ਚੰਦਰਯਾਨ-2 ਨੇ 2650 Km ਦੂਰ ਤੋਂ ਲਈ ਚੰਦ ਦੀ ਪਹਿਲੀ ਤਸਵੀਰ, ਦੇਖੋ ਨਜ਼ਾਰਾ
Thursday, Aug 22, 2019 - 10:58 PM (IST)

ਨਵੀਂ ਦਿੱਲੀ - ਚੰਦਰਯਾਨ-2 21 ਅਗਸਤ ਨੂੰ ਸਫਲਤਾਪੂਰਵਕ ਚੰਦ ਦੇ ਦੂਜੇ ਪੰਧ 'ਚ ਦਾਖਲ ਹੋ ਗਿਆ ਸੀ। ਜਿਸ ਤੋਂ ਬਾਅਦ ਚੰਦਰਯਾਨ ਨੇ ਲੂਨਰ ਪਰਤ ਤੋਂ ਲਗਭਗ 2650 ਕਿਲੋਮੀਟਰ ਦੀ ਉੱਚਾਈ ਤੋਂ ਤਸਵੀਰ ਲਈ ਹੈ। ਇੰਡੀਆ ਸਪੇਸ ਰਿਸਰਚ ਆਰਗੇਨਾਈਜੇਸ਼ਨ (ਈਸਰੋ) ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਈਸਰੋ ਨੇ ਦੱਸਿਆ ਕਿ ਚੰਦਰਯਾਨ-2 ਵੱਲੋਂ ਭੇਜੀ ਗਈ ਚੰਦ ਦੀ ਤਸਵੀਰ 'ਚ ਓਰੀਐਂਟਲ ਬੈਸਿਨ ਅਤੇ ਅਪੋਲੋ ਕ੍ਰੇਟਰਸ ਨੂੰ ਪਛਾਣਿਆ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਈਸਰੋ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਚੰਦਰਯਾਨ-2 ਨੂੰ ਚੰਦ ਦੇ ਦੂਜੇ ਪੰਧ 'ਚ ਪਹੁੰਚਣ ਲਈ ਨੂੰ 1,228 ਸਕਿੰਟ ਲਗੇ। ਚੰਦ ਦੇ ਪੰਧ ਦਾ ਆਕਾਰ 118 ਕਿਲੋਮੀਟਰ ਗੁਣਾ 4,412 ਕਿਲੋਮੀਟਰ ਹੈ, ਜਿਸ ਤੋਂ ਹੋ ਕੇ ਸਪੇਸਕ੍ਰਾਫਟ ਚੰਦ ਦੇ ਲੈਂਡ ਹੋਵੇਗਾ। ਉਥੇ ਮੰਗਲਵਾਰ ਨੂੰ ਚੰਦਰਯਾਨ-2 ਨੂੰ ਚੰਦ ਦੇ ਪਹਿਲੇ ਪੰਧ 'ਚ ਪਹੁੰਚਾਇਆ ਗਿਆ ਸੀ। ਸਪੇਸਕ੍ਰਾਫਟ 'ਚ ਆਰਬੀਟਰ, ਲੈਂਡਰ ਵਿਕ੍ਰਮ ਅਤੇ ਰੋਵਰ ਸ਼ਾਮਲ ਹਨ।
ਦੱਸ ਦਈਏ ਕਿ ਈਸਰੋ ਦੇ ਪ੍ਰਧਾਨ ਦੇ ਸਿਵਨ ਦਾ ਆਖਣਾ ਹੈ ਕਿ ਚੰਦ 'ਤੇ ਲੈਂਡ ਹੋਣ ਲਈ ਭਾਰਤ ਦਾ ਪਹਿਲਾ ਚੰਦਰਮਾ ਮਿਸ਼ਨ ਚੰਦਰਯਾਨ-2 ਨੂੰ ਦੁਨੀਆ 'ਚ ਉਤਸੁਕਤਾ ਦੇ ਨਾਲ ਦੇਖਿਆ ਜਾ ਰਿਹਾ ਹੈ। ਸਿਵਨ ਨੇ ਆਖਿਆ ਕਿ ਚੰਦਰਯਾਨ-2 ਮਿਸ਼ਨ ਗਲੋਬਲ ਪੱਧਰ 'ਤੇ ਇਕ ਅਹਿਮ ਮਿਸ਼ਨ ਹੈ। ਉਨ੍ਹਾਂ ਅੱਗੇ ਆਖਿਆ ਕਿ ਚੰਦ ਲੈਂਡਰ ਵਿਕ੍ਰਮ ਲਈ ਲੈਂਡਿੰਗ ਅਪਰੇਸ਼ਨ 7 ਸਤੰਬਰ ਦੀ ਰਾਤ ਕਰੀਬ 1:40 ਵਜੇ ਸ਼ੁਰੂ ਹੋਵੇਗਾ। ਉਥੇ ਇਸ ਦੀ ਲੈਂਡਿੰਗ ਰਾਤ 1:55 ਵਜੇ ਚੰਦ ਦੇ ਦੱਖਣੀ ਧਰੂਵ 'ਤੇ ਹੋਵੇਗੀ।