PM ਮੋਦੀ ਦੇ ਆਦੇਸ਼ ’ਤੇ ਦੇਸ਼ ਭਰ ’ਚ 150 ਸਥਾਨਾਂ ’ਤੇ ਸੀ. ਬੀ. ਆਈ. ਦੀ ਛਾਪੇਮਾਰੀ

08/30/2019 5:36:13 PM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਦੇਸ਼ ’ਤੇ ਸੀ. ਬੀ. ਆਈ. ਦੇਸ਼ ਭਰ ’ਚ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸੀ. ਬੀ. ਆਈ ਵੱਲੋਂ ਰੇਲਵੇ, ਆਵਾਜਾਈ, ਬੈਂਕ, ਬੀ. ਐੱਸ. ਐੱਨ. ਐੱਲ. ਸਮੇਤ ਦੇਸ਼ ਭਰ ’ਚ 150 ਸਥਾਨਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

PunjabKesari

ਸੀ. ਬੀ. ਆਈ ਦੇਸ਼ ਭਰ ’ਚ ਵਿਆਪਕ ਨਿਰੀਖਣ ਕਰ ਰਹੀ ਹੈ। ਸੀ. ਬੀ. ਆਈ ਇਨ੍ਹਾਂ ਦਫਤਰਾਂ ’ਚ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤਰ੍ਹਾਂ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਸੀ. ਬੀ. ਆਈ ਇਨ੍ਹਾਂ ਵਿਭਾਗਾਂ ’ਚ ਸਾਧਾਰਨ ਨਾਗਰਿਕਾਂ ਦੀ ਪਹੁੰਚ ਦੀ ਬਾਰੇ ਵੀ ਜਾਣਕਾਰੀ ਲੈ ਰਹੀ ਹੈ। ਸੀ. ਬੀ. ਆਈ ਭਾਰਤ ਦੇ ਮੁੱਖ ਸ਼ਹਿਰ ਦਿੱਲੀ, ਜੋਧਪੁਰ, ਗੁਹਾਟੀ, ਸ਼੍ਰੀਨਗਰ, ਸ਼ਿਲਾਂਗ, ਚੰਡੀਗੜ੍ਹ, ਸ਼ਿਮਲਾ, ਚੇੱਨਈ, ਕੋਲਕਾਤਾ, ਹੈਦਰਾਬਾਦ, ਬੈਂਗਲੁਰੂ, ਮੁੰਬਈ, ਗਾਂਧੀਨਗਰ, ਗੋਆ, ਭੋਪਾਲ ਅਤੇ ਜਬਲਪੁਰ ’ਚ ਤਲਾਸ਼ੀ ਲੈ ਰਹੀ ਹੈ।
ਸੀ. ਬੀ. ਆਈ ਨਾਗਪੁਰ, ਪਟਨਾ, ਰਾਂਚੀ, ਗਾਜੀਆਬਾਦ, ਦੇਹਰਾਦੂਨ ਅਤੇ ਲਖਨਊ ’ਚ ਵੀ ਤਲਾਈ ਮੁਹਿੰਮ ਚਲਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀ. ਬੀ. ਆਈ ਇਨ੍ਹਾਂ ਸ਼ਹਿਰਾਂ ਦੇ ਨੇੜੇ ਮੁੱਖ ਥਾਵਾਂ ’ਤੇ ਵੀ ਤਲਾਸ਼ੀ ਜਾਰੀ ਰੱਖ ਸਕਦੀ ਹੈ। 


Iqbalkaur

Content Editor

Related News