60 ਕਰੋੜ ਦੇ ਘਪਲੇ ''ਚ ਸੀਨੀਅਰ IAS ਅਧਿਕਾਰੀ ਗ੍ਰਿਫ਼ਤਾਰ ! CBI ਨੇ ਹਰਿਆਣਾ ''ਚ ਕੀਤੀ ਵੱਡੀ ਕਾਰਵਾਈ
Wednesday, Jun 24, 2026 - 11:05 AM (IST)
ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਇਕ ਸੀਨੀਅਰ ਅਧਿਕਾਰੀ ਨੂੰ ਹਰਿਆਣਾ ਸਕੂਲ ਸਿੱਖਿਆ ਪ੍ਰਾਜੈਕਟ ਕੌਂਸਲ ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਖਾਤਿਆਂ 'ਚੋਂ 60.54 ਕਰੋੜ ਰੁਪਏ ਹੇਰਾਫੇਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਇਹ ਖਾਤੇ IDFC ਫਸਟ ਬੈਂਕ 'ਚ ਸਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਹਰਿਆਣਾ ਸਰਕਾਰ ਦੇ ਸਕੂਲ ਸਿੱਖਿਆ ਅਤੇ ਖੇਤੀਬਾੜੀ ਵਿਭਾਗਾਂ 'ਚ ਪ੍ਰਮੁੱਖ ਸਕੱਤਰ ਰਹੇ ਪੰਕਜ ਅਗਰਵਾਲ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਂਚ 'ਚ ਇਹ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਕਿ ਹਰਿਆਣਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਬੈਂਕ ਦੀ ਚੰਡੀਗੜ੍ਹ ਸੈਟਰ 32 ਬਰਾਂਚ 'ਚ ਖਾਤੇ ਖੋਲ੍ਹੇ ਗਏ ਸਨ ਅਤੇ ਬਾਅਦ 'ਚ ਉਨ੍ਹਾਂ ਖਾਤਿਆਂ 'ਚ ਤੈਅ ਸੀਮਾ ਤੋਂ ਵੱਧ ਧਨ ਰਾਸ਼ੀ ਟਰਾਂਸਫਰ ਕੀਤੀ ਗਈ ਸੀ।
ਸੀਬੀਆਈ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ,''ਇਹ ਖਾਤੇ ਪੰਕਜ ਅਗਰਵਾਲ ਦੇ ਕਾਰਜਕਾਲ ਦੌਰਾਨ ਖੋਲ੍ਹੇ ਗਏ ਸਨ, ਉਦੋਂ ਉਹ ਪ੍ਰਧਾਨ ਸਕੱਤਰ ਸਨ। ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਿਭਾਗਾਂ ਦੇ ਖਾਤਿਆਂ 'ਚ ਫਰਜ਼ੀ ਲੈਣ-ਦੇਣ ਦੇ ਮਾਧਿਅਮ ਨਾਲ ਧਨ ਰਾਸ਼ੀ ਦੀ ਗਲਤ ਵਰਤੋਂ ਕੀਤੀ ਗਈ, ਜਿਸ ਨਾਲ ਸਰਕਾਰ ਨੂੰ ਕੁੱਲ 60.54 ਕਰੋੜ ਰੁਪਏ ਦਾ ਨੁਕਸਾਨ ਹੋਇਆ।''
ਇਹ ਮਾਮਲਾ ਉਸ ਵਿਆਪਕ ਸੀਬੀਆਈ ਜਾਂਚ ਦਾ ਹਿੱਸਾ ਹੈ, ਜਿਸ 'ਚ ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਆਈਡੀਐੱਫਸੀ ਫਸਟ ਬੈਂਕ ਖਾਤਿਆਂ 'ਚੋਂ ਕੁੱਲ 657 ਕਰੋੜ ਰੁਪਏ ਦੇ ਗਬਨ ਦੀ ਜਾਂਚ ਕੀਤੀ ਜਾ ਰਹੀ ਹੈ। ਸੀਬੀਆਈ ਬੁਲਾਰੇ ਨੇ ਕਿਹਾ ਕਿ ਗੈਰ-ਕਾਨੂੰਨੀ ਲੈਣ-ਦੇਣ ਕਾਰਨ ਹਰਿਆਣਾ ਸਰਕਾਰ ਨੂੰ ਕੁੱਲ 504 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਦੋਂ ਕਿ ਚੰਡੀਗੜ੍ਹ ਦੇ ਮਾਮਲੇ 'ਚ ਇਹ ਨੁਕਸਾਨ 153 ਕਰੋੜ ਰੁਪਏ ਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
