ਕਾਰਗੋ ਏਅਰਕ੍ਰਾਫਟ ਸੀ-295 ਪਹਿਲੀ ਵਾਰ ਫਲਾਈਪਾਸਟ ’ਚ ਲਵੇਗਾ ਹਿੱਸਾ
Saturday, Jan 20, 2024 - 11:52 AM (IST)
ਨਵੀਂ ਦਿੱਲੀ- ਹਵਾਈ ਫੌਜ ਦਾ ਸੀ-295 ਕਾਰਗੋ ਜਹਾਜ਼ ਗਣਤੰਤਰ ਦਿਵਸ ਮੌਕੇ ਰਾਜਪਥ ’ਤੇ ਆਪਣੇ ਜੌਹਰ ਦਿਖਾਏਗਾ। ਹਵਾਈ ਫੌਜ ਦੇ ਬੁਲਾਰੇ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗਣਤੰਤਰ ਦਿਵਸ ’ਤੇ ਹੋਣ ਵਾਲੇ ਫਲਾਈਪਾਸਟ ’ਚ ਸਵਦੇਸ਼ੀ ਤੌਰ ’ਤੇ ਬਣਿਆ ਇਹ ਕਾਰਗੋ ਜਹਾਜ਼ ਪਹਿਲੀ ਵਾਰ ਹਿੱਸਾ ਲਵੇਗਾ।
ਇਹ ਵੀ ਪੜ੍ਹੋ- ਅਯੁੱਧਿਆ 'ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣਗੇ ਹਰਭਜਨ ਸਿੰਘ
ਉਨ੍ਹਾਂ ਦੱਸਿਆ ਕਿ ਪਰੇਡ ਵਿਚ ਤਿੰਨਾਂ ਫੌਜਾਂ ਦੀਆਂ ਮਹਿਲਾ ਅਗਨੀਵਾਰਾਂ ਦੀਆਂ ਟੁਕੜੀਆਂ ਵੀ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿਚ ਹਵਾਈ ਫੌਜ ਦੀਆਂ 48 ਮਹਿਲਾ ਅਗਨੀਵਾਰਾਂ ਸ਼ਾਮਲ ਹੋਣਗੀਆਂ। ਹਵਾਈ ਫੌਜ ਦੀ ਟੁਕੜੀ ਦੀ ਅਗਵਾਈ ਸਕੁਐਡਰਨ ਲੀਡਰ ਰਸ਼ਮੀ ਠਾਕੁਰ ਕਰੇਗੀ। ਉਨ੍ਹਾਂ ਦੇ ਨਾਲ ਸਕੁਐਡਰਨ ਲੀਡਰ ਸੁਮਿਤਾ ਯਾਦਵ, ਪ੍ਰਤਿਤੀ ਆਹਲੂਵਾਲੀਆ ਅਤੇ ਫਲਾਈਟ ਲੈਫਟੀਨੈਂਟ ਕੀਰਤੀ ਰੋਹਿਲ ਵੀ ਹੋਵੇਗੀ। ਫਲਾਈਪਾਸਟ ’ਚ ਕੁੱਲ 51 ਜਹਾਜ਼ ਹਿੱਸਾ ਲੈਣਗੇ, ਜਿਨ੍ਹਾਂ ’ਚੋਂ 29 ਲੜਾਕੂ ਜਹਾਜ਼, 8 ਟਰਾਂਸਪੋਰਟ ਏਅਰਕ੍ਰਾਫਟ ਅਤੇ 13 ਹੈਲੀਕਾਪਟਰ ਹੋਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।