ਫਰੂਖਾਬਾਦ ''ਚ 21 ਹਜ਼ਾਰ ਦੀਵਿਆਂ ਨਾਲ ਹੋਈ ਗੰਗਾ ਆਰਤੀ

01/30/2020 10:35:34 AM

ਫਰੂਖਾਬਾਦ— ਕੇਂਦਰ ਸਰਕਾਰ ਦੀ ਨਮਾਮਿ ਗੰਗੇ ਪ੍ਰਾਜੈਕਟ ਦੇ ਅਧੀਨ ਗੰਗਾ ਨੂੰ ਸਾਫ਼ ਬਣਾਉਣ ਲਈ ਉੱਤਰ ਪ੍ਰਦੇਸ਼ ਸਰਕਾਰ ਵਲੋਂ ਕੱਢੀ ਜਾ ਰਹੀ ਗੰਗਾ ਯਾਤਰਾ ਦੇ ਤੀਜੇ ਦਿਨ ਬੁੱਧਵਾਰ ਨੂੰ ਇੱਥੇ 21 ਹਜ਼ਾਰ ਦੀਵਿਆਂ ਨਾਲ ਗੰਗਾ ਆਰਤੀ ਕੀਤੀ ਗਈ। ਇਸ 'ਚ ਵੱਡੀ ਗਿਣਤੀ 'ਚ ਸਥਾਨਕ ਲੋਕਾਂ ਨੇ ਹਿੱਸਾ ਲਿਆ। ਗੰਗਾ ਆਰਤੀ ਲਈ ਵਿਸ਼ੇਸ਼ ਰੂਪ ਨਾਲ ਵਾਰਾਣਸੀ ਤੋਂ ਪੁਜਾਰੀਆਂ ਨੂੰ ਸੱਦਾ ਦਿੱਤਾ ਗਿਆ ਸੀ। ਇੱਥੇ 11 ਹਜ਼ਾਰ ਦੀਵਿਆਂ ਨਾਲ 'ਗੰਗਾ ਯਾਤਰਾ ਫਰੂਖਾਬਾਦ' ਲਿਖਿਆ ਗਿਆ ਸੀ ਅਤੇ 10 ਹਜ਼ਾਰ ਦੀਵਿਆਂ ਨਾਲ ਦੀਪ ਦਾਨ ਕੀਤਾ ਗਿਆ।

ਗੰਗਾ ਯਾਤਰਾ ਤੈਅ ਪ੍ਰੋਗਰਾਮ ਅਨੁਸਾਰ 5 ਘੰਟੇ ਦੇਰੀ ਨਾਲ ਚੱਲ ਰਹੀ ਹੈ। ਇਸ ਤੋਂ ਪਹਿਲਾਂ ਗੰਗਾ ਯਾਤਰਾ ਦੇ ਤੀਜੇ ਦਿਨ ਯਾਤਰਾ ਦਾ ਰਥ ਬੁਲੰਦਸ਼ਹਿਰ ਦੇ ਨਰੌਰਾ ਤੋਂ ਰਵਾਨਾ ਹੋਣ ਤੋਂ ਬਾਅਦ ਬਦਾਊਂ ਤੋਂ ਹੁੰਦੇ ਹੋਏ ਸ਼ਾਹਜਹਾਂਪੁਰ ਅਤੇ ਕਾਸਗੰਜ ਤੋਂ ਬਾਅਦ ਇੱਥੇ ਫਰੂਖਾਬਾਦ ਪਹੁੰਚਿਆ। ਇਸ ਮੌਕੇ ਉੱਤਰ ਪ੍ਰਦੇਸ਼ ਸਰਕਾਰ 'ਚ ਮੰਤਰੀ ਸ਼੍ਰੀ ਸੁਰੇਸ਼ ਰਾਣਾ, ਸ਼੍ਰੀ ਕਪਿਲ ਦੇਵ ਅਗਰਵਾਲ ਅਤੇ ਸ਼੍ਰੀ ਸੁਰੇਸ਼ ਖੁੰਨਾ ਤੋਂ ਇਲਾਵਾ ਹੋਰ ਵਿਸ਼ੇਸ਼ ਲੋਕ ਵੀ ਮੌਜੂਦ ਸਨ।

ਦੱਸਣਯੋਗ ਹੈ ਕਿ ਗੰਗਾ ਯਾਤਰਾ ਦਾ ਪਹਿਲਾ ਰਥ 27 ਜਨਵਰੀ ਨੂੰ ਬਿਜਨੌਰ ਤੋਂ ਦੂਜਾ ਰਥ ਬਲੀਆ ਤੋਂ ਰਵਾਨਾ ਹੋਇਆ। ਇਸ ਤੋਂ ਬਾਅਦ 31 ਜਨਵਰੀ ਨੂੰ ਦੋਵੇਂ ਰਥ ਕਾਨਪੁਰ ਪਹੁੰਚਣਗੇ। ਬਿਜਨੌਰ ਅਤੇ ਬਲੀਆ ਤੋਂ ਸ਼ੁਰੂ ਹੋਣ ਵਾਲੀਆਂ ਦੋਵੇਂ ਯਾਤਰਾਵਾਂ ਦਾ ਸਮਾਗਮ ਕਾਨਪੁਰ 'ਚ 31 ਜਨਵਰੀ ਨੂੰ ਹੋਵੇਗਾ। ਗੰਗਾ ਯਾਤਰਾ 1358 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ, ਜਿਸ 'ਚ ਇਹ 1038 ਗ੍ਰਾਮ ਪੰਚਾਇਤਾਂ, 1650 ਪਿੰਡਾਂ, 21 ਨਗਰ ਬਾਡੀ ਅਤੇ ਜ਼ਿਲਿਆਂ ਤੋਂ ਹੋ ਕੇ ਲੰਘਣਗੀਆਂ।


DIsha

Content Editor

Related News