ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਫਾਇਰਿੰਗ ਕੇਸ ''ਚ ਖ਼ੁਲਾਸਾ! UK ਨਾਲ ਜੁੜੇ ਤਾਰ, ਮੁਲਜ਼ਮ ਨੇ ਬੱਸ ਸਟੈਂਡ ਨੇੜੇ...

Monday, Jun 22, 2026 - 07:44 PM (IST)

ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਫਾਇਰਿੰਗ ਕੇਸ ''ਚ ਖ਼ੁਲਾਸਾ!  UK ਨਾਲ ਜੁੜੇ ਤਾਰ, ਮੁਲਜ਼ਮ ਨੇ ਬੱਸ ਸਟੈਂਡ ਨੇੜੇ...

ਜਲੰਧਰ (ਸ਼ੋਰੀ)- ਅਵਤਾਰ ਨਗਰ ਰੋਡ ਸਥਿਤ ਚਾਵਲਾ ਮੋਬਾਇਲ ਪੁਆਇੰਟ ’ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਗੋਲ਼ੀਆਂ ਚਲਾ ਕੇ ਦਹਿਸ਼ਤ ਫੈਲਾਉਣ ਬਦਲੇ ਕਾਬੂ ਕੀਤੇ ਮੁਲਜ਼ਮ ਗੁਰਲਾਲ ਸਿੰਘ ਨਿਵਾਸੀ ਜੈਤੋ, ਜ਼ਿਲ੍ਹਾ ਫ਼ਰੀਦਕੋਟ ਨੂੰ ਯੂ. ਕੇ. ਵਿਚ ਬੈਠੇ ਏਕਮ ਨੇ 15 ਹਜ਼ਾਰ ਰੁਪਏ ਦਿੱਤੇ ਸਨ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਪੂਰਾ ਕੇਸ ਟ੍ਰੇਸ ਵੀ ਕਰ ਲਿਆ ਹੈ, ਹਾਲਾਂਕਿ ਇਸ ਕੇਸ 'ਚ 2 ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਵੀ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਜਲਦ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮੀਡੀਆ ਦੇ ਸਾਹਮਣੇ ਪੇਸ਼ ਕਰੇਗੀ ਅਤੇ ਪੂਰੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਯੂ. ਕੇ. ਵਿਚ ਬੈਠੇ ਏਕਮ ਨੇ ਗੁਰਲਾਲ ਨੂੰ ਹੀ ਮਾਰਨ ਦੀ ਸੁਪਾਰੀ ਦਿੱਤੀ ਸੀ।

PunjabKesari

ਇਹ ਵੀ ਪੜ੍ਹੋ: 22,23,24 ਨੂੰ ਭਾਰੀ ਮੀਂਹ! ਪੰਜਾਬ 'ਚ ਮੁੜ ਬਦਲੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert

ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਗੁਰਲਾਲ ਬੱਸ ਸਟੈਂਡ ਨੇੜੇ ਇਕ ਹੋਟਲ ਵਿਚ ਠਹਿਰਿਆ ਸੀ, ਉੱਥੇ ਹੀ ਉਸ ਦੀ ਮੁਲਾਕਾਤ ਉਸ ਦੇ ਪੁਰਾਣੇ ਦੋਸਤ ਨਾਲ ਹੋਈ। ਉਸ ਦਾ ਇਹ ਦੋਸਤ ਵਾਰਦਾਤ ਵਿਚ ਸ਼ਾਮਲ ਅਤੇ ਫ਼ਰਾਰ ਚੱਲ ਰਿਹਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿਵਾਸੀ ਪਿੰਡ ਧੀਣਾ ਹੈ। ਇਸੇ ਦੋਸਤ ਨਾਲ ਉਸ ਦੀ ਮੁਲਾਕਾਤ ਕੁਝ ਸਾਲ ਪਹਿਲਾਂ ਅੰਮ੍ਰਿਤਸਰ ਵਿਚ ਗੁਰਲਾਲ ਨਾਲ ਹੋਈ ਸੀ। ਦਰਅਸਲ ਗੁਰਲਾਲ ਫ਼ੌਜ ਵਿਚ ਭਰਤੀ ਹੋਣ ਲਈ ਅਗਨੀਵੀਰ ਦਾ ਟੈਸਟ ਦੇਣ ਗਿਆ ਸੀ। ਉਹ ਕਿਸੇ ਕਾਰਨ ਫ਼ੌਜ ਵਿਚ ਭਰਤੀ ਨਹੀਂ ਹੋ ਸਕਿਆ ਅਤੇ ਉਸ ਦੀ ਉੱਥੇ ਦੋਸਤਾਨਾ ਸਾਂਝ ਗੁਰਪ੍ਰੀਤ ਸਿੰਘ ਦੇ ਛੋਟੇ ਭਰਾ ਨਾਲ ਹੋਈ।

PunjabKesari

ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਨਗਰ ਨਿਗਮ ਚੋਣਾਂ ਲਈ ਐਲਾਨੇ ਗਏ ਉਮੀਦਵਾਰ ਦਾ ਹੋਇਆ ਦਿਹਾਂਤ

ਇਸ ਤੋਂ ਬਾਅਦ ਦੋਵੇਂ ਕਾਫ਼ੀ ਸਮੇਂ ਬਾਅਦ ਬੱਸ ਸਟੈਂਡ ਵਿਚ ਮਿਲੇ, ਕਿਉਂਕਿ ਗੁਰਲਾਲ ਬੱਸ ਸਟੈਂਡ ਵਿਚ ਕਮਰਾ ਕਿਰਾਏ ’ਤੇ ਲੈ ਕੇ ਰਹਿ ਰਿਹਾ ਸੀ। ਦੋਸਤ ਦੇ ਕਹਿਣ ’ਤੇ ਉਹ ਧੀਣਾ ਵਿਖੇ ਉਸ ਦੇ ਘਰ ਰਹਿਣ ਲੱਗਾ। ਇਸੇ ਦੌਰਾਨ ਨਵੀਂ ਕਹਾਣੀ ਦੀ ਸ਼ੁਰੂਆਤ ਹੋਈ। ਦੋਸਤ ਦੇ ਭਰਾ ਗੁਰਪ੍ਰੀਤ ਸਿੰਘ ਨੇ ਗੁਰਲਾਲ ਦੀ ਦੋਸਤੀ ਕਰਵਾਈ ਅਤੇ ਗੁਰਲਾਲ ਨੇ ਉਸ ਨੂੰ 1 ਹਜ਼ਾਰ ਦਿੱਤੇ ਅਤੇ ਵਾਰਦਾਤ ਵਿਚ ਸ਼ਾਮਲ ਕਰ ਲਿਆ।

ਵਾਰਦਾਤ ਤੋਂ ਪਹਿਲਾਂ 19 ਤਾਰੀਖ਼ ਨੂੰ ਕੀਤੀ ਸੀ ਰੇਕੀ
ਪੁਲਸ ਸੂਤਰਾਂ ਦੀ ਮੰਨੀਏ ਤਾਂ ਮੋਬਾਇਲ ਸ਼ਾਪ ਵਾਲਾ ਵਿਦੇਸ਼ ਵਿਚ ਬੈਠੇ ਏਕਮ ਨੂੰ 50 ਲੱਖ ਦੀ ਰਾਸ਼ੀ ਨਹੀਂ ਦੇ ਰਿਹਾ ਸੀ ਅਤੇ ਮੋਬਾਇਲ ਮਾਲਕ ਨੂੰ ਡਰਾਉਣਾ ਵੀ ਏਕਮ ਚਾਹੁੰਦਾ ਸੀ। ਗੁਰਲਾਲ ਨੇ ਗੁਰਪ੍ਰੀਤ ਸਿੰਘ ਅਤੇ ਇਕ ਨੌਜਵਾਨ ਮਤਾ ਨਿਵਾਸੀ ਪਿੰਡ ਧੀਣਾ ਨੂੰ ਨਾਲ ਲਿਆ। ਇਕ ਨੇ ਸਿਰ ’ਤੇ ਪੱਗ ਬੰਨ੍ਹੀ ਤਾਂ ਦੂਜੇ ਨੇ ਟੋਪੀ ਪਹਿਨੀ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ।

PunjabKesari

ਇਹ ਵੀ ਪੜ੍ਹੋ: PUBG ਖੇਡਦੇ-ਖੇਡਦੇ ਬਣਿਆ ਸ਼ੂਟਰ! ਜਲੰਧਰ 'ਚ BMS ਫੈਸ਼ਨ ਗੋਲ਼ੀਬਾਰੀ ਮਾਮਲੇ 'ਚ ਵੱਡੀ ਅਪਡੇਟ, 4 ਗ੍ਰਿਫ਼ਤਾਰ

ਵਾਰਦਾਤ ਦੌਰਾਨ ਜਿਸ ਰਿਵਾਲਵਰ ਨਾਲ ਗੋਲ਼ੀਆਂ ਚਲਾਈਆਂ ਗਈਆਂ ਸੀ, ਉਹ ਵੀ ਪੁਲਸ ਨੇ ਗੁਰਲਾਲ ਕੋਲੋਂ ਬਰਾਮਦ ਕਰ ਲਿਆ ਹੈ। .32 ਬੋਰ ਦਾ ਰਿਵਾਲਵਰ ਜਿਸ ਦਾ ਲਾਇਸੈਂਸ ਨਹੀਂ ਹੈ ਅਤੇ ਇਹ ਨਾਜਾਇਜ਼ ਹਥਿਆਰ ਯੂ. ਪੀ. ਜਾਂ ਬਿਹਾਰ ਤੋਂ ਆਏ ਇਕ ਵਿਅਕਤੀ ਨੇ ਗੁਰਲਾਲ ਨੂੰ ਦਿੱਤਾ ਸੀ, ਜਿਸ ਦੀ ਭਾਲ ਵਿਚ ਵੀ ਪੁਲਸ ਜਾਂਚ ਨੂੰ ਅੱਗੇ ਵਧਾਉਣ ਵਾਲੀ ਹੈ। ਉੱਥੇ ਹੀ ਜਿਹੜਾ ਮੋਟਰਸਾਈਕਲ ਵਾਰਦਾਤ ਦੌਰਾਨ ਗੁਰਪ੍ਰੀਤ ਹਾਦਸਾ ਹੋਣ ਕਾਰਨ ਛੱਡ ਕੇ ਫ਼ਰਾਰ ਹੋ ਗਿਆ ਸੀ, ਪੁਲਸ ਨੂੰ ਸ਼ੱਕ ਹੈ ਕਿ ਉਕਤ ਮੋਟਰਸਾਈਕਲ ਚੋਰੀ ਦਾ ਹੋ ਸਕਦਾ ਹੈ, ਕਿਉਂਕਿ ਮੋਟਰਸਾਈਕਲ ਦੇ ਅੱਗੇ-ਪਿੱਛੇ ਨੰਬਰ ਪਲੇਟ ਨਹੀਂ ਹੈ ਅਤੇ ਅੱਗੇ ਲੱਗੀ ਨੰਬਰ ਪਲੇਟ ’ਤੇ 'ਅਭੀ' ਲਿਖਿਆ ਹੋਇਆ ਹੈ। ਪੁਲਸ ਆਰ. ਟੀ. ਓ. ਦਫ਼ਤਰ ਤੋਂ ਮੋਟਰਸਾਈਕਲ ਦਾ ਚੈਸੀ ਨੰਬਰ ਲੈ ਕੇ ਮੋਟਰਸਾਈਕਲ ਦੇ ਮਾਲਕ ਨੂੰ ਲੱਭੇਗੀ।

ਇਹ ਵੀ ਪੜ੍ਹੋ: ਯਾਤਰੀਆਂ ਲਈ Good News! ਜਲੰਧਰ ਸਿਟੀ ਸਣੇ 7 ਸਟੇਸ਼ਨਾਂ 'ਤੇ ਸ਼ੁਰੂ ਹੋਈ ਇਹ ਖ਼ਾਸ ਸਹੂਲਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News