ਕੈਸ਼ਲੈੱਸ ਇਕਾਨਮੀ ਵੱਲ ਭਾਰਤ ਦਾ ਵੱਡਾ ਕਦਮ ! 6 ਸਾਲਾਂ ''ਚ ਦਰਜ ਕੀਤੇ 65,000 ਕਰੋੜ ਡਿਜੀਟਲ ਟ੍ਰਾਂਜ਼ੈਕਸ਼ਨ
Tuesday, Jul 29, 2025 - 02:42 PM (IST)

ਨਵੀਂ ਦਿੱਲੀ- ਪਿਛਲੇ 6 ਸਾਲਾਂ ਵਿੱਚ ਭਾਰਤ ਵਿੱਚ ਡਿਜੀਟਲ ਭੁਗਤਾਨਾਂ 'ਚ ਧਮਾਕੇਦਾਰ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ, 2018 ਤੋਂ ਲੈ ਕੇ ਹੁਣ ਤਕ 65,000 ਕਰੋੜ ਤੋਂ ਵੱਧ ਡਿਜੀਟਲ ਲੈਣ-ਦੇਣ ਹੋ ਚੁੱਕੇ ਹਨ। ਇਸ ਰੁਝਾਨ ਨੇ ਕੈਸ਼ਲੈੱਸ ਇਕਾਨਮੀ ਵੱਲ ਭਾਰਤ ਦੇ ਵਧਦੇ ਰੁਝਾਨ ਨੂੰ ਦਰਸਾਇਆ ਹੈ।
ਯੂਨਾਈਫਾਈਡ ਪੇਮੈਂਟ ਇੰਟਰਫੇਸ (UPI) ਵਰਗੀਆਂ ਤਕਨੀਕਾਂ ਨੇ ਲੋਕਾਂ ਲਈ ਭੁਗਤਾਨ ਕਰਨਾ ਬਹੁਤ ਆਸਾਨ ਬਣਾ ਦਿੱਤਾ ਹੈ। ਖਾਸ ਕਰਕੇ ਛੋਟੇ ਵਪਾਰੀਆਂ, ਥੋਕ ਵਿਕਰੇਤਿਆਂ ਅਤੇ ਆਨਲਾਈਨ ਖਰੀਦਦਾਰਾਂ ਨੇ ਇਸ ਨੂੰ ਜ਼ੋਰ-ਸ਼ੋਰ ਨਾਲ ਅਪਣਾਇਆ ਹੈ।
ਵਿੱਤ ਮੰਤਰਾਲੇ ਦੇ ਅਨੁਸਾਰ, ਇਹ ਵਾਧਾ ਮੋਬਾਈਲ ਪਹੁੰਚ, ਇੰਟਰਨੈੱਟ ਕਵਰੇਜ ਅਤੇ ਡਿਜੀਟਲ ਇੰਡੀਆ ਅਭਿਆਨ ਦੀ ਸਫਲਤਾ ਦਾ ਨਤੀਜਾ ਹੈ। ਅਗਲੇ ਕੁਝ ਸਾਲਾਂ ਵਿੱਚ ਇਹ ਗਿਣਤੀ ਹੋਰ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e