‘ਟਾਟਾ ਇਲੈਕਟ੍ਰਾਨਿਕਸ ’ਚ ਕਥਿਤ ਡਾਟਾ ਸੰਨ੍ਹ ਦੀ ਜਾਂਚ ਜਾਰੀ’
Saturday, Jul 04, 2026 - 11:20 AM (IST)
ਬਿਜ਼ਨੈੱਸ ਡੈਸਕ - ਸਰਕਾਰ ਟਾਟਾ ਇਲੈਕਟ੍ਰਾਨਿਕਸ ’ਚ ਕਥਿਤ ਡਾਟਾ ਸੰਨ੍ਹ ਦੀ ਜਾਂਚ ਕਰ ਰਹੀ ਹੈ। ਨਾਲ ਹੀ ਇਸ ਘਟਨਾ ਦੀ ਸੂਚਨਾ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਆਈ. ਸੀ. ਈ. ਆਰ. ਟੀ.) ਨੂੰ ਵੀ ਦੇ ਦਿੱਤੀ ਗਈ ਹੈ। ਇਸ ਕਥਿਤ ਸਾਈਬਰ ਹਮਲੇ ’ਚ ਐਪਲ ਦੇ ਅਜੇ ਤੱਕ ਲਾਂਚ ਨਹੀਂ ਕੀਤੇ ਆਈਫੋਨ 18 ਪ੍ਰੋ ਮਾਡਲ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਦੇ ਉਜਾਗਰ ਹੋਣ ਦੀ ਖਬਰ ਹੈ।
ਇਹ ਵੀ ਪੜ੍ਹੋ : LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ
ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਸਾਈਬਰ ਸੁਰੱਖਿਆ ਸੰਮੇਲਨ ਤੋਂ ਪਹਿਲਾਂ ਸੂਚਨਾ ਟੈਕਨਾਲੋਜੀ (ਆਈ. ਟੀ.) ਸਕੱਤਰ ਐੱਸ. ਕ੍ਰਿਸ਼ਨਨ ਨੇ ਟਾਟਾ ਇਲੈਕਟ੍ਰਾਨਿਕਸ ਨਾਲ ਜੁੜੇ ਕਥਿਤ ਸਾਈਬਰ ਹਮਲੇ ਬਾਰੇ ਪੁੱਛੇ ਜਾਣ ’ਤੇ ਕਿਹਾ,‘‘ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਇਸ ਦੀ ਸੂਚਨਾ ਆਈ. ਸੀ. ਈ. ਆਰ. ਟੀ. ਨੂੰ ਦੇ ਦਿੱਤੀ ਗਈ ਹੈ।’’ ਕ੍ਰਿਸ਼ਨਨ ਨੇ ਇਹ ਟਿੱਪਣੀ ਉਸ ਖਬਰ ਤੋਂ ਬਾਅਦ ਕੀਤੀ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਐਪਲ ਦੇ ਸਪਲਾਇਰ ਟਾਟਾ ਇਲੈਕਟ੍ਰਾਨਿਕਸ ਤੋਂ ਕਥਿਤ ਤੌਰ ’ਤੇ ਡਾਟਾ ਚੋਰੀ ਕਰਨ ਵਾਲੇ ਇਕ ਰੈਨਸਮਵੇਅਰ ਸਮੂਹ ਨੇ ਪੁਰਜ਼ਿਆਂ ਅਤੇ ਸਪਲਾਇਰਾਂ ਨਾਲ ਜੁੜੀ ਜਾਣਕਾਰੀ ਦੇ ਨਾਲ-ਨਾਲ ਆਈਫੋਨ 18 ਪ੍ਰੋ ਮਾਡਲ ਦੀਆਂ ਤਸਵੀਰਾਂ ਵੀ ਡਾਰਕ ਵੈੱਬ ’ਤੇ ਪਾ ਦਿੱਤੀਆਂ ਹਨ।
ਇਹ ਵੀ ਪੜ੍ਹੋ : UIDAI ਨੇ ਦਿੱਤੀ ਵੱਡੀ ਰਾਹਤ, ਹੁਣ Aadhaar ਅਪਡੇਟ ਲਈ ਨਹੀਂ ਲਗਾਉਣੇ ਪੈਣਗੇ ਚੱਕਰ
ਹੁਣ ਏ. ਆਈ. ਲਈ ਵੱਖਰਾ ਰੈਗੂਲੇਟਰੀ ਢਾਂਚਾ ਬਣਾਉਣ ਦਾ ਸਮਾਂ
ਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਲਈ ਵੱਖਰਾ ਰੈਗੂਲੇਟਰੀ ਢਾਂਚਾ ਬਣਾਉਣ ਦੀ ਦਿਸ਼ਾ ’ਚ ਵਧਦਾ ਦਿਖਾਈ ਦੇ ਰਿਹਾ ਹੈ ਅਤੇ ਹੁਣ ਵੱਖਰੇ ਏ. ਆਈ. ਨਿਯਮਾਂ ’ਤੇ ਵਿਚਾਰ ਕਰਨ ਦਾ ਸਮਾਂ ਆ ਗਿਆ ਹੈ। ਕ੍ਰਿਸ਼ਨਨ ਨੇ ਕਿਹਾ ਕਿ ਹੁਣ ਤੱਕ ਮੌਜੂਦਾ ਕਾਨੂੰਨੀ ਪ੍ਰੋਵਿਜ਼ਨ ਡੀਪਫੇਕ ਅਤੇ ਏ. ਆਈ.-ਤਿਆਰ ਕੀਤੀ ਸਿੰਥੈਟਿਕ ਸਮੱਗਰੀ ਵਰਗੇ ਸ਼ੁਰੂਆਤੀ ਮੁੱਦਿਆਂ ਨਾਲ ਨਜਿੱਠਣ ਲਈ ਕਾਫੀ ਰਹੇ ਹਨ ਪਰ ਅੱਗੇ ‘ਵਾਧੂ ਨਿਯਮਾਂ ਜਾਂ ਕਾਨੂੰਨ ਦੀ ਲੋੜ ਪੈ ਸਕਦੀ ਹੈ।’
ਇਹ ਵੀ ਪੜ੍ਹੋ : PF 'ਚ 1800 ਰੁਪਏ ਦੀ ਕਟੌਤੀ ਵਾਲੇ ਨਿਯਮ ਨਾਲ ਕਿਸ ਨੂੰ ਹੋਵੇਗਾ ਫ਼ਾਇਦਾ ਤੇ ਕਿਸ ਨੂੰ ਹੋਵੇਗਾ ਨੁਕਸਾਨ...
ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ; Petrol-Diesel ਨੂੰ ਲੈ ਕੇ ਮੰਤਰੀ ਹਰਦੀਪ ਪੁਰੀ ਨੇ ਦੇ'ਤਾ ਵੱਡਾ
ਇਹ ਵੀ ਪੜ੍ਹੋ : Indigo ਨੇ ਲਾਂਚ ਕੀਤੀ ਸਸਤੀ ਉਡਾਣ ਸੇਵਾ, 15 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸਿਸਟਮ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
