1 ਤੋਂ 15 ਜੁਲਾਈ ਵਿਚਾਲੇ ਹੋਣਗੀਆਂ CBSE 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ

05/08/2020 6:12:14 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਲਾਕਡਾਊਨ ਲਾਗੂ ਹੈ। ਲਾਕਡਾਊਨ ਦੇ ਚੱਲਦੇ ਸਾਰੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਉਥੇ ਹੀ, ਹੁਣ ਸੀ.ਬੀ.ਐਸ.ਈ. ਨੇ ਲੰਬਿਤ ਬੋਰਡ ਦੀਆਂ ਪ੍ਰੀਖਿਆਵਾਂ ਕਰਵਾਉਣ ਦਾ ਫ਼ੈਸਲਾ ਲਿਆ ਹੈ। ਸੀ.ਬੀ.ਐਸ.ਈ. 10ਵੀਂ ਅਤੇ 12ਵੀਂ ਜਮਾਤ ਦੀਆਂ ਲੰਬਿਤ ਬੋਰਡ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਵਿਚਾਲੇ ਕਰਵਾਏਗਾ। ਮਨੁੱਖ ਸਰੋਤ ਵਿਕਾਸ ਮੰਤਰੀ ਰਮੇਸ਼ ਨਿਸ਼ੰਕ ਪੋਖਰਿਆਲ ਨੇ ਕਿਹਾ ਕਿ ਲਾਕਡਾਊਨ ਕਾਰਨ ਪ੍ਰਭਾਵਿਤ ਹੋਈਆਂ ਬੋਰਡ ਪ੍ਰੀਖਿਆਵਾਂ ਨੂੰ ਜੁਲਾਈ 'ਚ ਕਰਵਾਇਆ ਜਾਵੇਗਾ।


Inder Prajapati

Content Editor

Related News