ਚੰਬਾ ਦੇ ਕਈ ਪਿੰਡਾਂ ''ਚ 10 ਮਹੀਨਿਆਂ ਤੋਂ HRTC ਬੱਸ ਸਰਵਿਸ ਠੱਪ

Friday, Apr 05, 2019 - 05:10 PM (IST)

ਚੰਬਾ ਦੇ ਕਈ ਪਿੰਡਾਂ ''ਚ 10 ਮਹੀਨਿਆਂ ਤੋਂ HRTC ਬੱਸ ਸਰਵਿਸ ਠੱਪ

ਚੰਬਾ-ਹਿਮਾਚਲ ਪ੍ਰਦੇਸ਼ 'ਚ ਚੰਬਾ ਜ਼ਿਲੇ ਦੇ ਚੁਰਾਹ ਵਿਧਾਨ ਸਭਾ ਦੇ ਕਈ ਪਿੰਡਾਂ ਦੇ ਲੋਕ ਬੀਤੇ 10 ਮਹੀਨਿਆਂ ਤੋਂ ਹਿਮਾਚਲ ਆਵਾਜਾਈ ਨਿਗਮ ਦੀਆਂ ਬੱਸਾਂ ਮਿਲਣੀਆਂ ਬੰਦ ਹੋ ਗਈਆਂ ਹਨ। ਚੁਰਾਹ ਵਿਧਾਨ ਸਭਾ ਦੀ ਨਕਰੋਡ ਤੋਂ ਸਤਰੂਣੀ ਆਇਲ ਬੱਸ ਸਰਵਿਸ ਬੰਦ ਹੋ ਗਈ ਹੈ। ਇੱਥੋ ਦੇ ਲੋਕਾਂ ਦੁਆਰਾ ਕਈ ਵਾਰ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਵੀ ਆਵਾਜਾਈ ਵਿਭਾਗ ਦੁਆਰਾ ਬੱਸ ਸਰਵਿਸ ਬਹਾਲ ਨਹੀਂ ਕੀਤੀ ਜਾ ਰਹੀ ਹੈ। ਲੋਕਾਂ ਨੂੰ ਇਹ ਰਸਤਾ ਪੈਦਲ ਤੈਅ ਕਰਨਾ ਪੈਂਦਾ ਹੈ। ਇਸ ਇਲਾਕੇ 'ਚ ਸਿਰਫ 2 ਹੀ ਟੈਕਸੀਆਂ ਚੱਲਦੀਆਂ ਹਨ, ਜਿਨ੍ਹਾਂ 'ਚ ਲੋਕਾਂ ਨੂੰ ਜਾਨ ਹਥੇਲੀ 'ਤੇ ਰੱਖ ਕੇ ਅਤੇ ਜ਼ਿਆਦਾ ਪੈਸੇ ਖਰਚ ਕਰਕੇ ਸਫਰ ਕਰਨਾ ਪੈਂਦਾ ਹੈ। ਇਨ੍ਹਾਂ ਸਾਰੀਆਂ ਪੰਚਾਇਤਾਂ ਦੇ ਲੋਕਾਂ ਲਈ 2 ਟੈਕਸੀਆਂ ਕਾਫੀ ਨਹੀਂ ਹਨ। 

ਨਤੀਜਾ ਇਹ ਹੈ ਕਿ ਲੋਕਾਂ ਨੂੰ ਮਜ਼ਬੂਰੀ 'ਚ ਇਨ੍ਹਾਂ ਟੈਕਸੀਆਂ ਦੀ ਛੱਤ 'ਤੇ ਵੀ ਸਫਰ ਤੈਅ ਕਰਨਾ ਪੈਂਦਾ ਹੈ। ਇੱਥੇ ਤੱਕ ਕਿ ਸਕੂਲੀ ਬੱਚੇ ਵੀ ਗੱਡੀਆਂ ਦੀ ਛੱਤ 'ਤੇ ਸਫਰ ਕਰਨ ਲਈ ਮਜ਼ਬੂਰ ਹਨ ਹਾਲਾਕਿ ਵਾਹਨ ਡਰਾਈਵਰ ਸਵਾਰੀਆਂ ਨੂੰ ਛੱਤ 'ਤੇ ਸਫਰ ਕਰਨ ਲਈ ਲੋਕਾਂ ਨੂੰ ਮਨ੍ਹਾਂ ਕਰਦੇ ਦਿੰਦੇ ਹਨ ਪਰ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਦੇ ਅਤੇ ਗੱਡੀਆਂ ਦੀ ਕਮੀ ਦੇ ਚੱਲਦਿਆਂ ਮਜ਼ਬੂਰੀ 'ਚ ਛੱਤ 'ਤੇ ਬੈਠ ਕੇ ਸਫਰ ਕਰਦੇ ਹਨ।

ਸਥਾਨਿਕ ਲੋਕਾਂ ਨੇ ਦੱਸਿਆ ਹੈ ਕਿ ਪਿਛਲੇ 8-10 ਮਹੀਨਿਆਂ ਤੋਂ ਇੱਥੇ ਨਕਰੋਡ ਤੋਂ ਸਤਰੂਣੀ, ਆਇਲ ਖੇਤਰਾਂ ਤੋਂ ਬੱਸ ਸਰਵਿਸ ਬੰਦ ਹੋ ਚੁੱਕੀ ਹੈ। ਰਸਤੇ ਇੰਨੇ ਖਰਾਬ ਹਨ ਕਿ ਇਨ੍ਹਾਂ 'ਤੇ ਸਫਰ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇੱਥੇ ਸਿਰਫ 2 ਹੀ ਟੈਕਸੀ ਗੱਡੀਆਂ ਚੱਲਦੀਆਂ ਹਨ, ਜਿਨ੍ਹਾਂ 'ਤੇ ਉਹ ਜਬਰਦਸਤੀ ਛੱਤ 'ਤੇ ਸਫਰ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ।

ਉਨ੍ਹਾਂ ਨੇ ਦੱਸਿਆ ਹੈ ਕਿ ਬੱਸ ਸਰਵਿਸ ਬਹਾਲੀ ਲਈ ਉਨ੍ਹਾਂ ਨੇ ਕਈ ਵਾਰ ਵਿਭਾਗ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਉਸ ਦੇ ਬਾਵਜੂਦ ਵੀ ਵਿਭਾਗ ਨੇ ਇਸ ਇਲਾਕੇ ਦੀ ਬੱਸ ਸਰਵਿਸ ਬਹਾਲ ਨਹੀਂ ਕੀਤੀ ਗਈ। ਉਨ੍ਹਾਂ ਨੇ ਦੱਸਿਆ ਹੈ ਕਿ ਜਦੋਂ ਕੋਈ ਮਰੀਜ ਹਸਪਤਾਲ ਇਲਾਜ ਲਈ ਲਿਆਉਣਾ ਹੁੰਦਾ ਹੈ ਤਾਂ ਇਨ੍ਹਾਂ ਟੈਕਸੀ ਗੱਡੀਆਂ 'ਚ ਲਿਜਾਣਾ ਪੈਂਦਾ ਹੈ ਅਤੇ ਛੱਤ 'ਤੇ ਸਫਰ ਕਰ ਆਪਣੀ ਜਾਨ ਜੋਖਿਮ 'ਚ ਪਾਉਣੀ ਪੈਂਦੀ ਹੈ।


author

Iqbalkaur

Content Editor

Related News