Cbse 12th result 2018 : ਕੱਲ ਜਾਰੀ ਹੋਣਗੇ 12ਵੀਂ ਦੇ ਨਤੀਜੇ

05/26/2018 11:26:42 AM

ਨਵੀਂ ਦਿੱਲੀ— ਸੀ.ਬੀ.ਐਸ.ਈ ਬੋਰਡ ਦੀ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਚੰਗੀ ਖਬਰ ਹੈ। ਕੱਲ ਯਾਨੀ 26 ਮਈ ਨੂੰ ਸੀ.ਬੀ.ਐਸ.ਈ 12ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਜਾਵੇਗਾ ਪਰ ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਨਤੀਜੇ ਕੱਲ ਕਿੰਨੇ ਵਜੇ ਜਾਰੀ ਹੋਣਗੇ। ਪਹਿਲੇ ਦੱਸਿਆ ਜਾ ਰਿਹਾ ਹੈ ਕਿ ਨਤੀਜਾ ਮਈ ਮਹੀਨੇ ਦੇ ਆਖ਼ਰੀ ਹਫਤੇ ਆਉਣਗੇ ਪਰ ਹੁਣ ਨਤੀਜਾ ਕੱਲ ਹੀ ਜਾਰੀ ਕੀਤਾ ਜਾਵੇਗਾ। ਨਤੀਜੇ ਦਾ ਐਲਾਨ ਸੀ.ਬੀ.ਐਸ.ਈ ਦੀ ਵੈਬਸਾਈਟ  cbse.nic.in ,cbseresults.nic.in, results.nic.in 'ਤੇ ਕੀਤਾ ਜਾਵੇਗਾ। ਇਸ ਦੇ ਇਲਾਵਾ ਵਿਦਿਆਰਥੀ ਗੂਗਲ 'ਤੇ ਵੀ ਨਤੀਜਾ ਚੈਕ ਕਰ ਸਕਦੇ ਹਨ। ਇਸ ਸਾਲ ਸੀ.ਬੀ.ਐਸ.ਈ 10ਵੀਂ ਅਤੇ 12 ਜਮਾਤ ਦੇ ਪੇਪਰਾਂ 'ਚ 28 ਲੱਖ ਤੋਂ ਜ਼ਿਆਦਾ ਵਿਦਿਆਰਥੀ ਸ਼ਾਮਲ ਹੋਏ ਸਨ। 

PunjabKesari
ਸੀ.ਬੀ.ਐਸ.ਈ ਦੀ 12ਵੀਂ ਜਮਾਤ ਦੇ ਪੇਪਰ 5 ਮਾਰਚ ਤੋਂ 13 ਫਰਵਰੀ ਦੇ ਵਿਚਕਾਰ ਆਯੋਜਿਤ ਕੀਤਾ ਗਿਆ ਸੀ ਜਦਕਿ 10ਵੀਂ ਜਮਾਤ ਦੇ ਪੇਪਰ 5 ਮਾਰਚ ਤੋਂ 4 ਅਪ੍ਰੈਲ ਦੇ ਵਿਚਕਾਰ ਆਯੋਜਿਤ ਕਰਵਾਏ ਗਏ ਸਨ। ਇਸ ਸਾਲ ਇਕਨਾਮਿਕਸ ਦੇ ਪੇਪਰ ਲੀਕ ਹੋ ਜਾਣ ਦੇ ਬਾਅਦ ਮੁੜ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ। ਇਕਨਾਮਿਕਸ ਦੀ ਪ੍ਰੀਖਿਆ 'ਚ ਕਰੀਬ 6 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ।


Related News