ਬੇਜ਼ੁਬਾਨ ਬਿੱਲੀਆਂ ਨੇ ਨਾਲੇ ’ਚ ਵਹਿ ਰਹੇ ਨਵਜਾਤ ਦੀ ਇਸ ਤਰ੍ਹਾਂ ਬਚਾਈ ਜਾਨ
Wednesday, Nov 17, 2021 - 01:00 PM (IST)
ਮੁੰਬਈ- ਮੁੰਬਈ ਦੇ ਇਕ ਨਾਲੇ ’ਚ ਵਹਿ ਰਹੇ ਨਵਜਾਤ ਬੱਚੇ ਨੂੰ ਬਚਾਉਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮੁੰਬਈ ਦੇ ਪੰਤਨਗਰ ਇਲਾਕੇ ’ਚ ਇਕ ਨਵਜਾਤ ਬੱਚਾ ਨਾਲੇ ’ਚ ਵਹਿ ਰਿਹਾ ਸੀ ਕਿ ਉਦੋਂ ਉਸ ਨੂੰ ਕੁਝ ਬਿੱਲੀਆਂ ਨੇ ਦੇਖਿਆ ਅਤੇ ਆਪਣੀ ਆਵਾਜ਼ ਨਾਲ ਨੇੜੇ-ਤੇੜੇ ਦੇ ਲੋਕਾਂ ਨੂੰ ਅਲਰਟ ਕੀਤਾ। ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨਵਜਾਤ ਬੱਚੇ ਨੂੰ ਸੁਰੱਖਿਅਤ ਨਾਲੇ ’ਚੋਂ ਬਾਹਰ ਕੱਢਿਆ ਅਤੇ ਹਸਪਤਾਲ ਲਿਜਾ ਕੇ ਉਸ ਦੀ ਜਾਨ ਬਚਾਈ।
ਮੁੰਬਈ ਪੁਲਸ ਨੇ ਇਸ ਘਟਨਾ ਨੂੰ ਲੈ ਕੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ, ਜਿਸ ’ਚ ਲਿਖਿਆ ਗਿਆ ਹੈ ਕਿ ਇਕ ਨਵਜਾਤ ਕੱਪੜੇ ’ਚ ਲਿਪਟਿਆ ਸੀ, ਉਸ ਨੂੰ ਦੇਖ ਕੇ ਬਿੱਲੀਆਂ ਨੇ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਅਤੇ ਇਸ ਤੋਂ ਬਾਅਦ ਲੋਕਾਂ ਦਾ ਧਿਆਨ ਨਵਜਾਤ ਵੱਲ ਗਿਆ। ਇਸ ਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਦੀ ਨਿਰਭਿਆ ਸਕਵਾਇਡ ਨੂੰ ਤੁਰੰਤ ਮੌਕੇ ’ਤੇ ਭੇਜ ਨਵਜਾਤ ਨੂੰ ਬਚਾ ਲਿਆ ਗਿਆ। ਪੁਲਸ ਨੇ ਟਵੀਟ ’ਚ ਨਵਜਾਤ ਦੀ ਫੋਟੋ ਵੀ ਸਾਂਝੀ ਕੀਤੀ ਹੈ। ਹਾਲਾਂਕਿ ਹਾਲੇ ਤੱਕ ਬੱਚੇ ਦੇ ਮਾਤਾ-ਪਿਤਾ ਜਾਂ ਉਨ੍ਹਾਂ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ, ਜਿਨ੍ਹਾਂ ਨੇ ਉਸ ਨੂੰ ਨਾਲੇ ’ਚ ਛੱਡਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ