ਉੱਤਰਾਖੰਡ: ਡੂੰਘੀ ਖੱਡ ’ਚ ਡਿੱਗਿਆ ਫੌਜੀ ਵਾਹਨ, ਪੰਜਾਬ ਦਾ ਪੁੱਤ ਸ਼ਹੀਦ, ਕਈ ਹੋਰ ਜ਼ਖ਼ਮੀ

Sunday, Jun 28, 2026 - 09:14 AM (IST)

ਉੱਤਰਾਖੰਡ: ਡੂੰਘੀ ਖੱਡ ’ਚ ਡਿੱਗਿਆ ਫੌਜੀ ਵਾਹਨ, ਪੰਜਾਬ ਦਾ ਪੁੱਤ ਸ਼ਹੀਦ, ਕਈ ਹੋਰ ਜ਼ਖ਼ਮੀ

ਕੁਰਾਲੀ/ਮਾਜਰੀ (ਬਠਲਾ/ਪਾਬਲਾ) - ਉੱਤਰਾਖੰਡ ਵਿਚ ਦਰਦਨਾਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ, ਜਿਸ ਵਿਚ ਪੰਜਾਬ ਦੇ ਕਸਬੇ ਕੁਰਾਲੀ ਨੇੜਲੇ ਪਿੰਡ ਨਗਲੀਆਂ ਦਾ ਰਹਿਣ ਵਾਲਾ ਭਾਰਤੀ ਫ਼ੌਜ ਦਾ ਸੂਬੇਦਾਰ ਸੁਰਿੰਦਰ ਸਿੰਘ ਸ਼ਹੀਦ ਹੋ ਗਿਆ। ਜਾਣਕਾਰੀ ਅਨੁਸਾਰ ਫੌਜ ਦਾ ਵਾਹਨ ਸ਼ੁੱਕਰਵਾਰ ਪਹਾੜੀ ਖੇਤਰ ’ਚ ਬੇਕਾਬੂ ਹੋ ਕੇ ਡੂੰਘੀ ਖੱਡ ’ਚ ਜਾ ਡਿੱਗਿਆ, ਜਿਸ ਕਾਰਨ ਕਈ ਜਵਾਨ ਜ਼ਖ਼ਮੀ ਹੋ ਗਏ।

ਪੜ੍ਹੋ ਇਹ ਵੀ - ਉੱਤਰਾਖੰਡ ਦੇ ਚਮੋਲੀ ’ਚ ਫਟਿਆ ਬੱਦਲ, ਬਿਜਲੀ ਡਿੱਗਣ ਨਾਲ 16 ਮੌਤਾਂ, ਘਰਾਂ-ਦੁਕਾਨਾਂ ’ਚ ਵੜਿਆ ਮਲਬਾ

ਜਾਣਕਾਰੀ ਮੁਤਾਬਕ 18 ਸਿੱਖ ਰੈਜੀਮੈਂਟ ’ਚ ਤਾਇਨਾਤ 47 ਸਾਲਾ ਸੂਬੇਦਾਰ ਸੁਰਿੰਦਰ ਸਿੰਘ ਡਿਊਟੀ ’ਤੇ ਸੀ। ਹਾਦਸੇ ਦੌਰਾਨ ਉਸ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ। ਇਲਾਜ ਦੌਰਾਨ ਉਹ ਸ਼ਹੀਦੀ ਪ੍ਰਾਪਤ ਕਰ ਗਿਆ। ਮਿਲੀ ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ  ਸੁਰਿੰਦਰ ਸਿੰਘ ਦੇ ਵੱਡੇ ਭਰਾ ਤੇ ਉਸ ਦੀ ਛੋਟੀ ਭੈਣ ਦੀ ਵੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ, ਜਦਕਿ ਉਸ ਦੇ ਪਿਤਾ ਦਾ ਵੀ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਸੁਰਿੰਦਰ ਸਿੰਘ ਦੇ ਸ਼ਹਿਦ ਹੋਣ ਕਾਰਨ ਪਰਿਵਾਰ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ।

ਪੜ੍ਹੋ ਇਹ ਵੀ - ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਮੀਂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

rajwinder kaur

Content Editor

Related News