ਟਵਿਸ਼ਾ ਸ਼ਰਮਾ ਮੌਤ ਮਾਮਲੇ ''ਚ CBI ਦੀ ਐਂਟਰੀ, ਜਾਂਚ ਦੇ ਸਿਲਸਿਲੇ ''ਚ ਸਹੁਰੇ ਘਰ ਪਹੁੰਚੀ ਟੀਮ
Tuesday, May 26, 2026 - 02:48 PM (IST)
ਭੋਪਾਲ- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਇਕ ਟੀਮ ਸਾਬਕਾ ਮਾਡਲ ਅਤੇ ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਮੰਗਲਵਾਰ ਨੂੰ ਭੋਪਾਲ ਸਥਿਤ ਉਸ ਦੇ ਸਹੁਰੇ ਘਰ ਪਹੁੰਚੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁਝ ਮਹਿਲਾ ਕਰਮਚਾਰੀਆ ਸਮੇਤ ਸੀਬੀਆਈ ਦੀ ਟੀਮ ਕਟਾਰਾ ਹਿਲਜ਼ ਇਲਾਕੇ 'ਚ ਸਥਿਤ ਸੇਵਾਮੁਕਤ ਜੱਜ ਗਿਰੀਬਾਲਾ ਸਿੰਘ ਦੇ ਘਰ ਪਹੁੰਚੀ। ਇਸ ਦੌਰਾਨ ਕੁਝ ਮੀਡੀਆ ਕਰਮਚਾਰੀ ਵੀ ਉੱਥੇ ਪਹੁੰਚੇ ਪਰ ਉਨ੍ਹਾਂ ਨੂੰ ਘਰ ਦੇ ਅੰਦਰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਸੀਬੀਆਈ ਨੇ ਸੋਮਵਾਰ ਨੂੰ ਟਵਿਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ਦੀ ਜਾਂਚ ਆਪਣੇ ਹੱਥ 'ਚ ਲਈ ਸੀ। ਟਵਿਸ਼ਾ ਦੀ ਲਾਸ਼ 12 ਮਈ ਨੂੰ ਭੋਪਾਲ ਸਥਿਤ ਉਸ ਦੇ ਸਹੁਰੇ ਘਰ ਤੋਂ ਫਾਹੇ ਨਾਲ ਲਟਕੀ ਮਿਲੀ ਸੀ। ਏਜੰਸੀ ਨੇ ਟਵਿਸ਼ਾ ਦੇ ਵਕੀਲ ਪਤੀ ਸਮਰਥ ਸਿੰਘ ਅਤੇ ਸੱਸ ਗਿਰੀਬਾਲਾ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।
ਸੀਬੀਆਈ ਨੇ ਜਾਂਚ ਆਪਣੇ ਹੱਥ 'ਚ ਲੈਣ ਤੋਂ ਬਾਅਦ ਵਿਸ਼ੇਸ਼ ਅਪਰਾਧ ਇਕਾਈ ਦੀ ਇਕ ਟੀਮ ਭੋਪਾਲ ਭੇਜੀ ਹੈ, ਜੋ ਮਾਮਲੇ ਨਾਲ ਜੁੜੇ ਦਸਤਾਵੇਜ਼ ਅਤੇ ਸਬੂਤ ਜੁਟਾ ਰਹੀ ਹੈ। ਏਜੰਸੀ ਨੇ ਰਾਜ ਪੁਲਸ ਵਲੋਂ ਦਰਜ ਐੱਫਆਈਆਰ ਨੂੰ ਪ੍ਰਕਿਰਿਆ ਦੇ ਅਧੀਨ ਮਾਮਲੇ ਨੂੰ ਮੁੜ ਦਰਜ ਕੀਤਾ ਹੈ, ਜਿਸ 'ਚ ਸਮਰਥ ਸਿੰਘ ਅਤੇ ਗਿਰੀਬਾਲਾ ਨੂੰ ਦੋਸ਼ੀ ਬਣਾਇਆ ਗਿਆ ਹੈ। ਸੀਬੀਆਈ ਨੇ ਸੂਬਾ ਪੁਲਸ ਤੋਂ ਜਾਂਚ ਸੰਭਾਲਦੇ ਹੋਏ, ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 80(2) (ਦਾਜ ਮੌਤ ਦੀ ਸਜ਼ਾ), 85 (ਪਤੀ ਜਾਂ ਉਸਦੇ ਰਿਸ਼ਤੇਦਾਰਾਂ ਦੁਆਰਾ ਔਰਤ ਨਾਲ ਬੇਰਹਿਮੀ), ਅਤੇ 3(5) (ਸਾਂਝਾ ਇਰਾਦਾ) ਦੇ ਨਾਲ-ਨਾਲ ਦਾਜ ਮਨਾਹੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
