ਨਾਲ ਚੰਦਰਯਾਨ-2 ਆਪਣੀ ਰਫਤਾਰ ਨੂੰ ਘੱਟ ਕਰ ਕੇ ਦਿਸ਼ਾ ਵਿਚ ਬਦਲਾਅ ਕਰ ਕੇ ਚੰਦਰਮਾ ਦੇ ਪੰਧ ਵਿਚ ਆਸਾਨੀ ਨਾਲ ਪ੍ਰਵੇਸ਼ ਕਰ ਸਕੇਗਾ। 

Image result for Chandrayaan-2 in moon

ਇੱਥੇ ਦੱਸ ਦੇਈਏ ਕਿ ਧਰਤੀ ਅਤੇ ਚੰਦਰਮਾ ਵਿਚਾਲੇ ਦੂਰੀ ਲੱਗਭਗ 3 ਲੱਖ 84 ਹਜ਼ਾਰ ਕਿਲੋਮੀਟਰ ਹੈ। ਚੰਦਰਯਾਨ-2 'ਚ ਲੈਂਡਰ-ਵਿਕਰਮ ਅਤੇ ਰੋਵਰ ਚੰਦਰਮਾ ਤਕ ਜਾਣਗੇ। ਚੰਦਰਮਾ ਦੀ ਸਤ੍ਹਾ 'ਤੇ ਉਤਰਨ ਦੇ 4 ਦਿਨ ਪਹਿਲਾਂ ਰੋਵਰ 'ਵਿਕਰਮ' ਉਤਰਨ ਵਾਲੀ ਥਾਂ ਦਾ ਮੁਆਇਨਾ ਕਰਨਾ ਸ਼ੁਰੂ ਕਰੇਗਾ। ਆਰਬਿਟਰ ਸਾਲ ਭਰ ਚੰਦਰਮਾ ਦਾ ਚੱਕਰ ਲਾਉਂਦੇ ਹੋਏ ਰਿਸਰਚ ਕਰੇਗਾ। ਇਸਰੋ ਵਿਗਿਆਨਕਾਂ ਮੁਤਾਬਕ ਚੰਦਰਮਾ ਦੇ ਪੰਧ ਵਿਚ ਸਾਰੇ ਬਦਲਾਅ ਕਰਨ ਤੋਂ ਬਾਅਦ ਆਰਬਿਟਰ ਵਿਚ ਇੰਨਾ ਈਂਧਨ ਬਚ ਜਾਵੇਗਾ ਕਿ ਉਹ ਦੋ ਸਾਲ ਤਕ ਕੰਮ ਕਰ ਸਕਦਾ ਹੈ ਪਰ ਇਹ ਸਭ 7 ਸਤੰਬਰ ਤੋਂ ਬਾਅਦ ਤੈਅ ਹੋਵੇਗਾ।


Tanu

Content Editor

Related News