ਫੈਲ ਗਿਆ ਨਵਾਂ ਵਾਇਰਸ, ਹੋ ਗਈ 8 ਲੋਕਾਂ ਦੀ ਮੌਤ, ਘਰੋਂ ਨਿਕਲਣ ਤੋਂ ਪਹਿਲਾਂ ਰੱਖੋ ਧਿਆਨ

Tuesday, Jul 16, 2024 - 08:54 PM (IST)

ਨੈਸ਼ਨਲ ਡੈਸਕ - ਕੁਝ ਸਾਲ ਪਹਿਲਾਂ ਦੁਨੀਆ ਭਰ 'ਚ ਫੈਲੀ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਹੁਣ ਇਕ ਨਵੇਂ ਵਾਇਰਸ ਨੇ ਦਸਤਕ ਦਿੱਤੀ ਹੈ। ਇਸ ਨਵੇਂ ਵਾਇਰਸ ਦਾ ਨਾਂ ਚਾਂਦੀਪੁਰਾ ਹੈ। ਇਸ ਵਾਇਰਸ ਕਾਰਨ ਗੁਜਰਾਤ ਵਿੱਚ ਹੁਣ ਤੱਕ 8 ਮੌਤਾਂ ਹੋ ਚੁੱਕੀਆਂ ਹਨ। ਗੁਜਰਾਤ ਵਿੱਚ 8500 ਤੋਂ ਵੱਧ ਘਰਾਂ ਅਤੇ 47 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਹੈ। ਸੂਬਾ ਸਰਕਾਰ ਨੇ ਸਾਰਿਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਹੁਣ ਤੱਕ ਕੁੱਲ 14 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 8 ਦੀ ਮੌਤ ਹੋ ਚੁੱਕੀ ਹੈ। ਚਾਂਦੀਪੁਰਾ ਵਾਇਰਸ ਦੀ ਖਬਰ ਆਉਣ ਤੋਂ ਬਾਅਦ ਪੂਰੇ ਦੇਸ਼ ਵਿੱਚ ਹਲਚਲ ਮਚ ਗਈ ਹੈ। ਦੇਸ਼ ਦੀਆਂ ਸਿਹਤ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਕੀ ਹੈ ਚਾਂਦੀਪੁਰਾ ਵਾਇਰਸ?
ਚਾਂਦੀਪੁਰਾ ਵਾਇਰਸ ਇੱਕ RNA ਵਾਇਰਸ ਹੈ, ਜੋ ਆਮ ਤੌਰ 'ਤੇ ਮਾਦਾ ਫਲੇਬੋਟੋਮਿਨ ਮੱਖੀ ਦੁਆਰਾ ਫੈਲਦਾ ਹੈ। ਮੱਛਰਾਂ ਵਿੱਚ ਪਾਇਆ ਜਾਣ ਵਾਲਾ ਏਡੀਜ਼ ਇਸ ਦੇ ਫੈਲਣ ਲਈ ਜ਼ਿੰਮੇਵਾਰ ਹੈ। 

ਪਹਿਲੀ ਵਾਰ ਕਦੋਂ ਆਇਆ ਸਾਹਮਣੇ ਤੇ ਕਿਵੇਂ ਪਿਆ ਨਾਂ?
ਸਾਲ 1966 'ਚ ਪਹਿਲੀ ਵਾਰ ਮਹਾਰਾਸ਼ਟਰ 'ਚ ਇਸ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਸੀ। ਇਸ ਵਾਇਰਸ ਦੀ ਪਛਾਣ ਚਾਂਦੀਪੁਰ, ਨਾਗਪੁਰ ਵਿੱਚ ਹੋਈ ਸੀ, ਇਸ ਲਈ ਇਸ ਦਾ ਨਾਂ ਚਾਂਦੀਪੁਰਾ ਵਾਇਰਸ ਰੱਖਿਆ ਗਿਆ ਸੀ। ਇਸ ਤੋਂ ਬਾਅਦ ਸਾਲ 2004 ਤੋਂ 2006 ਅਤੇ 2019 ਵਿੱਚ ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਇਹ ਵਾਇਰਸ ਸਾਹਮਣੇ ਆਇਆ ਸੀ।

ਚਾਂਦੀਪੁਰਾ ਵਾਇਰਸ ਦਾ ਸਭ ਤੋਂ ਵੱਧ ਸ਼ਿਕਾਰ 15 ਸਾਲ ਤੋਂ ਘੱਟ ਉਮਰ ਦੇ ਬੱਚੇ ਹੁੰਦੇ ਹਨ। ਇਸ ਉਮਰ ਦੇ ਬੱਚਿਆਂ ਵਿੱਚ ਸਭ ਤੋਂ ਵੱਧ ਮੌਤ ਦਰ ਦੇਖੀ ਗਈ ਹੈ। ਇਸ ਵਾਇਰਸ ਦੇ ਇਲਾਜ ਲਈ ਅਜੇ ਤੱਕ ਕੋਈ ਐਂਟੀ ਵਾਇਰਲ ਦਵਾਈ ਨਹੀਂ ਬਣੀ ਹੈ।

ਕੀ ਹਨ ਲੱਛਣ?
ਚਾਂਦੀਪੁਰਾ ਵਾਇਰਸ ਕਾਰਨ ਮਰੀਜ਼ ਨੂੰ ਬੁਖਾਰ ਦੀ ਸ਼ਿਕਾਇਤ ਹੁੰਦੀ ਹੈ। ਇਸ ਵਿੱਚ ਫਲੂ ਵਰਗੇ ਲੱਛਣ ਅਤੇ ਗੰਭੀਰ ਇਨਸੇਫਲਾਈਟਿਸ ਹਨ। ਐਨਸੇਫਲਾਈਟਿਸ ਇੱਕ ਅਜਿਹੀ ਬਿਮਾਰੀ ਹੈ ਜੋ ਦਿਮਾਗ ਵਿੱਚ ਸੋਜ ਦਾ ਕਾਰਨ ਬਣਦੀ ਹੈ।

ਇੰਝ ਕਰੋ ਬਚਾਅ
ਚਾਂਦੀਪੁਰਾ ਵਾਇਰਸ ਤੋਂ ਬਚਣ ਲਈ ਸਾਡੇ ਲਈ ਮੱਛਰਾਂ, ਮੱਖੀਆਂ ਅਤੇ ਕੀੜਿਆਂ ਤੋਂ ਬਚਣਾ ਸਭ ਤੋਂ ਜ਼ਰੂਰੀ ਹੈ। ਇਸ ਦੇ ਲਈ ਬੱਚਿਆਂ ਨੂੰ ਰਾਤ ਨੂੰ ਅਤੇ ਸਵੇਰੇ-ਸ਼ਾਮ ਪੂਰੀ ਸਲੀਵ ਵਾਲੇ ਕੱਪੜੇ ਪਾਓ। ਮੱਛਰ ਦੇ ਕੱਟਣ ਤੋਂ ਬਚਣ ਲਈ ਰਾਤ ਨੂੰ ਮੱਛਰਦਾਨੀ ਦੀ ਵਰਤੋਂ ਕਰੋ। ਮੱਛਰ ਭਜਾਉਣ ਵਾਲੀ ਦਵਾਈ ਦੀ ਵਰਤੋਂ ਕਰੋ। ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ। ਮੱਛਰ ਨੂੰ ਘਰ ਦੇ ਅੰਦਰ ਨਾ ਆਉਣ ਦਿਓ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Inder Prajapati

Content Editor

Related News