CBI ਨੇ ਦੇਵਰੀਆ ਸ਼ੈਲਟਰ ਹੋਮ ’ਚ ਬਾਲ ਯੌਨ ਸ਼ੋਸ਼ਣ ਕਾਂਡ ਦੀ ਜਾਂਚ ਆਪਣੇ ਹੱਥ ’ਚ ਲਈ

Friday, Aug 30, 2019 - 05:10 PM (IST)

ਨਵੀਂ ਦਿੱਲੀ— ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਉੱਤਰ ਪ੍ਰਦੇਸ਼ ਦੇ ਦੇਵਰੀਆ ਦੇ ਇਕ ਸ਼ੈਲਟਰ ਹੋਮ ’ਚ ਨਾਬਾਲਗ ਕੁੜੀਆਂ ਨਾਲ ਕਥਿਤ ਯੌਨ ਸ਼ੋਸ਼ਣ ਦੀ ਜਾਂਚ ਆਪਣੇ ਹੱਥਾਂ ’ਚ ਲੈ ਲਈ ਹੈ। ਜਾਂਚ ਏਜੰਸੀ ਨੇ ਦੇਵਰੀਆ ਦੇ ਮਾਂ ਵਿੰਧਯਵਾਸਿਨੀ ਮਹਿਲਾ ਅਤੇ ਬਾਲ ਸੁਰੱਖਿਆ ਗ੍ਰਹਿ ਦੀ ਡਾਇਰੈਕਟਰ ਗਿਰੀਜਾ ਤ੍ਰਿਪਾਠੀ ਅਤੇ ਸੁਪਰਡੈਂਟ ਕੰਚਨ ਲਤਾ ਤ੍ਰਿਪਾਠੀ ਵਿਰੁੱਧ 2 ਸ਼ਿਕਾਇਤਾਂ ਦਰਜ ਕੀਤੀਆਂ ਹਨ। ਸੀ.ਬੀ.ਆਈ. ਜਾਂਚ ਦੀ ਉੱਤਰ ਪ੍ਰਦੇਸ਼ ਸਰਕਾਰ ਦੀ ਸਿਫ਼ਾਰਿਸ਼ ਦੇ ਕਰੀਬ ਇਕ ਸਾਲ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

ਪਿਛਲੇ ਸਾਲ ਅਗਸਤ ’ਚ ਅਧਿਕਾਰੀਆਂ ਨੇ ਇਸ ਸ਼ੈਲਟਰ ਹੋਮ ’ਚੋਂ 24 ਕੁੜੀਆਂ ਨੂੰ ਮੁਕਤ ਕਰਵਾਇਆ ਸੀ। ਉੱਥੇ 42 ਕੁੜੀਆਂ ਸਨ। ਮੈਡੀਕਲ ਜਾਂਚ ’ਚ 42 ’ਚੋਂ 34 ਨਾਲ ਯੌਨ ਸ਼ੋਸ਼ਣ ਕੀਤੇ ਜਾਣ ਦੀ ਪੁਸ਼ਟੀ ਹੋਈ ਸੀ। ਅਧਿਕਾਰੀਆਂ ਅਨੁਸਾਰ ਉੱਤਰ ਪ੍ਰਦੇਸ਼ ਪੁਲਸ ਵਲੋਂ ਜਿਨ੍ਹਾਂ 2 ਸ਼ਿਕਾਇਤਾਂ ਨੂੰ ਸੀ.ਬੀ.ਆਈ. ਨੇ ਆਪਣੇ ਹੱਥਾਂ ’ਚ ਲਿਆ ਹੈ, ਉਨ੍ਹਾਂ ਦਾ ਸੰਬੰਧ ਗਲਤ ਤਰੀਕੇ ਨਾਲ ਬੰਧਕ ਬਣਾਉਣ, ਮਨੁੱਖੀ ਤਸਕਰੀ, ਯੌਨ ਉਤਪੀੜਨ, ਯੌਨ ਹਮਲੇ, ਜਨਸੇਵਕ ਨੂੰ ਆਪਣਾ ਕੰਮ ਕਰਨ ਤੋਂ ਰੋਕਣ ਲਈ ਅਪਰਾਧਕ ਬਲ ਪ੍ਰਯੋਗ, ਬਾਲ ਯੌਨ ਅਪਰਾਧ ਸੁਰੱਖਿਆ ਐਕਟ ਅਤੇ ਕਿਸ਼ੋਰ ਨਿਆਂ ਐਕਟ ਦੇ ਪ੍ਰਬੰਧਾਂ ਨਾਲ ਹੈ। ਇਹ ਮਾਮਲਾ ਬਿਹਾਰ ਦੇ ਮੁਜ਼ੱਫਰਪੁਰ ’ਚ ਸਰਕਾਰੀ ਧਨ ਨਾਲ ਚੱਲਣ ਵਾਲੇ ਇਕ ਸ਼ੈਲਟਰ ਹੋਮ ’ਚ ਕੁੜੀਆਂ ’ਤੇ ਕਥਿਤ ਯੌਨ ਸ਼ੋਸ਼ਣ ਰਾਹੀਂ ਸਾਹਮਣੇ ਆਇਆ ਸੀ। ਇਨ੍ਹਾਂ ਘਟਨਾਵਾਂ ’ਤੇ ਲੋਕਾਂ ਦੀ ਨਾਰਾਜ਼ਗੀ ਸਾਹਮਣੇ ਆਈ ਸੀ।


DIsha

Content Editor

Related News