ਅੱਲੂ ਅਰਜੁਨ 'ਤੇ ਪਰਚਾ ਦਰਜ, ਘਰੋਂ ਹੀ ਚੁੱਕ ਲਿਆਈ ਪੁਲਸ
Friday, Dec 13, 2024 - 02:09 PM (IST)
ਐਂਟਰਟੇਨਮੈਂਟ ਡੈਸਕ- ਹੈਦਰਾਬਾਦ ਦੇ ਸੰਧਿਆ ਥੀਏਟਰ ਮਾਮਲੇ 'ਚ 'ਪੁਸ਼ਪਾ 2' ਦੇ ਅਦਾਕਾਰ ਅੱਲੂ ਅਰਜੁਨ 'ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਹਾਲ ਹੀ 'ਚ ਖ਼ਬਰਾਂ ਆਈਆਂ ਕਿ ਅੱਲੂ ਅਰਜੁਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਲਈ ਉਨ੍ਹਾਂ ਨੂੰ ਥਾਣੇ ਲਿਆਂਦਾ ਹੈ।
ਇਹ ਵੀ ਪੜ੍ਹੋ- ਦਿਲਜੀਤ ਬਣੇ ਬਾਲੀਵੁੱਡ ਦੇ 'ਡੌਨ', ਸ਼ਾਹਰੁਖ ਨੇ ਕਿਹਾ- ਤੂੰ ਕਦੇ ਵੀ ਮੇਰੇ ਤੱਕ ਨਹੀਂ ਪਹੁੰਚ ਸਕੇਗਾ...
ਕੀ ਹੈ ਮਾਮਲਾ?
ਦੱਸ ਦੇਈਏ ਕਿ 4 ਦਸੰਬਰ ਨੂੰ ਫ਼ਿਲਮ 'ਪੁਸ਼ਪਾ 2' ਦੀ ਸਕਰੀਨਿੰਗ ਦੌਰਾਨ ਥੀਏਟਰ 'ਚ ਭਗਦੜ ਮੱਚ ਗਈ ਸੀ, ਜਿਸ 'ਚ ਇੱਕ 35 ਸਾਲਾ ਔਰਤ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ।
ਪੁਲਸ ਨੇ ਇਸ ਘਟਨਾ ਲਈ ਅੱਲੂ ਅਰਜੁਨ ਅਤੇ ਥੀਏਟਰ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਸ ਨੇ ਇਸ ਮਾਮਲੇ 'ਚ ਥੀਏਟਰ ਮਾਲਕ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਲੂ ‘ਤੇ ਦੋਸ਼ ਲੱਗਾ ਕਿ ਉਹ ਬਿਨਾਂ ਕਿਸੇ ਜਾਣਕਾਰੀ ਦੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਚਲੇ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਚਿਤਾਵਨੀ, ਜਾਰੀ ਹੋ ਗਿਆ ਇਹ ਹੁਕਮ
ਇਨ੍ਹਾਂ ਧਾਰਾਵਾਂ ਤਹਿਤ ਕੇਸ ਕੀਤਾ ਗਿਆ ਦਰਜ
ਪੁਲਸ ਮੁਤਾਬਕ, ਪੀੜਤਾ ਦੀ ਪਛਾਣ 35 ਸਾਲਾ ਰੇਵਤੀ ਵਜੋਂ ਹੋਈ ਹੈ। ਉਸ ਨਾਲ ਉਸ ਦਾ 13 ਸਾਲਾ ਬੇਟਾ ਸ਼੍ਰੀਤੇਜ ਵੀ ਸੀ, ਜਿਸ ਨੂੰ ਵੀ ਦਮ ਘੁੱਟਣ ਨਾਲ ਸੱਟਾਂ ਲੱਗੀਆਂ ਸਨ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਨੂੰ 48 ਘੰਟੇ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਭਿਨੇਤਾ, ਉਸ ਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਕਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ) ਦੀ ਧਾਰਾ 105 ਅਤੇ 118 (1) ਦੇ ਤਹਿਤ ਚਿੱਕੜਪੱਲੀ ਥਾਣੇ 'ਚ ਮਾਮਲਾ ਦਰਜ ਕੀਤਾ ਹੈ।
ਬੀਤੇ ਦਿਨੀਂ ਹਾਈ ਕੋਰਟ ਪਹੁੰਚੇ ਸਨ ਅੱਲੂ ਅਰਜੁਨ
ਇਸ ਮਾਮਲੇ 'ਚ FIR ਵੀ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਅੱਲੂ FIR ਰੱਦ ਕਰਵਾਉਣ ਲਈ ਹਾਈ ਕੋਰਟ ਵੀ ਗਏ। ਪਟੀਸ਼ਨ 'ਚ ਗ੍ਰਿਫ਼ਤਾਰੀ ਰੋਕਣ ਦੀ ਅਪੀਲ ਵੀ ਕੀਤੀ ਗਈ ਸੀ।
ਦੱਸ ਦੇਈਏ ਕਿ ਵੀਰਵਾਰ ਨੂੰ ਅੱਲੂ ਨੇ ਆਪਣੀ ਫ਼ਿਲਮ ‘ਪੁਸ਼ਪਾ 2’ ਦੀ ਸਫਲਤਾ ਪਾਰਟੀ ‘ਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਇਸ ਸਫਲਤਾ ਦਾ ਪੂਰਾ ਸਿਹਰਾ ਆਪਣੇ ਪ੍ਰਸ਼ੰਸਕਾਂ, ਦਰਸ਼ਕਾਂ ਅਤੇ ਆਪਣੀ ਪੂਰੀ ਟੀਮ ਨੂੰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।