ਰਾਜੌਰੀ ’ਚ ਦੋਸਤ ਦੀ ਹੱਤਿਆ ਦੇ ਦੋਸ਼ ਹੇਠ 5 ਵਿਰੁੱਧ ਮਾਮਲਾ ਦਰਜ
Saturday, Aug 24, 2019 - 11:16 PM (IST)

ਜੰਮੂ— ਜੰਮੂ-ਕਸ਼ਮੀਰ ਦੀ ਪੁਲਸ ਨੇ ਰਾਜੌਰੀ ਵਿਚ ਪੈਸਿਆਂ ਦੇ ਵਿਵਾਦ ਪਿੱਛੋਂ ਆਪਣੇ ਦੋਸਤ ਦੀ ਹੀ ਹੱਤਿਆ ਕਰਨ ਦੇ ਦੋਸ਼ ਹੇਠ 5 ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਦੋਸ਼-ਪੱਤਰ ਦਾਖਲ ਕਰ ਦਿੱਤਾ ਹੈ। ਸਭ ਨੂੰ ਅਜੇ ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਗਿਆ ਹੈ। ਉਕਤ ਨੌਜਵਾਨਾਂ ਹੱਥੋਂ ਮੁਹੰਮਦ ਮੁਖਤਾਰ ਨਾਮੀ ਇਕ ਨੌਜਵਾਨ 29 ਜੁਲਾਈ ਨੂੰ ਮਾਰਿਆ ਗਿਆ ਸੀ।