661 ਕਰੋੜ ਰੁਪਏ ਦੇ ਬੈਂਕ ਘੁਟਾਲੇ ਮਾਮਲੇ ਦੀ CBI ਵਲੋਂ ਜਾਂਚ ਜਾਰੀ, ਹਿਰਾਸਤ ''ਚ ਲਏ 2 ਅਧਿਕਾਰੀ

Friday, Jun 26, 2026 - 01:47 PM (IST)

661 ਕਰੋੜ ਰੁਪਏ ਦੇ ਬੈਂਕ ਘੁਟਾਲੇ ਮਾਮਲੇ ਦੀ CBI ਵਲੋਂ ਜਾਂਚ ਜਾਰੀ, ਹਿਰਾਸਤ ''ਚ ਲਏ 2 ਅਧਿਕਾਰੀ

ਹਰਿਆਣਾ : 661 ਕਰੋੜ ਰੁਪਏ ਦੇ ਬੈਂਕ ਘੁਟਾਲੇ ਨੂੰ ਲੈ ਕੇ ਹਰਿਆਣਾ ਵਿੱਚ ਸੀਬੀਆਈ ਜਾਂਚ ਜਾਰੀ ਹੈ। ਇਸ ਦੌਰਾਨ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਇੱਕ ਟੀਮ ਨੇ 657 ਕਰੋੜ ਰੁਪਏ ਦੇ ਬੈਂਕ ਘੁਟਾਲੇ ਦੇ ਸਬੰਧ ਵਿੱਚ ਵੀਰਵਾਰ ਨੂੰ ਹਰਿਆਣਾ ਕੇਡਰ ਦੇ ਦੋ ਆਈਏਐਸ ਅਧਿਕਾਰੀਆਂ ਦੇ ਘਰਾਂ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਕ ਸੀਬੀਆਈ ਦੀ ਇਕ ਟੀਮ ਚੰਡੀਗੜ੍ਹ ਦੇ ਸੈਕਟਰ 16 ਵਿੱਚ ਰਹਿਣ ਵਾਲੇ ਆਈਏਐਸ ਅਧਿਕਾਰੀ ਦੇ ਘਰ ਅਤੇ ਦੂਜੀ ਟੀਮ ਪੰਚਕੂਲਾ ਦੇ ਐਮਡੀਸੀ ਦੇ ਘਰ ਪੁੱਜੀ। 

ਇਸ ਦੌਰਾਨ ਸੀਬੀਆਈ ਟੀਮ ਦੇ ਅਧਿਕਾਰੀਆਂ ਨੇ ਆਈਏਐਸ ਅਧਿਕਾਰੀ ਤੋਂ ਮਾਮਲੇ ਦੇ ਸਬੰਧ ਵਿਚ ਪੁੱਛਗਿੱਛ ਕੀਤੀ ਅਤੇ ਫਿਰ ਦੇਰ ਰਾਤ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ, ਸੀਬੀਆਈ ਨੇ ਅਜੇ ਤੱਕ ਆਈਏਐਸ ਅਧਿਕਾਰੀ ਦੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਮਾਮਲੇ ਦੇ ਸਬੰਧ ਵਿਚ ਜਾਂਚ ਏਜੰਸੀ ਦੋ ਆਈਏਐਸ ਅਧਿਕਾਰੀਆਂ ਪੰਕਜ ਅਗਰਵਾਲ ਅਤੇ ਆਰਕੇ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਸ ਤੋਂ ਪੁੱਛਗਿੱਛ ਜਾਰੀ ਹੈ।


author

rajwinder kaur

Content Editor

Related News