ਚੀਨੀ ਪਾਣੀ ਖੇਤਰ ''ਚ ਫਸੇ 39 ਭਾਰਤੀ ਮਲਾਹਾਂ ਨੂੰ ਵਾਪਸ ਲਿਆਵੇ ਕੇਂਦਰ ਸਰਕਾਰ

Friday, Jan 01, 2021 - 12:42 AM (IST)

ਚੀਨੀ ਪਾਣੀ ਖੇਤਰ ''ਚ ਫਸੇ 39 ਭਾਰਤੀ ਮਲਾਹਾਂ ਨੂੰ ਵਾਪਸ ਲਿਆਵੇ ਕੇਂਦਰ ਸਰਕਾਰ

ਮੁੰਬਈ - ਸ਼ਿਵ ਸੈਨਾ ਨੇ ਕੇਂਦਰ ਸਰਕਾਰ ਨੂੰ ਚੀਨੀ ਦੇ ਪਾਣੀ ਖੇਤਰ ਵਿਚ ਫਸੇ 39 ਭਾਰਤੀ ਮਲਾਹਾਂ ਨੂੰ ਵਾਪਸ ਲਿਆਉਣ ਦੀ ਵੀਰਵਾਰ ਬੇਨਤੀ ਕੀਤੀ। ਪਾਰਟੀ ਦੇ ਬੁਲਾਰੇ ਅਤੇ ਰਾਜ ਸਭਾ ਦੇ ਮੈਂਬਰਾ ਪ੍ਰਿਯੰਕਾ ਚਤੁਰਵੇਦੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਚਿੱਠੀ ਲਿੱਖ ਕੇ ਇਹ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲੋਂ ਹਮਾਇਤ ਨਾ ਮਿਲਣ ਕਾਰਣ 39 ਮਲਾਹਾਂ ਨੂੰ ਉਨ੍ਹਾਂ ਦੀ ਕਿਸਮਤ 'ਤੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਵਾਪਸੀ ਲਈ ਸੰਘਰਸ਼ ਕਰ ਰਹੇ ਹਨ। ਇਹ ਮੈਂਬਰ ਦਰ ਦਰ ਦੀਆਂ ਠੋਕਰਾ ਖਾ ਰਹੇ ਹਨ। ਕੋਈ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ। ਇਨ੍ਹਾਂ ਵਿਚੋਂ ਵਧੇਰੇ ਮਲਾਹ ਮਹਾਰਾਸ਼ਟਰ ਨਾਲ ਸਬੰਧਿਤ ਹਨ।

39 ਭਾਰਤੀਆਂ ਸਣੇ 2 ਮਾਲਵਾਹਕ ਜਹਾਜ਼ ਐੱਮ. ਵੀ. ਅਨਸਤਾਸੀਆ ਅਤੇ ਐੱਮ. ਵੀ. ਜਗ ਆਨੰਦ ਚੀਨੀ ਪਾਣੀ ਖੇਤਰ ਵਿਚ ਫਸ ਗਏ ਹਨ ਕਿਉਂਕਿ ਉਨ੍ਹਾਂ ਨੂੰ ਉਥੇ ਆਪਣਾ ਸਾਮਾਨ ਉਤਾਰਣ ਦੀ ਆਗਿਆ ਨਹੀਂ ਸੀ। ਇਹ ਡੈੱਡਲਾਕ ਵਪਾਰ ਜੰਗ ਕਾਰਣ ਆਇਆ ਹੈ। ਦੋਵੇਂ ਜਹਾਜ਼ ਚੀਨ ਦੀਆਂ ਬੰਦਰਗਾਹਾਂ 'ਤੇ ਲੰਗਰ ਪਾਉਣ ਲਈ ਮਜਬੂਰ ਹਨ। ਜਹਾਜ਼ਾਂ ਨੂੰ ਚੀਨੀ ਅਧਿਕਾਰੀਆਂ ਨੇ ਆਪਣੇ ਮਾਲ ਨੂੰ ਉਤਾਰਣ ਦੀ ਆਗਿਆ ਦੇਣ ਤੋਂ ਨਾਂਹ ਕਰ ਦਿੱਤੀ ਸੀ। ਅਮਲੇ ਦੇ ਮੈਂਬਰਾਂ ਨੂੰ ਰਾਹਤ ਦੇਣ ਲਈ ਹੋਰਨਾਂ ਮਲਾਹਾਂ ਨੂੰ ਭੇਜਣ ਦੀ ਆਗਿਆ ਵੀ ਨਹੀਂ ਦਿੱਤੀ ਗਈ। ਐੱਮ. ਵੀ. ਅਨਸਤਾਸੀਆ ਨੂੰ ਚੀਨ ਦੇ ਬੁਹਾਈ ਸਾਗਰ ਵਿਚ ਰੋਕਿਆ ਗਿਆ ਹੈ। ਦੂਜੇ ਜਹਾਜ਼ ਨੇ ਇਕ ਹੋਰ ਬੰਦਰਗਾਹ 'ਤੇ ਲੰਗਰ ਪਾਇਆ ਹੈ। ਭਾਰਤ ਅਤੇ ਚੀਨ ਦਰਮਿਆਨ ਵਪਾਰਕ ਵਿਵਾਦ ਨਵਾਂ ਨਹੀਂ ਹੈ। ਇਸ ਮਾਮਲੇ ਵਿਚ ਨਾਗਰਿਕਾਂ ਨੂੰ ਬਲੀ ਦਾ ਬੱਕਰਾ ਅਕਸਰ ਹੀ ਬਣਾਇਆ ਜਾਂਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News