ਪਸ਼ੂ ਤਸਕਰੀ ਮਾਮਲੇ ''ਚ CBI ਨੇ BSF ਕਮਾਂਡੈਂਟ ਨੂੰ ਕੀਤਾ ਗ੍ਰਿਫਤਾਰ
Tuesday, Nov 17, 2020 - 09:12 PM (IST)
ਕੋਲਕਾਤਾ - ਸੀ.ਬੀ.ਆਈ. ਨੇ ਮੰਗਲਵਾਰ ਨੂੰ ਪਸ਼ੂ ਤਸਕਰੀ ਦੇ ਦੋਸ਼ 'ਚ ਬੀ.ਐੱਸ.ਐੱਫ. ਦੇ ਕਮਾਂਡੈਂਟ ਸਤੀਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਮੰਗਲਵਾਰ ਨੂੰ ਸਾਲਟਲੇਕ ਸਥਿਤ ਸੀ.ਬੀ.ਆਈ. ਦਫ਼ਤਰ 'ਚ ਸਵੇਰੇ ਤੋਂ ਕਮਾਂਡੈਂਟ ਸਤੀਸ਼ ਕੁਮਾਰ ਤੋਂ ਪੁੱਛਗਿੱਛ ਹੋ ਰਹੀ ਸੀ। ਸੀ.ਬੀ.ਆਈ. ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ 'ਚ ਸਤੀਸ਼ ਕੁਮਾਰ ਵੱਲੋਂ ਸੰਤੋਸ਼ਜਨਕ ਜਵਾਬ ਨਾ ਮਿਲਣ 'ਤੇ ਗ੍ਰਿਫਤਾਰ ਕੀਤਾ ਗਿਆ। ਸਤੀਸ਼ ਨੂੰ ਕੱਲ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਅਦਾਲਤ 'ਚ ਸੀ.ਬੀ.ਆਈ. ਆਪਣੀ ਹਿਰਾਸਤ 'ਚ ਲੈਣ ਲਈ ਅਪੀਲ ਕਰੇਗੀ। ਉਸ ਤੋਂ ਬਾਅਦ ਪੁੱਛਗਿੱਛ ਤੋਂ ਬਾਅਦ ਸੀ.ਬੀ.ਆਈ. ਮਵੇਸ਼ੀ ਤਸਕਰੀ ਨਾਲ ਜੁੜੇ ਤੱਥਾਂ ਦਾ ਪਤਾ ਲਗਾਏਗੀ।
ਤੁਹਾਨੂੰ ਦੱਸ ਦਈਏ ਕਿ ਸਰਹੱਦ ਪਾਰ ਪਸ਼ੂ ਤਸਕਰੀ ਮਾਮਲੇ 'ਚ ਮਾਸਟਰਮਾਇੰਡ ਅਤੇ ਕਥਿਤ ਪਸ਼ੂ ਤਸਕਰ 'ਚੋਂ ਇੱਕ ਮੁਹੰਮਦ ਇਨਾਮੁਲ ਹੱਕ ਨੂੰ ਸੀ.ਬੀ.ਆਈ. ਨੇ ਹਾਲ 'ਚ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਇਨਾਮੁਲ ਹੱਕ ਦੀ ਗ੍ਰਿਫਤਾਰੀ ਪੱਛਮੀ ਬੰਗਾਲ ਦੇ ਕੋਲਕਾਤਾ 'ਚ ਦੋ ਚਾਰਟਰਡ ਅਕਾਉਂਟੈਂਟ ਦੇ ਰਿਹਾਇਸ਼ੀ ਅਤੇ ਦਫਤਰਾਂ ਦੇ ਪੰਜ ਸਥਾਨਾਂ 'ਤੇ ਤਲਾਸ਼ੀ ਤੋਂ ਬਾਅਦ ਮਿਲੇ ਕਾਗਜ਼ਾਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਸੀ।